image caption:

ਲੰਡਨ ਦੇ ਮੈਡਮ ਤੁਸਾਦ ਮਿਊਜ਼ੀਅਮ ‘ਚ ਲੱਗੇਗਾ ਦੀਪਿਕਾ ਪਾਦੁਕੋਣ ਦਾ ਮੋਮ ਦਾ ਪੁਤਲਾ

ਮੁੰਬਈ :  ਦੀਪਿਕਾ ਪਾਦੁਕੋਣ ਦੇ ਫੈਨਜ਼ ਲਈ ਖੁਸ਼ਖਬਰੀ ਹੈ। ਛੇਤੀ ਹੀ &lsquoਪਦਮਾਵਤ&rsquo ਦੀ ਅਭਿਨੇਤਰੀ ਦਾ ਲੰਡਨ ਦੇ ਮੈਡਮ ਤੁਸਾਦ ਮਿਊਜ਼ੀਅਮ &lsquoਚ ਮੋਮ ਦਾ ਪੁਤਲਾ ਲੱਗਣ ਵਾਲਾ ਹੈ। ਇਸ ਦੀ ਜਾਣਕਾਰੀ ਅਭਿਨੇਤਰੀ ਨੇ ਫੇਸਬੁੱਕ ਲਾਈਵ ਰਾਹੀਂ ਦਿੱਤੀ। ਲੰਡਨ ਦੇ ਮਿਊਜ਼ੀਅਮ &lsquoਚ ਆਪਣਾ ਮੋਮ ਦਾ ਪੁਤਲਾ ਲੱਗਣ ਕਾਰਨ ਉਹ ਕਾਫੀ ਉਤਸ਼ਾਹਿਤ ਹੈ। ਪਿਛਲੇ ਦਿਨੀਂ ਉਹ ਪੁਤਲੇ ਲਈ ਮਾਪ ਦੇਣ ਲੰਡਨ ਗਈ ਸੀ। ਇਹ ਪੁਤਲਾ ਅਗਲੇ ਸਾਲ ਬਣ ਕੇ ਤਿਆਰ ਹੋਵੇਗਾ।
 
ਲੰਡਨ ਤੋਂ ਬਾਅਦ ਦਿੱਲੀ ਦੇ ਮੈਡਮ ਤੁਸਾਦ ਮਿਊਜ਼ੀਅਮ &lsquoਚ ਵੀ ਦੀਪਿਕਾ ਦਾ ਠੀਕ ਉਸੇ ਤਰ੍ਹਾਂ ਦਾ ਪੁਤਲਾ ਲਗਾਇਆ ਜਾਵੇਗਾ। ਦੀਪਿਕਾ ਤੋਂ ਪਹਿਲਾਂ ਲੰਡਨ ਦੇ ਮੈਡਮ ਤੁਸਾਦ ਮਿਊਜ਼ੀਅਮ &lsquoਚ ਅਮਿਤਾਭ ਬੱਚਨ, ਐਸ਼ਵਰਿਆ ਰਾਏ, ਸ਼ਾਹਰੁਖ ਖਾਨ, ਸਲਮਾਨ ਖਾਨ, ਰਿਤਿਕ ਰੌਸ਼ਨ ਤੇ ਮਾਧੁਰੀ ਦੀਕਸ਼ਿਤ ਦੇ ਮੋਮ ਦੇ ਪੁਤਲੇ ਲੱਗ ਚੁੱਕੇ ਹਨ।
 
ਦੱਸਣਯੋਗ ਹੈ ਕਿ ਦੀਪਿਕਾ ਵਿਸ਼ਾਲ ਭਾਰਦਵਾਜ ਦੀ ਅਗਲੀ ਫਿਲਮ &lsquoਚ ਨਜ਼ਰ ਆਉਣ ਵਾਲੀ ਹੈ ਪਰ ਇਰਫਾਨ ਖਾਨ ਦੀ ਖਰਾਬ ਸਿਹਤ ਕਾਰਨ ਫਿਲਮ ਦੀ ਸ਼ੂਟਿੰਗ ਰੁਕੀ ਹੋਈ ਹੈ।
ਇਰਫਾਨ ਖਾਨ ਲੰਡਨ &lsquoਚ ਆਪਣਾ ਇਲਾਜ ਕਰਵਾ ਰਹੇ ਹਨ। ਹਾਲ ਹੀ &lsquoਚ ਦੀਪਿਕਾ ਨੇ ਇਕ ਸੁਪਰਹੀਰੋ ਫਿਲਮ ਵੀ ਸਾਈਨ ਕੀਤੀ ਹੈ, ਜਿਸ ਦੀ ਸ਼ੂਟਿੰਗ ਅਗਲੇ ਸਾਲ ਤੋਂ ਸ਼ੁਰੂ ਹੋਵੇਗੀ। ਇਹ ਭਾਰਤ ਦੀ ਪਹਿਲੀ ਫੀਮੇਲ ਸੁਪਰਹੀਰੋ ਫਿਲਮ ਹੋਵੇਗੀ।​​​​​​​​​​​​​​