image caption:

ਸਪਨਾ ਚੌਧਰੀ ਕਰੇਗੀ ਸਿਆਸਤ ਦਾ ਰੁਖ !

ਫਤਿਹਾਬਾਦ: ਮਸ਼ਹੂਰ ਹਰਿਆਣਵੀਂ ਕਲਾਕਾਰ ਸਪਨਾ ਚੌਧਰੀ ਵੀ ਸਿਆਸਤ ਵੱਲ ਰੁਖ ਕਰਨ ਦਾ ਸੋਚ ਰਹੀ ਹੈ। ਦਰਅਸਲ ਫਤਿਹਾਬਾਦ ਦੇ ਇੱਕ ਕਸਬੇ 'ਚ ਪਹੁੰਚੀ ਸਪਨਾ ਦਾ ਕਹਿਣਾ ਹੈ ਕਿ ਜੇਕਰ ਉਸ ਨੂੰ ਕਿਸੇ ਪਾਰਟੀ ਵੱਲੋਂ ਚੰਗਾ ਆਫਰ ਮਿਲਦਾ ਹੈ ਤਾਂ ਆਪਣੇ ਹੁਨਰ ਸਦਕਾ ਉਸ ਪਾਰਟੀ 'ਚ ਕੰਮ ਕਰੇਗੀ। ਹਾਲਾਂਕਿ ਸਪਨਾ ਨੇ ਕਿਹਾ ਕਿ ਉਸ ਨੂੰ ਐਮਐਲਏ ਜਾਂ ਪ੍ਰਧਾਨ ਮੰਤਰੀ ਬਣਨ ਦੀ ਲਾਲਸਾ ਨਹੀਂ।

ਇੱਕ ਪ੍ਰੋਗਰਾਮ 'ਚ ਪਹੁੰਚੀ ਸਪਨਾ ਨੇ ਸਟੇਜ 'ਤੇ ਜਾਣ ਤੋਂ ਪਹਿਲਾਂ ਮੀਡੀਆ ਨਾਲ ਗੱਲ ਕਰਦਿਆਂ ਰਾਜਨੀਤੀ 'ਚ ਜਾਣ ਬਾਰੇ ਪੁੱਛੇ ਸਵਾਲਾਂ ਦੇ ਬੜੀ ਬੇਬਾਕੀ ਨਾਲ ਜਵਾਬ ਦਿੱਤੇ। ਕਾਂਗਰਸ 'ਚ ਜਾਣ ਦੀਆਂ ਅਟਕਲਾਂ 'ਤੇ ਸਪਨਾ ਨੇ ਕਿਹਾ ਕਿ ਪਹਿਲਾਂ ਕਾਂਗਰਸ ਹਾਈਕਮਾਨ ਨਾਲ ਮੁਲਾਕਾਤ ਨਹੀਂ ਹੋ ਸਕੀ ਸੀ ਹੁਣ ਮੁੜ ਸੱਦਾ ਆਇਆ ਹੈ ਤੇ ਸਮਾਂ ਮਿਲਣ ਤੇ ਜ਼ਰੂਰ ਜਾਵੇਗੀ।

ਇਸ ਮੌਕੇ ਸਪਨਾ ਚੌਧਰੀ ਨੇ ਮੌਜੂਦਾ ਹਰਿਆਣਾ ਸਰਕਾਰ 'ਤੇ ਕਲਾਕਾਰਾਂ ਦੀ ਅਣਦੇਖੀ ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ਸਰਕਾਰ ਕੋਲ ਕਲਾਕਾਰਾਂ ਵੱਲ ਧਿਆਨ ਦੇਣ ਦੀ ਫੁਰਸਤ ਹੀ ਨਹੀਂ। ਸਪਨਾ ਨੇ ਹਰਿਆਣਾ 'ਚ ਫਿਲਮ ਸਿਟੀ ਤੇ ਥਿਏਟਰ ਬਣਾਉਣ ਦੀ ਮੰਗ ਵੀ ਰੱਖੀ।