image caption:

ਸੰਨੀ ਲਿਓਨ ਦੀ ਜ਼ਿੰਦਗੀ ‘ਤੇ ਬਣੀ ਵੈਬ ਸੀਰੀਜ਼ ਦੇ ਸਿਰਲੇਖ ‘ਚੋਂ ‘ਕੌਰ’ ਸ਼ਬਦ ਹਟਾਉਣ ਦੀ ਮੰਗ ਉੱਠੀ

ਨਵੀਂ ਦਿੱਲੀ- ਯੂਨਾਈਟਿਡ ਸਿੱਖ ਐਸੋਸੀਏਸ਼ਨ (ਯੂ ਐਸ ਏ) ਨੇ ਬਾਲੀਵੁੱਡ ਕਲਾਕਾਰ ਸੰਨੀ ਲਿਓਨ ਦੀ ਜ਼ਿੰਦਗੀ &lsquoਤੇ ਬਣੀ ਵੈਬ ਸੀਰੀਜ਼ &lsquoਕਰਨਜੀਤ ਕੌਰ-ਇਕ ਅਨਕਹੀ ਕਥਾ&rsquo ਦੇ ਸਿਰਲੇਖ &lsquoਚੋਂ &lsquoਕੌਰ&rsquo ਸ਼ਬਦ ਨੂੰ ਹਟਾਉਣ ਦੀ ਮੰਗ ਕੀਤੀ ਹੈ। ਇਸ ਸੰਸਥਾ ਦੀ ਕਾਨੂੰਨੀ ਸੈਲ ਦੀ ਮੁਖੀ ਐਡਵੋਕੇਟ ਨਿਧੀ ਬਾਂਗਾ ਨੇ ਇਸ ਸਬੰਧ ਵਿੱਚ ਵੈਬ ਸੀਰੀਜ਼ ਜਾਰੀ ਕਰਨ ਵਾਲੀ ਕੰਪਨੀ ਆਈ ਕੈਂਡੀ ਫਿਲਮ ਪ੍ਰਾਈਵੇਟ ਲਿਮਟਿਡ ਅਤੇ ਸੀਰੀਜ਼ ਦੇ ਦੋਵੇਂ ਡਾਇਰੈਕਟਰਾਂ ਸ਼ਰੀਨ ਮੰਤਰੀ ਅਤੇ ਕਿਸ਼ੋਰ ਰਾਧਾਕ੍ਰਿਸ਼ਨ ਅਰੋੜਾ ਨੂੰ ਕਾਨੂੰਨੀ ਨੋਟਿਸ ਭੇਜਿਆ ਹੈ।
ਵਰਨਣ ਯੋਗ ਹੈ ਕਿ ਯੂ ਐਸ ਏ ਨੇ &lsquoਕੌਰ&rsquo ਸ਼ਬਦ ਦੀ ਵਰਤੋਂ ਨਾਲ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪੁੱਜਣ ਦੀ ਦਲੀਲ ਦਿੰਦੇ ਹੋਏ ਉਕਤ ਸਿਰਲੇਖ &lsquoਚ ਨਾਂਅ ਬਦਲਣ ਦਾ ਸੁਝਾਅ ਦਿੱਤਾ ਹੈ। ਬਾਲੀਵੁੱਡ ਤੋਂ ਪਹਿਲਾਂ ਅਡਲਟ ਫਿਲਮਾਂ &lsquoਚ ਕੰਮ ਕਰਨ ਲਈ ਜਾਣੀ ਜਾਂਦੀ ਸੰਨੀ ਦਾ ਅਸਲੀ ਨਾਂਅ ਕਰਨਜੀਤ ਕੌਰ ਵੋਹਰਾ ਹੈ। ਸੰਸਥਾ ਵੱਲੋਂ ਭੇਜੇ ਕਾਨੂੰਨੀ ਨੋਟਿਸ &lsquoਚ ਵੀ ਲਿਖਿਆ ਹੈ ਕਿ ਆਪਣੇ ਪੇਸ਼ੇ ਕਾਰਨ ਨਾਂਅ ਬਦਲਣ ਵਾਲੀ ਸੰਨੀ ਨੇ ਕਦੀ ਆਪਣੇ ਅਸਲੀ ਨਾਂਅ ਦੀ ਵਰਤੋਂ ਨਹੀਂ ਕੀਤੀ। ਨੋਟਿਸ &lsquoਚ ਦਾਅਵਾ ਕੀਤਾ ਗਿਆ ਹੈ ਕਿ ਉਕਤ ਨਾਂਅ ਦੇ ਕਾਰਨ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪੁੱਜੇਗੀ, ਇਸ ਲਈ ਵੈਬ ਸੀਰੀਜ਼ ਦੇ ਨਾਂਅ ਤੋਂ &lsquoਕੌਰ&rsquo ਸ਼ਬਦ ਨੂੰ ਛੇਤੀ ਤੋਂ ਛੇਤੀ ਹਟਾਇਆ ਜਾਵੇ।