image caption:

ਫੀਫ਼ਾ ਵਿਸ਼ਵ ਕੱਪ 2018 ਜੇਤੂ ਫਰਾਂਸ ਨੂੰ ਮਿਲੇ 260 ਕਰੋੜ

ਨਵੀਂ ਦਿੱਲੀ,- ਫੀਫ਼ਾ ਵਿਸ਼ਵ ਕੱਪ 2018 ਦੇ ਕੱਲ੍ਹ ਫਾਈਨਲ ਮੁਕਾਬਲੇ ਵਿੱਚ ਫਰਾਂਸ ਨੇ ਕ੍ਰੋਏਸ਼ੀਆ ਨੂੰ ਹਰਾ ਕੇ 20 ਸਾਲ ਬਾਅਦ ਦੂਜੀ ਵਾਰ ਖਿਤਾਬ &lsquoਤੇ ਕਬਜ਼ਾ ਕੀਤਾ। ਰੂਸ ਵਿੱਚ ਖੇਡੇ ਗਏ ਫਾਈਨਲ ਮੁਕਾਬਲੇ ਵਿੱਚ ਦੋਵੇਂ ਟੀਮਾਂ ਦੀ ਨਜ਼ਰ ਸਿਰਫ਼ ਸੋਨੇ ਦੀ ਟਰਾਫੀ &lsquoਤੇ ਸੀ। ਫਰਾਂਸ ਨੇ ਟਰਾਫ਼ੀ ਜਿੱਤ ਕੇ 38 ਮਿਲੀਅਨ ਡਾਲਰ ਯਾਨੀ ਤਕਰੀਬਨ 260 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਆਪਣੇ ਨਾਂ ਕਰ ਲਈ, ਜਦਕਿ ਮੈਚ ਹਾਰ ਕੇ ਦੂਜੇ ਸਥਾਨ &lsquoਤੇ ਰਹਿਣ ਵਾਲੀ ਟੀਮ ਕ੍ਰੋਏਸ਼ੀਆ ਦੇ ਹੱਥ ਕੁੱਲ 190 ਕਰੋੜ ਰੁਪਏ ਲੱਗੇ।
ਕਿਸ ਟੀਮ ਨੂੰ ਮਿਲੇ ਕਿੰਨੇ ਰੁਪਏ-
1.ਚੈਂਪੀਅਨ ਫਰਾਂਸ ਨੂੰ 38 ਮਿਲੀਅਨ ਡਾਲਰ (ਲਗਪਗ 260 ਕਰੋੜ ਰੁਪਏ) ਦਾ ਇਨਾਮ ਤੇ 18 ਕੈਰੇਟ ਸੋਨੇ ਦੀ ਲਿਸ਼-ਲਿਸ਼ ਕਰਦੀ ਟਰਾਫ਼ੀ ਮਿਲੀ।
2. ਉੱਥੇ ਹੀ ਦੂਜੇ ਸਥਾਨ &lsquoਤੇ ਰਹੀ ਕ੍ਰੋਏਸ਼ੀਆ ਨੂੰ 28 ਮਿਲੀਅਨ ਡਾਲਰ (ਤਕਰੀਬਨ 190 ਕਰੋੜ ਰੁਪਏ) ਦਾ ਇਨਾਮ ਮਿਲਿਆ।
3. ਤੀਜੇ ਸਥਾਨ &lsquoਤੇ ਬੈਲਜੀਅਮ ਰਿਹਾ, ਜਿਸ ਨੂੰ 24 ਮਿਲੀਅਨ ਡਾਲਰ ਯਾਨੀ ਲਗਪਗ 164 ਕਰੋੜ ਰੁਪਏ ਦਾ ਇਨਾਮ ਮਿਲਿਆ।
4. ਚੌਥੇ ਸਥਾਨ &lsquoਤੇ ਇੰਗਲੈਂਡ ਦੀ ਟੀਮ ਰਹੀ ਜੋ 22 ਮਿਲੀਅਨ ਡਾਲਰ (ਕਰੀਬ 150 ਕਰੋੜ ਰੁਪਏ) ਜਿੱਤਣ ਵਿੱਚ ਸਫਲ ਰਹੀ।
ਫੀਫ਼ਾ ਨੇ ਇਸ ਸਾਲ ਵਿਸ਼ਵ ਕੱਪ ਵਿੱਚ ਇਨਾਮੀ ਰਾਸ਼ੀ ਨੂੰ 40 ਫ਼ੀਸਦੀ ਤਕ ਵਧਾ ਦਿੱਤਾ ਹੈ। ਇਸ ਸਾਲ ਫੀਫ਼ਾ ਨੇ ਇਨਾਮਾਂ ਦੀ ਰਕਮ &lsquoਤੇ ਕਰੀਬ 791 ਮਿਲੀਅਨ ਡਾਲਰ ਖਰਚ ਕਰ ਰਿਹਾ ਹੈ। ਇਸ ਤੋਂ ਪਹਿਲਾਂ ਬ੍ਰਾਜ਼ੀਲ ਵਿੱਚ ਹੋਏ ਵਿਸ਼ਵ ਕੱਪ ਵਿੱਚ ਕੁੱਲ 576 ਮਿਲੀਅਨ ਡਾਲਰ ਇਨਾਮੀ ਰਾਸ਼ੀ ਵਜੋਂ ਖ਼ਰਚੇ ਸਨ।