image caption:

ਤਾਪਸੀ ਨੇ ਫਿਰ ਟ੍ਰੋਲਰਜ਼ ਨੂੰ ਦਿੱਤਾ ਮੂੰਹ ਤੋੜਵਾਂ ਜਵਾਬ

ਮੁੰਬਈ: ਆਏ ਦਿਨ ਹੀ ਬਾਲੀਵੁੱਡ ਸਟਾਰਸ ਟ੍ਰੋਲਰਸ ਦਾ ਸ਼ਿਕਾਰ ਹੁੰਦੇ ਹੀ ਰਹਿੰਦੇ ਹਨ। ਹਾਲ ਹੀ &lsquoਚ ਇਸੇ ਤਰ੍ਹਾ ਟ੍ਰੋਲਿੰਗ ਦਾ ਸ਼ਿਕਾਰ ਹੋਈ ਹੈ &lsquoਮੁਲਕ&rsquo ਦੀ ਐਕਟਰਸ ਤਾਪਸੀ ਪਨੂੰ। ਅਜਿਹਾ ਪਹਿਲੀ ਵਾਰ ਨਹੀਂ ਹੈ ਕੀ ਤਾਪਸੀ ਟ੍ਰੋਲ ਹੋਈ ਹੈ ਇਸ ਤੋਂ ਪਹਿਲਾ ਵੀ ਕਈਂ ਵਾਰ ਉਹ ਟ੍ਰੋਲਿੰਗ ਦਾ ਸ਼ਿਕਾਰ ਹੋ ਚੁੱਕੀ ਹੈ। ਪਰ ਇਸ ਵਾਰ ਤਾਪਸੀ ਨੇ ਆਪਣੇ ਟ੍ਰੋਲਰ ਨੂਮ ਕਰਾਰਾ ਜਵਾਬ ਵੀ ਦਿੱਤਾ ਹੈ। ਟ੍ਰੋਲਰ ਨੇ ਤਾਪਸੀ ਲਈ ਟਵਿਟਰ ਹੈਂਡਲ &lsquoਤੇ ਪੋਸਟ ਕੀਤਾ ਕੀ &lsquoਤਾਪਸੀ ਬਾਲੀਵੁੱਡ ਦੀ ਸਭ ਤੋਂ ਖਰਾਬ ਦਿਖਣ ਵਾਲੀ ਐਕਟਰਸ ਹੈ ਅਤੇ ਮੈਂ ਉਸ ਨੂੰ ਦੁਬਾਰਾ ਨਹੀਂ ਦੇਖਣਾ ਚਾਹੁੰਦਾ। ਬਸ 2-3 ਫ਼ਿਲਮਾਂ ਅਤੇ&hellip ਫੇਰ ਬਾਲੀਵੁੱਡ ਤੋਂ ਬਾਹਰ&rsquo। ਇਸ ਟਵੀਟ ਕਰ ਕੇ ਅਜੇ ਤਾਪਸੀ ਦਾ ਕਰਾਰਾ ਜਵਾਬ ਆਉਣਾ ਬਾਕੀ ਸੀ। ਤਾਪਸੀ ਨੇ ਕਿਹਾ &lsquoਪਰ 3 ਫ਼ਿਲਮਾਂ ਤਾਂ ਪਹਿਲਾਂ ਹੀ ਹੋ ਚੁੱਕੀਆਂ ਹਨ,,, ਮੁਲਕ, ਮਨਮਰਜ਼ੀਆ ਅਤੇ ਬਦਲਾ। ਦੁਖੀ ਕਰਨ ਲਈ ਮੁਆਫ ਕਰਨਾ ਕਿਉਂਕਿ ਮੈਂ ਦੋ ਫ਼ਿਲਮਾਂ ਹੋਰ ਵੀ ਸਾਈਨ ਕਰ ਚੁੱਕੀ ਹਾਂ,, ਤਾਂ ਥੋੜ੍ਹਾ ਹੋਰ ਵੀ ਝੱਲਣਾ ਪਵੇਗਾ&rsquo।

ਉੱਧਰ, ਦੂਜੇ ਪਾਸੇ ਟ੍ਰੋਲਰ ਨੇ ਤਾਪਸੀ ਨੂੰ ਲੇ ਕੇ ਫੇਰ ਟਵੀਟ ਕੀਤਾ ਕਿ ਤਾਪਸੀ ਦੀਆਂ ਫ਼ਿਲਮਾਂ ਕਦੋਂ ਆਉਂਦੀਆਂ ਹਨ ਅਤੇ ਕਦੋਂ ਜਾਂਦੀਆ ਹਨ ਪਤਾ ਹੀ ਨਹੀਂ ਲਗਦਾ। ਇਸ &lsquoਤੇ ਵੀ ਤਾਪਸੀ ਦਾ ਟ੍ਰੋਲਰ ਨੂੰ ਕਰਾਰਾ ਜਵਾਬ ਹਾਜ਼ਰ ਸੀ। ਤਾਪਸੀ ਨੇ ਲਿਖੀਆ &lsquoਮਤਲਬ ਏਂਟਰਟੇਂਮੈਂਟ ਤਾਂ ਪ੍ਰੋਵਾਈਡ ਕਰ ਹੀ ਰਹੀ ਹਾਂ ਮੈਂ ਤੁਹਾਨੂੰ,,, ਮਤਲਬ ਐਕਟਰਸ ਦਾ ਕੰਮ ਤਾਂ ਹੋ ਗਿਆ। ਆਪਣਾ ਟੇਸਟ ਬਹਿਤਰ ਕਰੋ ਤਾਂ ਪਿਕਚਰ ਵੀ ਦੇਖ ਪਾਓਗੇ&rsquo। ਸਿਰਫ ਤਾਪਸੀ ਹੀ ਨਹੀਂ ਇਸ ਤਰ੍ਹਾਂ ਦਾ ਸ਼ਿਕਾਰ ਦੀਪਿਕਾ ਪਾਦੁਕੋਨ, ਪ੍ਰਿਅੰਕਾ ਚੋਪੜਾ, ਅਭਿਸ਼ੇਕ ਬੱਚਨ ਅਤੇ ਆਲਿਆ ਭੱਟ ਵੀ ਕਈਂ ਵਾਰ ਹੋ ਚੁੱਕੇ ਹਨ। ਫ਼ਿਲਮ ਦੀ ਗੱਲ ਕੀਤੀ ਜਾਵੇ ਤਾਂ ਤਾਪਸੀ ਜਲਦੀ ਹੀ &lsquoਮੁਲਕ&rsquo ਅਤੇ &lsquoਮਨਮਰਜ਼ੀਆਂ&rsquo ਫ਼ਿਲਮ &lsquoਚ ਨਜ਼ਰ ਆਵੇਗੀ।