image caption:

ਪ੍ਰਿਯੰਕਾ ਚੋਪੜਾ ਨੇ ਇੰਝ ਕੀਤਾ ਆਪਣੇ ਪਿਆਰ ਦਾ ਇਜ਼ਹਾਰ

ਬਾਲੀਵੁਡ ਦੀ ਦੇਸੀ ਗਰਲ ਪ੍ਰਿਯੰਕਾ ਚੋਪੜਾ ਇਨ੍ਹੀਂ ਦਿਨੀਂ ਆਪਣੀਆਂ ਫ਼ਿਲਮਾਂ ਤੇ ਪਿਆਰ ਨੂੰ ਲੈ ਕੇ ਸੁਰਖੀਆਂ ਵਿੱਚ ਹੈ। ਨਿਕ ਨਾਲ ਉਹਨਾਂ ਦੇ ਪਿਆਰ ਦੇ ਰਿਸ਼ਤੇ ਸ਼ੁਰੂ ਤੋਂ ਹੀ ਚਰਚਾ ਵਿੱਚ ਹਨ। ਹਾਲ ਹੀ ਵਿੱਚ ਪ੍ਰਿਯੰਕਾ ਨੇ ਆਪਣਾ 36ਵਾਂ ਜਨਮਦਿਨ ਮਨਾਇਆ ਹੈ। ਦੱਸ ਦੇਈਏ ਕਿ ਨਿਕ ਨੇ ਪ੍ਰਿਯੰਕਾ ਲਈ ਇੱਕ ਸ਼ਾਨਦਾਰ ਪਾਰਟੀ ਪਲਾਨ ਕੀਤੀ ਸੀ। ਦੋਨਾਂ ਨੇ ਮਿਲ ਕੇ ਲੰਦਨ ਵਿੱਚ ਖੂਬ ਮਸਤੀ ਕੀਤੀ। ਜਿਸ ਤੋਂ ਬਾਅਦ ਪ੍ਰਿਯੰਕਾ ਨੇ ਹੁਣ ਆਪਣੇ ਇੰਸਟਾਗਰਾਮ &lsquoਤੇ ਇੱਕ ਵੀਡੀਓ ਸ਼ੇਅਰ ਕਰ ਆਪਣੇ ਪਿਆਰ ਦਾ ਇਜ਼ਹਾਰ ਕੀਤਾ ਹੈ। ਇਸ ਵੀਡੀਓ ਵਿੱਚ ਪ੍ਰਿਯੰਕਾ ਨੇ ਖਾਸ ਤੌਰ &lsquoਤੇ ਕਿਹਾ ਹੈ ਕਿ ਇਸ ਵਾਰ ਦਾ ਬਰਥਡੇ ਉਹਨਾਂ ਲਈ ਬਹੁਤ ਹੀ ਖਾਸ ਸੀ।
 
ਪ੍ਰਿਯੰਕਾ ਨੇ ਇੰਸਟਾਗਰਾਮ ਦੇ ਨਾਲ- ਨਾਲ ਟਵਿੱਟਰ &lsquoਤੇ ਵੀ ਪੋਸਟ ਲਿਖ ਕੇ ਫੈਨਜ਼ ਨੂੰ ਥੈਂਕਿਊ ਕਿਹਾ ਹੈ। ਇਸਦੇ ਕੈਪਸ਼ਨ ਵਿੱਚ ਉੁਹਨਾਂ ਲਿਖਿਆ &ldquoAll of you have been such a huge part of my journey. Thank you so much for all the love & affection that you have showered on me this birthday..I&rsquom truly touched. I may not be able to reply to everyone individually but pls know you are in my heart. Love & happiness always&hellip&rdquo ਖ਼ਬਰਾਂ ਮੁਤਾਬਿਕ ਪ੍ਰਿਯੰਕਾ ਦੇ ਜਨਮਦਿਨ &lsquoਤੇ ਨਿਕ ਨੇ ਪ੍ਰਿਯੰਕਾ ਨੂੰ ਇੱਕ ਡ੍ਰੈੱਸ ਗਿਫ਼ਟ ਕੀਤੀ। ਜਿਸਦੀ ਕੀਮਤ ਕਰੀਬ 11 ਕਰੋੜ ਦੱਸੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਪ੍ਰਿਯੰਕਾ ਪਿਛਲੇ ਕਾਫੀ ਸਮੇਂ ਤੋਂ ਹਾਲੀਵੁਡ ਪ੍ਰੋਜੈਕਟਸ ਵਿੱਚ ਬਿਜ਼ੀ ਸੀ।
 
ਇਸਦੇ ਨਾਲ ਹੀ ਦੱਸ ਦੇਈਏ ਕਿ ਬੀਤੇ ਦਿਨ ਬਾਲੀਵੁਡ ਅਦਾਕਾਰਾ ਪ੍ਰਿਯੰਕਾ ਚੋਪੜਾ ਆਪਣਾ 36ਵਾਂ ਜਨਮਦਿਨ ਮਨਾ ਰਹੀ ਸੀ। ਇਸ ਖਾਸ ਮੌਕੇ ਤੇ ਉਹ ਬੁਆਏਫ੍ਰੈਂਡ ਨਿਕ ਜੋਨਸ ਦੇ ਨਾਲ ਨਜ਼ਰ ਆਈ। ਇੰਗਲੈਂਡ ਦੀ ਰਾਜਧਾਨੀ ਲੰਦਨ ਵਿੱਚ ਦੋਹਾਂ ਨੂੰ ਦੇਖਿਆ ਗਿਆ।ਪ੍ਰਿਯੰਕਾ ਦੇ ਫੈਨਜ਼ ਉਨ੍ਹਾਂ ਦੀ ਹਰ ਐਕਟਿਵਿਟੀ ਤੇ ਨਜ਼ਰ ਲਗਾਏ ਬੈਠੇ ਸਨ। ਪ੍ਰਿਯੰਕਾ ਨੇ ਆਪਣੇ ਖਾਸ ਦਿਨ ਦੀ ਸ਼ੁਰੂਆਤ ਨਿਕ ਦੇ ਨਾਲ ਕੀਤੀ ਸੀ। ਦੇਸੀ ਗਰਲ ਦੇ ਬਰਥਡੇ ਦੀ ਸ਼ੁਰੂਆਤ ਹੋਈ ਡਿਨਰ ਡੇਟ ਦੇ ਨਾਲ। ਉਨ੍ਹਾਂ ਨੂੰ ਰਾਤ ਵਿੱਚ ਨਿਕ ਦੇ ਨਾਲ ਡਿਨਰ ਡੇਟ ਤੇ ਸਪਾਟ ਕੀਤਾ ਗਿਆ।
 
ਉੱਥੇ ਬਰਥਡੇ ਦੀ ਸਵੇਰੇ ਦੋਵੋਂ ਕਪਲ ਇੱਕ ਵਰਗੇ ਰੰਗ ਵਿੱਚ ਰੰਗੇ ਨਜ਼ਰ ਆਏ।ਜੀ ਹਾਂ , ਪ੍ਰਿਯੰਕਾ ਨੇ ਵਾਈਟ ਕਲਰ ਦੀ ਡ੍ਰੈੱਸ ਪਾਈ ਹੋਈ ਸੀ ਅਤੇ ਨਿਕ ਵੀ ਵਾਈਟ ਟੀ ਸ਼ਰਟ ਅਤੇ ਗੇ੍ਰਅ ਟਰਾਊਜ਼ਰ ਵਿੱਚ ਨਜ਼ਰ ਆਏ। ਦੋਵੇਂ ਇੱਕਠੇ ਹੀ ਹੋਟਲ ਤੋਂ ਨਿਕਲਦੇ ਹੋਏ ਸਪਾਟ ਹੋਏ।ਪ੍ਰਿਯੰਕਾ ਅਤੇ ਨਿਕ ਦੇ ਰਿਸ਼ਤੇ ਦੀ ਗੱਲ ਕਰੀਏ ਤਾਂ ਇਨ੍ਹਾਂ ਦਿਨੀਂ ਇੱਕ ਦੂਜੇ ਨੂੰ ਡੇਟ ਕਰ ਰਹੇ ਹਨ ਪਰ ਵਿਆਹ ਦੀ ਗੱਲ ਤੇ ਹੁਣ ਤੱਕ ਕਿਸੇ ਨੇ ਕੋਈ ਖੁਲਾਸਾ ਨਹੀਂ ਕੀਤਾ ਹੈ।