image caption:

ਦੂਜੀ ਵਾਰ ਪਿਤਾ ਬਣਨ ਵਾਲੇ ਹਨ ਸ਼ਾਹਿਦ ਕਪੂਰ

ਬਾਲੀਵੁਡ ਅਦਾਕਾਰ ਸ਼ਾਹਿਦ ਕਪੂਰ ਅੱਜ ਕੱਲ੍ਹ ਆਪਣੇ ਦੂਜੇ ਬੱਚੇ ਦੇ ਆਉਣ ਦੀ ਖੁਸ਼ੀ ਵਿੱਚ ਪਤਨੀ ਦੇ ਨਾਲ ਖੁਸ਼ੀ ਦੇ ਪਲ ਬਿਤਾ ਰਹੇ ਹਨ। ਜਿਸ ਵਜ੍ਹਾ ਕਰਕੇ ਅੱਜ ਕੱਲ੍ਹ ਸ਼ਾਹਿਦ ਆਪਣੀ ਪਤਨੀ ਦਾ ਖਾਸਾ ਖਿਆਲ ਰੱਖ ਰਹੇ ਹਨ। ਸ਼ਾਹਿਦ ਦੂਜੀ ਵਾਰ ਪਿਤਾ ਬਣਨ ਵਾਲੇ ਹਨ। ਇਸ ਖੁਸ਼ੀ ਵਿੱਚ ਸ਼ਾਹਿਦ ਕਪੂਰ ਨੇ ਮੀਰਾ ਨੂੰ ਬਹੁਤ ਹੀ ਸ਼ਾਨਦਾਰ ਤੋਹਫਾ ਦਿੱਤਾ ਹੈ। ਜਿਸ ਕਰਕੇ ਸ਼ਾਹਿਦ ਦੀ ਪਤਨੀ ਮੀਰਾ ਬਹੁਤ ਹੀ ਖੁਸ਼ ਹੈ। ਧਿਆਨ ਯੋਗ ਹੈ ਸ਼ਾਹਿਦ ਕਪੂਰ ਨੇ ਮੀਰਾ ਅਤੇ ਆਪਣੇ ਆਉਣ ਵਾਲੇ ਬੱਚੇ ਦੀ ਖੁਸ਼ੀ ਵਿੱਚ ਇੱਕ ਆਲੀਸ਼ਾਨ ਘਰ ਖ਼ਰੀਦਿਆ ਹੈ। ਜਿਸ ਤੋਂ ਬਾਅਦ ਸ਼ਾਹਿਦ ਦਾ ਇਹ ਆਲੀਸ਼ਾਨ ਘਰ ਆਪਣੀ ਕੀਮਤ ਨੂੰ ਲੈ ਕੇ ਕਾਫੀ ਚਰਚਾ ਵਿੱਚ ਬਣਿਆ ਹੋਇਆ ਹੈ। ਸ਼ਾਹਿਦ ਦੇ ਇਸ ਘਰ ਦੀ ਕੀਮਤ 56 ਕਰੋੜ ਰੁਪਏ ਦੱਸੀ ਜਾ ਰਹੀ ਹੈ।
 
ਰਿਪੋਰਟਸ ਦੇ ਮੁਤਾਬਿਕ ਸ਼ਾਹਿਦ ਦਾ ਇਹ ਨਵਾਂ ਘਰ ਮੁੰਬਈ ਦੇ ਵਰਲੀ ਇਲਾਕੇ ਵਿੱਚ ਸਥਿਤ ਹੈ। ਇਹ ਇੱਕ ਡਿਊਪਲੈਕਸ ਆਪਰਟਮੈਂਟ ਹੈ। ਜਿਸ ਦੀ ਕੀਮਤ 55 ਕਰੋੜ 60 ਲੱਖ ਰੁਪਏ ਹੈ। ਸੂਤਰਾਂ ਦੀ ਮੰਨੀਏ ਤਾਂ ਸ਼ਾਹਿਦ ਕਪੂਰ ਨੇ ਇਸ ਘਰ ਲਈ 2 ਕਰੋੜ 91 ਲੱਖ ਰੁਪਏ ਦੀ ਸਟੈਂਪ ਡਿਊਟੀ ਭਰੀ ਹੈ। ਸ਼ਾਹਿਦ ਕਪੂਰ ਦਾ ਘਰ 42 ਅਤੇ 43 ਮੰਜਿਲ ਉੱਤੇ ਸਥਿਤ ਹੈ। ਇਹ ਸ਼ਾਹਿਦ ਕਪੂਰ ਦਾ ਦੂਜਾ ਘਰ ਹੈ। ਸ਼ਾਹਿਦ ਇਸ ਸਮੇਂ ਆਪਣੇ ਜੁਹੂ ਵਾਲੇ ਬੰਗਲੇ ਵਿੱਚ ਰਹਿੰਦੇ ਹਨ ਪਰ ਬੱਚੇ ਦੇ ਜਨਮ ਤੋਂ ਬਾਅਦ ਸ਼ਾਹਿਦ ਆਪਣੇ ਪਰਿਵਾਰ ਦੇ ਨਾਲ ਵਰਲੀ ਸ਼ਿਫਟ ਹੋ ਜਾਣਗੇ। ਫਿਲਮਾਂ ਦੀ ਗੱਲ ਕਰੀਏ ਤਾਂ ਸ਼ਾਹਿਦ ਅੱਜ ਕੱਲ੍ਹ ਆਪਣੀ ਅਗਲੀ ਫਿਲਮ &lsquoਬੱਤੀ ਗੁੱਲ ਮੀਟਰ ਚਾਲੂ&rsquo ਦੀ ਸ਼ੂਟਿੰਗ ਵਿੱਚ ਵਿਅਸਤ ਹਨ।
 
ਜਾਣਕਾਰੀ ਮੁਤਾਬਿਕ ਮੀਰਾ ਜਲਦ ਹੀ ਦੂਸਰੇ ਬੱਚੇ ਨੂੰ ਜਨਮ ਦੇਣ ਵਾਲੀ ਹੈ। ਅਕਸਰ ਹੀ ਮੀਰਾ ਆਪਣੇ ਬੇਬੀ ਬੰਪ ਨਾਲ ਨਜ਼ਰ ਆਉਂਦੀ ਰਹੀ ਹੈ। ਹਾਲ ਹੀ ਵਿੱਚ ਮੀਰਾ ਦਾ ਬੇਬੀ ਸ਼ਾਵਰ ਰੱਖਿਆ ਗਿਆ ਸੀ। ਜਿਸ ਵਿੱਚ ਉਹਨਾਂ ਦੇ ਪਰਿਵਾਰ ਦੇ ਕਰੀਬੀ ਮੌਜੂਦ ਰਹੇ। ਫ਼ਿਲਮ &lsquoਧੜਕ&rsquo ਦਾ ਪ੍ਰਮੋਸ਼ਨ ਕਰ ਰਹੇ ਇਸ਼ਾਨ ਖੱਟਰ ਆਪਣੀ ਭਾਬੀ ਮੀਰਾ ਰਾਜਪੂਤ ਦੇ ਬੇਬੀ ਸ਼ਾਵਰ ਵਿੱਚ ਸ਼ਾਮਲ ਹੋਏ। ਇਸ਼ਾਨ ਇੱਥੇ ਇੱਕਲੇ ਨਹੀਂ ਸਨ ਬਲਕਿ ਉਹਨਾਂ ਨਾਲ ਕੋ- ਸਟਾਰ ਜਾਨਵੀ ਕਪੂਰ ਵੀ ਨਜ਼ਰ ਆ ਰਹੀ ਸੀ। ਬੇਬੀ ਸ਼ਾਵਰ ਦੌਰਾਨ ਸ਼ਾਹਿਦ ਕਪੂਰ ਆਪਣੀ ਪਤਨੀ ਨਾਲ ਨਜ਼ਰ ਆ ਰਹੇ ਸੀ। ਸ਼ਾਹਿਦ ਨੂੰ ਪ੍ਰਿੰਟਿਡ ਫਲੋਰਲ ਸ਼ਰਟ ਵਿੱਚ ਦੇਖਿਆ ਗਿਆ। ਉੱਥੇ ਹੀ ਜਾਨਵੀ ਨੇ ਬਿੰਦੀਆਂ ਵਾਲਾ ਗਾਊਨ ਪਾਇਆ ਹੋਇਆ ਸੀ। ਦੱਸ ਦੇਈਏ ਕਿ ਇਸੇ ਸਾਲ ਅਪ੍ਰੈਲ ਦੇ ਮਹੀਨੇ ਸ਼ਾਹਿਦ ਨੇ ਬੇਟੀ ਮੀਸ਼ਾ ਦੀ ਤਾਸਵੀਰ ਸਭ ਨਾਲ ਸ਼ੇਅਰ ਕੀਤੀ ਸੀ ਤੇ ਨਾਲ ਹੀ ਦੂਸਰੇ ਬੱਚੇ ਦੇ ਹੋਣ ਦੀ ਜਾਣਕਾਰੀ ਦਿੱਤੀ ਸੀ।