image caption:

ਰਿਤਿਕ-ਸੂਜੈਨ ਕਰਨਗੇ ਦੁਬਾਰਾ ਵਿਆਹ !

ਮੁੰਬਈ: ਰਿਤਿਕ ਸੂਜੈਨ ਦਾ ਜਦੋਂ ਤਲਾਕ ਹੋਇਆ ਸੀ ਤਾਂ ਦੋਵਾਂ ਦੇ ਫੈਨਸ ਦਾ ਦਿਲ ਹੀ ਟੁੱਟ ਗਿਆ ਸੀ। ਇਨ੍ਹਾਂ ਦੋਵੇਂ ਸਟਾਰਸ ਦੇ ਵੱਖ ਹੋਣ ਤੋਂ ਬਾਅਦ ਵੀ ਦੋਵਾਂ ਦੀ ਦੋਸਤੀ &lsquoਚ ਕੋਈ ਫਰਕ ਨਹੀਂ ਆਇਆ। ਦੋਵੇਂ ਆਪਸ &lsquoਚ ਚੰਗਾ ਸਮਾਂ ਗੁਜ਼ਾਰ ਰਹੇ ਹਨ।ਰਿਤਿਕ ਰੋਸ਼ਨ ਨੇ ਇੱਕ ਪਿਓ ਹੋਣ ਦੇ ਨਾਤੇ ਆਪਣੀਆਂ ਸਾਰੀਆਂ ਜਿੰਮੇਵਾਰੀਆਂ ਨਿਭਾਈਆਂ ਹਨ। ਬੱਚਿਆਂ ਦੀ ਗੱਲ ਹੋਣ &lsquoਤੇ ਦੋਵੇਂ ਹਮੇਸ਼ਾ ਇਕੱਠੇ ਖੜ੍ਹੇ ਹੀ ਨਜ਼ਰ ਆਉਂਦੇ ਹਨ। ਤਿੰਨ ਸਾਲਾਂ &lsquoਚ ਅਕਸਰ ਇਹ ਜੋੜਾ ਪਾਰਟੀਆਂ, ਫੈਮਿਲੀ ਗੈਟ-ਟੂ-ਗੈਦਰ ਤੇ ਫੈਮਿਲੀ ਡਿਨਰ &lsquoਚ ਸਪੋਟ ਕਰ ਚੁੱਕੇ ਹਾਂ। ਦੋਨੋਂ ਦੇ ਫੈਨਸ ਲਈ ਹੁਣ ਇੱਕ ਖੁਸ਼ਖਬਰੀ ਹੈ। ਜੀ ਹਾਂ, ਖ਼ਬਰ ਹੈ ਕਿ ਦੋਨੋਂ ਜਲਦੀ ਹੀ ਇੱਕ ਵਾਰ ਫੇਰ ਇੱਕ ਹੋਣ ਦਾ ਸੋਚ ਰਹੇ ਹਨ। ਜੇਕਰ ਅਜਿਹਾ ਹੁੰਦਾ ਹੈ ਤਾਂ ਉਨ੍ਹਾਂ ਦੇ ਫੈਨਸ ਦੀ ਦੁਆ ਸਮਝੋ ਕਬੂਲ ਹੋ ਗਈ ਹੈ।