image caption:

ਕ੍ਰਿਕਟਰ ਧੋਨੀ ਬਣੇ ਝਾਰਖੰਡ ਵਿਚ ਸਭ ਤੋਂ ਵੱਧ ਟੈਕਸ ਅਦਾ ਕਰਨ ਵਾਲੇ ਵਿਅਕਤੀ

ਨਵੀਂ ਦਿੱਲੀ :  ਸਾਲ 2017-18 ਦੇ ਵਿੱਤੀ ਵਰ੍ਹੇ ਲਈ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਝਾਰਖੰਡ ਵਿੱਚ ਸਭ ਤੋਂ ਵੱਧ ਕਰ ਅਦਾ ਕਰਨ ਵਾਲੇ ਵਿਅਕਤੀ ਹਨ। ਭਾਰਤੀ ਵਿਕਟਕੀਪਰ ਬੱਲੇਬਾਜ਼ ਨੇ ਪਿਛਲੇ ਵਿੱਤੀ ਸਾਲ 'ਚ 12.17 ਕਰੋੜ ਰੁਪਏ ਦੀ ਆਮਦਨ ਟੈਕਸ ਅਦਾ ਕੀਤਾ, ਜੋ 2016-17 ਦੇ ਮੁਕਾਬਲੇ 1.24 ਕਰੋੜ ਵੱਧ ਹੈ।
ਝਾਰਖੰਡ ਖੇਤਰ ਦੇ ਚੀਫ ਕਮਿਸ਼ਨਰ, ਵੀ ਮਹਾਲਿੰਗਮ ਅਨੁਸਾਰ ਧੋਨੀ ਨੇ ਸਾਲ 2016-17 ਵਿਚ 10.93 ਕਰੋੜ ਰੁਪਏ ਦੀ ਆਮਦਨ ਕਰ ਦੇ ਰੂਪ ਵਿਚ ਭੁਗਤਾਨ ਕੀਤਾ ਸੀ ਪਰ ਉਸ ਵਿੱਤੀ ਸਾਲ ਵਿਚ ਉਹ ਸਭ ਤੋਂ ਵੱਧ ਟੈਕਸ ਪੇਅਰ ਨਹੀਂ ਸਨ।