image caption:

ਪ੍ਰਿਯੰਕਾ ਚੋਪੜਾ ਨੇ ਛੱਡੀ ਸਲਮਾਨ ਖਾਨ ਦੀ ''ਭਾਰਤ'', ਕੀ ਨਿਕ ਹੈ ਇਸ ਦੀ ਵਜ੍ਹਾ?

ਗਲੀਆਂ ਤੋਂ ਇੱਕ ਹੈਰਾਨ ਕਰਨ ਵਾਲੀ ਖਬਰ ਆਈ ਹੈ। ਪ੍ਰਿਯੰਕਾ ਚੋਪੜਾ ਨੇ ਸਲਮਾਨ ਖਾਨ ਦੀ &lsquo ਭਾਰਤ&rsquo ਛੱਡ ਦਿੱਤੀ ਹੈ। ਖਬਰ ਅਨੁਸਾਰ ਇਸ ਬਾਰੇ ਗੱਲ ਫਿਲਮ ਦੇ ਡਾਇਰੈਕਟਰ ਅਲੀ ਅਬੱਾਸ ਜਫਰ ਨੇ ਕੀਤੀ ਹੈ। ਬਾਅਦ ਵਿੱਚ ਪ੍ਰਿਯੰਕਾ ਚੋਪੜਾ 2 ਸਾਲ ਬਾਅਦ ਇਸ ਪ੍ਰੋਜੈਕਟ ਦੇ ਨਾਲ ਬਾਲੀਵੁਡ ਵਿੱਚ ਵਾਪਸੀ ਕਰ ਰਹੀ ਸੀ।ਅਲੀ ਅਬੱਾਸ ਨੇ ਟਵੀਟ ਕਰ ਲਿਖਿਆ &lsquo ਹਾਂ , ਪ੍ਰਿਯੰਕਾ ਚੋਪੜਾ ਹੁਣ ਭਾਰਤ ਦਾ ਹਿੱਸਾ ਨਹੀਂ ਹੈ। ਉਨ੍ਹਾਂ ਦੇ ਅਜਿਹਾ ਕਰਨ ਦਾ ਕਾਰਨ ਕਾਫੀ ਸਪੈਸ਼ਲ ਹੈ।

ਪ੍ਰਿਯੰਕਾ ਨੇ ਸਾਨੂੰ ਆਪਣਾ ਫੈਸਲਾ ਬਹੁਤ ਘੱਟ ਸਮੇਂ ਵਿੱਚ ਦੱਸਿਆ ਸੀ ਅਤੇ ਅਸੀਂ ਉਨ੍ਹਾਂ ਦੇ ਲਈ ਕਾਫੀ ਖੁਸ਼ ਹਾਂ।ਟੀਮ ਭਾਰਤ ਪ੍ਰਿਯੰਕਾ ਚੋਪੜਾ ਨੂੰ ਬਹੁਤ ਪਿਆਰ ਅਤੇ ਉਨ੍ਹਾਂ ਦੇ ਲਈ ਖੁਸ਼ੀਆਂ ਦੀ ਦੁਆ ਕਰਦੇ ਹਾਂ। ਦੱਸ ਦੇਈਏ ਕਿ ਫਿਲਮ ਭਾਰਤ ਦੇ ਜ਼ਰੀਏ ਸਲਮਾਨ-ਪ੍ਰਿਯੰਕਾ ਕਰੀਬ 1 ਦਹਾਕੇ ਤੋਂ ਬਾਅਦ ਇੱਕਠੇ ਕੰਮ ਕਰਨ ਜਾ ਰਹੇ ਸਨ। ਅਲੀ ਅਬੱਾਸ ਜਫਰ ਦੇ ਟਵੀਟ ਤੋਂ ਇਸ਼ਾਰਾ ਮਿਲਦਾ ਹੈ ਕਿ ਪ੍ਰਿਯੰਕਾ ਚੋਪੜਾ ਨਿਕ ਦੇ ਨਾਲ ਵਿਆਹ ਕਰਵਾਉਣ ਜਾ ਰਹੀ ਹੈ। ਉਨ੍ਹਾਂ ਨੇ ਆਪਣੇ ਟਵੀਟ ਦੀ ਇਸ ਲਾਈਨ &lsquo &lsquo&rdquo she told us in the Nick of time about her decision and we are very happy for her&rdquo ਵਿੱਚ ਨਿਕ ਦਾ ਨਾਮ ਲਿਆ ਹੈ।

ਉਂਝ ਵੀ ਅਟਕਲਾਂ ਪਹਿਲਾਂ ਤੋਂ ਹੀ ਸੀ ਕਿ ਅਦਾਕਾਰਾ ਆਪਣੇ ਵਿਦੇਸ਼ੀ ਬੁਆਏਫ੍ਰੈਂਡ ਦੇ ਨਾਲ ਵਿਆਹ ਕਰਵਾ ਸਕਦੀ ਹੈ। ਹਾਲ ਹੀ ਵਿੱਚ ਪ੍ਰਿਯੰਕਾ ਨੇ ਨਿਕ ਨੂੰ ਆਪਣੀ ਮਾਂ ਅਤੇ ਬਾਕੀ ਪਰਿਵਾਰ ਵਾਲਿਆਂ ਦੇ ਨਾਲ ਮਿਲਵਾਇਆ ਸੀ। ਭਾਰਤ ਛੱਡਣ ਨੂੰ ਲੈ ਕੇ ਵੀ ਕਈ ਖਬਰਾਂ ਵਿੱਚ ਅਦਾਕਾਰ ਦੇ ਵਿਆਹ ਦਾ ਵੀ ਹਵਾਲਾ ਦਿੱਤਾ ਗਿਆ ਹੈ ਪਰ ਕੁੱਝ ਖਬਰਾਂ ਦਾ ਕਹਿਣਾ ਹੈ ਕਿ ਅਦਾਕਾਰ ਨੇ ਕੋਈ ਵੱਡਾ ਪ੍ਰੋਜੈਕਟ ਸਾਈਨ ਕਰ ਲਿਆ ਹੈ। ਜਿਸਦਾ ਕਾਰਨ ਤੋਂ ਪ੍ਰਿਯੰਕਾ &lsquo ਭਾਰਤ &lsquo ਦੀ ਸ਼ੂਟਿੰਗ ਕਰਨ ਵਿੱਚ ਅਸਮਰਥ ਸੀ। ਇਸ ਦੇ ਪਿੱਛੇ ਦਾ ਕਾਰਨ ਨਿਕ ਹੈ ਜਾਂ ਕੁੱਝ ਹੋਰ ਇਹ ਜਲਦ ਹੀ ਦਰਸ਼ਕਾਂ ਦੇ ਸਾਹਮਣੇ ਆ ਜਾਵੇਗਾ।

ਦੱਸ ਦੇਈਏ ਕਿ ਸਲਮਾਨ ਖਾਨ ਦੀ ਫਿਲਮ ਭਾਰਤ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ। ਫਿਲਮ ਵਿੱਚ ਸਲਮਾਨ ਦੇ ਇਲਾਵਾ ਦਿਸ਼ਾ ਪਟਾਨੀ ਅਤੇ ਤੱਬੂ ਵੀ ਕੰਮ ਕਰ ਰਹੇ ਹਨ। ਉੱਥੇ ਪ੍ਰਿਯੰਕਾ ਨੇ ਭਾਰਤ ਦੇ ਇਲਾਵਾ ਸੋਨਾਲੀ ਬੋਸ ਦੀ &lsquo The Sky is Pink&rsquo ਵੀ ਸਾਈਨ ਕੀਤੀ ਹੈ। ਇਸ ਵਿੱਚ ਉਨ੍ਹਾਂ ਦੇ ਨਾਲ ਜਾਇਰਾ ਵਸੀਮ ਅਤੇ ਫਰਹਾਨ ਅਖਤਰ ਨਜ਼ਰ ਆਉਣਗੇ। ਹੁਣ ਅਦਾਕਾਰਾ ਇਹ ਦੂਜੀ ਫਿਲਮ ਕਰਦੀ ਹੈ ਜਾਂ ਇਸ ਨੂੰ ਛੱਡਦੀ ਹੈ, ਅਜੇ ਸਾਫ ਨਹੀਂ ਹੈ।