image caption:

ਲੰਡਨ 'ਚ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ 'ਤੇ ਹਮਲਾ

ਲੰਡਨ- : ਪਾਕਿਸਤਾਨ ਦੀ ਅਦਾਲਤ ਨੇ ਭ੍ਰਿਸ਼ਟਾਚਾਰ ਮਾਮਲੇ ਵਿਚ ਉਨ੍ਹਾਂ ਦਸ ਸਾਲ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਲੰਡਨ ਵਿਚ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ 'ਤੇ ਭੜਕੇ ਲੋਕਾਂ ਨੇ ਹਮਲਾ ਕੀਤਾ ਹੈ। ਇਹ ਹਮਲਾ ਉਨ੍ਹਾਂ 'ਤੇ ਤਦ ਕੀਤਾ ਗਿਆ ਜਦ ਉਹ ਐਵੇਨਫੀਲਡ  ਸਥਿਤ ਅਪਣੇ ਪੁੱਤਰ ਦੇ ਘਰ ਜਾ ਰਹੇ ਸੀ।
ਪਾਕਿਸਤਾਨੀ ਅਖ਼ਬਾਰ ਡੌਨ ਦੇ ਮੁਤਾਬਕ ਲੋਕਾਂ ਦਾ ਇਕ ਸਮੂਹ ਨਵਾਜ਼ ਦੇ ਬੇਟੇ ਹੁਸੈਨ ਨਵਾਜ਼ ਦੇ ਅਪਾਰਟਮੈਂਟ ਦਾ ਦਰਵਾਜ਼ਾ ਤੋੜਨ ਦੀ ਕੋਸ਼ਿਸ਼ ਕਰ ਰਹੇ ਸੀ। ਇਹੀ ਨਹੀਂ ਕੁਝ ਲੋਕ ਉਥੇ ਪ੍ਰਦਰਸ਼ਨ ਪਹਿਲਾ ਤੋਂ ਕਰ ਰਹੇ ਸੀ। ਇਕ ਪ੍ਰਦਰਸ਼ਨਕਾਰੀ  ਤਾਂ ਇੰਨੇ ਗੁੱਸੇ ਵਿਚ ਸੀ ਕਿ ਉਸ ਨੇ ਪਾਕਿਸਤਾਨੀ ਮੁਸਲਿਗ ਲੀਗ ਨਵਾਜ਼ ਦੀ ਬਰਤਾਨੀਆ ਦੀ ਸ਼ਾਖਾ 'ਤੇ ਸਮਾਨ ਢੋਹਣ ਵਾਲੀ ਟਰਾਲੀ ਤੱਕ ਉਠਾ ਕੇ  ਸੁੱਟ ਦਿੱਤੀ ਹੈ। ਦੂਜੇ ਨੇ ਦਰਵਾਜ਼ੇ 'ਤੇ ਅੰਡੇ ਸੁੱਟੇ।
ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਮੈਟਰੋਪੌਲਿਟਨ ਪੁਲਿਸ ਆਲੀਸ਼ਾਨ ਐਵੇਨਫੀਲਡ ਹਾਊਸ ਦੇ ਕੋਲ ਪ੍ਰਦਰਸ਼ਨਕਾਰੀ ਪੁੱਜੇ ਅਤੇ ਫੇਰ ਉਸ ਨੇ ਛਾਣਬੀਣ ਵੀ ਸ਼ੁਰੂ ਕੀਤੀ। ਹਾਲਾਂਕਿ ਇਸ ਮਾਮਲੇ ਵਿਚ ਅਜੇ ਤੱਕ ਕਿਸੇ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਹੈ। ਪੁਲਿਸ ਨੇ ਦੱÎਸਿਆ ਕਿ ਸ਼ਰੀਫ  ਪਰਿਵਾਰ ਨੇ ਕਿਸੇ ਵੀ ਤਰ੍ਹਾਂ ਦੀ ਸ਼ਿਕਾਇਤ ਦਰਜ ਨਹੀਂ ਕਰਵਾਈ ਹੈ।
ਦੂਜੇ ਵੀਡੀਓ ਵਿਚ ਦਰਜਨ ਭਰ ਲੋਕ ਪਾਕਿਸਤਾਨ ਤਹਿਰੀਕ ਏ ਇਨਸਾਫ ਦਾ ਝੰਡਾ ਲੈ ਕੇ ਉਥੇ ਪ੍ਰਦਰਸ਼ਨ ਕਰ ਰਹੇ ਸੀ। ਇਸ ਹਮਲੇ ਦੇ ਬਾਰੇ ਵਿਚ ਮਰਿਅਮ ਨਵਾਜ਼ ਨੇ ਕਿਹਾ ਕਿ  ਇਹ ਪੀਟੀਆਈ ਅਤੇ ਉਸ ਦੇ ਪ੍ਰਧਾਨ ਵਲੋਂ ਕਰਵਾਇਆ ਗਿਆ ਹੈ। ਨਵਾਜ਼ ਸ਼ਰੀਫ ਦੀ ਪਤਨੀ ਕੁਲਸੁਮ ਦਾ ਇਲਾਜ ਚਲ ਰਿਹਾ ਹੈ। ਉਹ ਕਾਫੀ ਸਮੇਂ ਤੋਂ ਬਿਮਾਰ ਹੈ। ਮਰਿਅਮ ਨੇ ਕਿਹਾ ਕਿ ਜਿਸ ਤਰ੍ਹਾਂ ਦੀ ਭਾਸ਼ਾ ਦਾ ਉਪਯੋਗ ਇਮਰਾਨ ਖਾਨ ਅਪਣੇ ਚੋਣ ਪ੍ਰਚਾਰ ਦੌਰਾਨ ਕਰ ਰਹੇ ਹਨ ਉਹ ਦਰਸਾਉਂਦਾ ਹੈ ਕਿ ਉਨ੍ਹਾਂ ਅਤੇ ਉਨ੍ਹਾਂ ਦੀ ਪਾਰਟੀ ਦੇ ਲੋਕਾਂ ਨੂੰ ਖ਼ਾਸ ਤਰ੍ਹਾਂ ਦੀ ਟਰੇਨਿੰਗ ਦੀ ਜ਼ਰੂਰਤ ਹੈ।  ਨਵਾਜ਼ 'ਤੇ ਕੀਤੇ ਗਏ ਹਮਲਿਆਂ ਦੀ ਪਾਕਿਸਤਾਨ ਦੀ ਸਿਆਸੀ ਪਾਰਟੀਆਂ ਨੇ Îਨਿੰਦਾ ਕੀਤੀ ਹੈ। ਦੂਜੇ ਪਾਸੇ ਪੀਟੀਆਈ  ਯੂਕੇ ਦੇ ਬੁਲਾਰੇ ਨੇ ਕਿਹਾ ਕਿ ਹੁਸੈਨ ਨਵਾਜ਼ ਦੇ ਘਰ 'ਤੇ ਕੀਤੇ ਗਏ ਪ੍ਰਦਰਸ਼ਨ 'ਤੇ ਪੀਟੀਆਈ ਪਾਰਟੀ ਦਾ ਕੋਈ ਹੱਥ ਨਹੀਂ ਹੈ।