image caption:

ਮਹਿਲਾ ਹਾਕੀ ਵਰਲਡ ਕੱਪ : ਭਾਰਤ ਨੂੰ ਹਰਾ ਕੁਆਰਟਰ ਫਾਈਨਲ 'ਚ ਪਹੁੰਚੀ ਆਇਰਲੈਂਡ ਟੀਮ

ਲੰਡਨ&mdash ਇੰਗਲੈਂਡ 'ਚ ਖੇਡੇ ਜਾ ਰਹੇ ਮਹਿਲਾ ਵਿਸ਼ਵ ਕੱਪ 'ਚ ਭਾਰਤ ਨੂੰ ਆਪਣੇ ਦੂਜੇ ਮੈਚ 'ਚ ਆਇਰਲੈਂਡ ਖਿਲਾਫ 1-0 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਪੂਲ 'ਬੀ' 'ਚ ਖੇਡੇ ਗਏ ਇਸ ਮੁਕਾਬਲੇ 'ਚ ਆਇਰਲੈਂਡ ਨੇ ਮੈਚ ਦੇ 12ਵੇਂ ਮਿੰਟ 'ਚ ਹੀ ਭਾਰਤੀ ਟੀਮ 'ਤੇ ਗੋਲ ਕਰ ਕੇ ਬੜਤ ਬਣਾ ਲਈ। ਮੈਚ ਦੇ ਆਖੀਰ ਤੱਕ ਭਾਰਤੀ ਟੀਮ ਆਇਰਲੈਂਡ ਦੀ ਬਰਾਬਰੀ ਨਹੀਂ ਕਰ ਸਕੀ।
ਗੋਲ ਐਨਾ ਓ ਫਲੈਂਗਨ ਨੇ ਪੇਨਲਟੀ ਕਾਰਨਰ 'ਤੇ ਸ਼ਾਨਦਾਰ ਡਿਫਲੈਕਸ਼ਨ ਨਾਲ ਕੀਤਾ। ਆਇਰਲੈਂਡ ਨੇ ਇਸ ਜਿੱਤ ਦੇ ਨਾਲ ਹੀ ਕੁਆਰਟਰ ਫਾਈਨਲ 'ਚ ਪ੍ਰਵੇਸ਼ ਕਰ ਲਿਆ ਹੈ। ਇਸ ਨਾਲ ਪਹਿਲਾਂ ਭਾਰਤ ਨੇ ਇੰਗਲੈਂਡ ਖਿਲਾਫ ਟੂਰਨਾਮੈਂਟ 'ਚ ਆਪਣੇ ਅਭਿਆਨ ਦੀ ਸ਼ੁਰੂਆਤ ਕੀਤੀ ਸੀ ਅਤੇ ਉਹ ਮੈਚ 1-1 ਨਾਲ ਡ੍ਰਾ ਰਿਹਾ ਸੀ।
ਭਾਰਤ ਨੇ ਇਸ ਮੈਚ 'ਚ 7 ਪੇਨਲਟੀ ਕਾਰਨਰ ਮਿਲੇ ਪਰ ਟੀਮ ਕਿਸੀ ਵੇ ਮੌਕੇ ਨੂੰ ਗੋਲ 'ਚ ਨਹੀਂ ਬਦਲ ਸਕੀ। ਆਇਰਲੈਂਡ ਦੀ ਟੀਮ ਨੇ ਮਜਬੂਤ ਡਿਫੈਂਸ ਦਿਖਾਈ ਅਤੇ ਭਾਰਤੀ ਟੀਮ ਨੂੰ ਕਿਸੇ ਵੀ ਮੌਕੇ 'ਤੇ ਗੋਲ ਕਰਨ ਦਾ ਮੌਕਾ ਨਹੀਂ ਦਿੱਤਾ।
ਮੈਚ ਦੇ ਆਖਰੀ ਸਮੇਂ 'ਚ ਰਾਣੀ ਰਾਮਪਾਲ ਨੇ ਸ਼ਾਨਦਾਰ ਮੌਕਾ ਬਣਾਇਆ ਸੀ, ਰਾਣੀ ਲੰਬੀ ਦੂਰੀ ਤੈਅ ਕਰਦੇ ਹੋਏ ਗੇਂਦ ਨੂੰ ਆਇਰਲੈਂਡ ਸਰਕਿਲ 'ਚ ਲਾਈ ਅਤੇ ਗੋਲ ਵਲ ਜੋਰਦਾਰ ਸ਼ਾਟ ਲਗਾਈ ਪਰ ਆਇਰਲੈਂਡ ਗੋਲ ਕੀਪਰ ਨੇ ਆਪਣੇ ਪੈਰ ਨਾਲ ਗੇਂਦ ਨੂੰ ਦੂਰ ਧੱਕਦੇ ਹੋਏ ਰਾਣੀ ਦੀ ਇਸ ਕੋਸ਼ਿਸ਼ ਨੂੰ ਵੀ ਨਾਕਾਮਯਾਬ ਕਰ ਦਿੱਤਾ।
ਹੁਣ ਭਾਰਤੀ ਟੀਮ ਨੂੰ ਐਤਵਾਰ (29 ਜੁਲਾਈ) ਨੂੰ ਅਮਰੀਕਾ ਖਿਲਾਫ ਲੀਗ ਸਟੇਜ 'ਚ ਆਪਣਾ ਆਖਰੀ ਮੁਕਾਬਲਾ ਖੇਡਣਾ ਹੈ। ਇਸ ਮੈਚ 'ਚ ਭਾਰਤ ਨੂੰ ਟੂਰਨਾਮੈਂਟ 'ਚ ਬਣੇ ਰਹਿਣ ਲਈ ਹਰ ਹਾਲ 'ਚ ਜਿੱਤ ਦਰਕਾਰ ਹੋਵੇਗੀ।