image caption:

ਸ਼੍ਰੀਲੰਕਾ ਦਾ ਬੌਧ ਭਿਕਸ਼ੂ ਪੁਲਸ ਕਰਮਚਾਰੀ ਦੀ ਹੱਤਿਆ ਦੇ ਸਿਲਸਿਲੇ ‘ਚ ਗ੍ਰਿਫ਼ਤਾਰ

ਕੋਲੰਬੋ:ਸ਼੍ਰੀਲੰਕਾ ਦੇ ਇਕ ਬੌਧ ਭਿਕਸ਼ੂ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਬੌਧ ਭਿਕਸ਼ੂ ਨੇ ਇਕ ਪੁਲਸ ਕਰਮਚਾਰੀ &lsquoਤੇ ਹਮਲਾ ਕਰ ਕੇ ਉਸ ਨੂੰ ਜ਼ਖਮੀ ਕਰ ਦਿੱਤਾ ਸੀ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਯੌਣ ਸ਼ੌਸ਼ਣ ਦੇ ਇਕ ਮਾਮਲੇ ਦੇ ਸਿਲਸਿਲੇ ਵਿਚ ਪੁਲਸ ਕਰਮਚਾਰੀ ਦੱਖਣੀ-ਪੂਰਬੀ ਰਤਨਪੁਰਾ ਖੇਤਰ ਦੇ ਗਲਾਂਡਾ ਮੰਦਰ ਵਿਚ ਇਕੱਲੇ ਰਹਿਣ ਵਾਲੇ 37 ਸਾਲਾ ਕੋਨਵਲਾਨੇ ਥੰਮਸਾਰਾ ਥੇਰਾ ਨੂੰ ਗ੍ਰਿਫਤਾਰ ਕਰਨ ਗਿਆ ਸੀ।

ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਥੇਰਾ ਨੂੰ ਗ੍ਰਿਫਤਾਰ ਕੀਤਾ ਜਾਣਾ ਸੀ ਕਿਉਂਕਿ ਉਹ ਇਸ ਮਾਮਲੇ ਨਾਲ ਸਬੰਧਿਤ ਅਦਾਲਤ ਵਿਚ ਪੇਸ਼ ਨਹੀਂ ਹੋਇਆ ਸੀ। ਥੇਰਾ ਨੇ ਬਿਨਾ ਹਥਿਆਰ ਵਾਲੇ ਪੁਲਸ ਕਰਮਚਾਰੀ ਦਾ ਕੱਲ ਗਲਾ ਦਬਾ ਦਿੱਤਾ ਅਤੇ ਚਾਕੂ ਮਾਰ ਕੇ ਜ਼ਖਮੀ ਕਰ ਦਿੱਤਾ। ਨੇੜੇ ਰਹਿਣ ਵਾਲੇ ਲੋਕ ਪੁਲਸ ਕਰਮਚਾਰੀ ਦੇ ਚੀਕਣ ਦੀ ਆਵਾਜ਼ ਸੁਣ ਕੇ ਮੰਦਰ ਪਹੁੰਚੇ ਅਤੇ ਉਸ ਨੂੰ ਹਸਪਤਾਲ ਲੈ ਗਏ। ਇਸ ਮਗਰੋਂ ਉਨ੍ਹਾਂ ਨੇ ਪੁਲਸ ਨੂੰ ਸੂਚਿਤ ਕੀਤਾ। ਪੁਲਸ ਕਰਮਚਾਰੀ ਨੇ ਹਸਪਤਾਲ ਵਿਚ ਦਮ ਤੋੜ ਦਿੱਤਾ। ਪੁਲਸ ਨੇ ਦੱਸਿਆ ਕਿ ਇਹ ਪਹਿਲਾ ਮਾਮਲਾ ਹੈ, ਜਿਸ ਵਿਚ ਇਕ ਭਿਕਸ਼ੂ ਨੇ ਪੁਲਸ ਕਰਮਚਾਰੀ ਦੀ ਹੱਤਿਆ ਕੀਤੀ ਹੈ।