image caption:

ਜਸਟਿਨ ਬੀਬਰ ਨੇ ਮੰਗਣੀ ’ਚ ਹੈਲੀ ਨੂੰ ਪਾਈ ਅਨੋਖੀ ਮੁੰਦਰੀ, ਜਾਣੋ ਕੀਮਤ

ਨਵੀਂ ਦਿੱਲੀ: ਕੈਨੇਡਾ ਦੇ ਮਕਬੂਲ ਗਾਇਕ ਜਸਟਿਨ ਬੀਬਰ ਨੇ ਆਪਣੀ ਪ੍ਰੇਮਿਕਾ ਹੈਲੀ ਵਾਲਡਵਿਨ ਨੂੰ ਮੰਗਣੀ ਦੌਰਾਨ ਪੰਜ ਲੱਖ ਡਾਲਰ (3,42,48,350 ਰੁਪਏ) ਦੀ ਮੁੰਦਰੀ ਪਾਈ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਮੁੰਦਰੀ ਵਿੱਚ ਹੈਲੀ ਦਾ ਚਿਹਰਾ ਵੀ ਨਜ਼ਰ ਆਉਂਦਾ ਹੈ। ਇਹ ਮੁੰਦਰੀ 6 ਤੋਂ 10 ਕੈਰੇਟ ਦੀ ਹੈ। ਇਸ ਨੂੰ ਤਿਆਰ ਕਰਨ ਲਈ ਕਈ ਹਫਤੇ ਲੱਗੇ ਸਨ।

&lsquoਪੀਪਲ ਡਾਟ ਕਾਮ&rsquo ਨਾਂ ਦੀ ਵੈਬਸਾਈਟ ਮੁਤਾਬਕ ਬੀਬਰ ਨਿਊ ਯਾਰਕ ਦੇ ਸੋਲੋ ਐੱਡ ਕੰਪਨੀ ਦੇ ਮਾਲਿਕ ਜਵੈਲਰ ਜੈਕ ਸੋਲੋ ਨਲਾ ਮਿਲੇ ਤੇ ਆਪਣੀ ਮੰਗੇਤਰ ਨੂੰ ਸਭ ਤੋਂ ਉੱਤਮ ਮੁੰਦਰੀ ਦਿੱਤੀ। ਬੀਬਰ ਆਪਣੀ ਮੰਗੇਤਰ ਨੂੰ ਅਜਿਹਾ ਤੋਹਫਾ ਦੇਣਾ ਚਾਹੁੰਦਾ ਸੀ ਜਿਸ ਨਾਲ ਉਸ ਦੀ ਸੁੰਦਰਤਾ ਹੋਰ ਵਧ ਜਾਏ।

ਬੀਬਰ ਦੀ ਉਮਰ 25 ਸਾਲ ਹੈ ਤੇ ਉਸ ਦੀ ਮੰਗੇਤਰ ਹੈਲੀ 21 ਸਾਲਾਂ ਦੀ ਹੈ। ਇਸੇ ਦੌਰਾਨ ਬੀਬਰ ਨੇ ਸੋਸ਼ਲ ਮੀਡੀਆ &rsquoਤੇ ਦੋਵਾਂ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ। ਦੋਵੇਂ ਇੱਕ ਦੂਜੇ ਨਾਲ ਚੰਗਾ ਸਮਾਂ ਬਤੀਤ ਕਰ ਰਹੇ ਹਨ।

ਦੱਸਿਆ ਜਾਂਦਾ ਹੈ ਕਿ ਲੰਮੇ ਸਮੇਂ ਤੋਂ ਇੱਕ ਦੂਜੇ ਨੂੰ ਡੇਟ ਕਰ ਰਹੇ ਜਸਟਿਨ ਤੇ ਹੈਲੀ ਵਿਚਾਲੇ ਹਾਲਾਤ ਠੀਕ ਨਹੀਂ ਸਨ ਪਰ ਇੱਕ ਵਾਰ ਫਿਰ ਜਸਟਿਨ ਨੇ ਆਪਣੀ ਪ੍ਰੇਮਿਕਾ ਨਾਲ ਸਬੰਧ ਸੁਧਾਰ ਤੇ ਸਭ ਨੂੰ ਹੈਰਾਨ ਕਰ ਦਿੱਤਾ ਹੈ।