image caption:

ਪੰਜਾਬੀ ਗਾਇਕ ਅਮਨਦੀਪ ਦੀ ਭਾਲ ਵਿਚ ਜੁਟੀ ਪੁਲਿਸ

ਨਵੀਂ ਦਿੱਲੀ  : ਜਬਰ ਜਨਾਹ ਦੇ ਦੋਸ਼ ਵਿਚ ਪੁਛÎਗਿੱਛ ਵਿਚ ਸ਼ਾਮਲ ਨਾ ਹੋਣ 'ਤੇ ਪੰਜਾਬੀ ਗਾਇਕ ਅਮਨਦੀਪ ਦੀ ਤਲਾਸ਼ ਵਿਚ ਪੁਲਿਸ ਜੁਟ ਗਈ ਹੈ। ਅਮਨਦੀਪ ਨੇ ਐਤਵਾਰ ਪੁਛÎਗਿੱਛ ਲਈ ਮਹਿਰੌਲੀ ਥਾਣੇ ਵਿਚ ਆਉਣਾ ਸੀ ਪਰ ਉਹ ਐਤਵਾਰ ਨੂੰ ਉਥੇ ਨਹੀਂ ਪੁੱਜਾ। ਦੱਸਣਾ ਬਣਦਾ ਹੈ ਕਿ ਗਾਇਕ ਅਮਨਦੀਪ 'ਤੇ ਇਕ ਮਹਿਲਾ ਦੋਸਤ ਨੇ ਦਿੱਲੀ ਤੇ ਚੰਡੀਗੜ੍ਹ ਵਿਚ ਜਬਰ ਜਨਾਹ ਕੀਤੇ ਜਾਣ ਦਾ ਮਾਮਲਾ ਦਰਜ ਕਰਵਾਇਆ ਹੈ। ਮਾਮਲਾ ਦਰਜ ਹੋਣ ਤੋਂ ਦੋ ਦਿਨ ਤੱਕ ਉਹ ਪੁਛÎਗਿੱਛ ਵਿਚ ਸ਼ਾਮਲ ਹੋਇਆ ਪਰ ਐਤਵਾਰ ਨੂੰ ਉਹ ਹਾਜ਼ਰ ਨਾ ਹੋਇਆ। ਪੁਲਿਸ ਨੇ ਉਸ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਸੰਪਰਕ ਨਾ ਹੋ ਸਕਿਆ। ਪੁਲਿਸ ਨੂੰ ਸ਼ੱਕ ਹੈ ਕਿ ਕਿਤੇ ਪੁਛਗਿੱਛ ਵਿਚ ਮਾਮਲਾ ਸਹੀ ਪਾਏ ਜਾਣ ਦੇ ਡਰੋਂ ਉਹ ਥਾਣੇ ਆਉਣ ਤੋਂ ਕਤਰਾ ਰਿਹਾ ਹੈ। ਔਰਤ ਨੇ ਦੋਸ਼ ਲਾਇਆ ਕਿ ਵਿਆਹ ਤੇ ਫਿਲਮਾਂ ਵਿਚ ਕੰਮ ਦਿਵਾਉਣ  ਦਾ ਝਾਂਸਾ ਦੇ ਕੇ ਗਾਇਕ ਨੇ ਉਸ ਨਾਲ ਜਬਰ ਜਨਾਹ ਕੀਤਾ ਜਦ ਕਿ ਉਹ ਪਹਿਲਾਂ ਹੀ ਵਿਆਹਿਆ ਹੋਇਆ ਹੈ।