image caption:

ਬਾਲੀਵੁਡ ਦੇ ਮਸ਼ਹੂਰ ਗਾਇਕ ਮੀਕਾ ਸਿੰਘ ਦੇ ਘਰ ਚੋਰੀ

ਮੁੰਬਈ-  ਬਾਲੀਵੁਡ ਦੇ ਮਸ਼ਹੂਰ ਗਾਇਕ ਮੀਕਾ ਸਿੰਘ ਦੇ ਘਰ ਤੋਂ ਚੋਰੀ ਦੀ ਖ਼ਬਰ ਹੈ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੇ ਓਸ਼ਿਵਰਾ ਸਥਿਤ ਅਪਾਰਟਮੈਂਟ ਤੋਂ 3.25  ਲੱਖ ਦੀ ਜਿਊਲਰੀ ਅਤੇ ਕੈਸ਼ ਚੋਰੀ ਹੋ ਗਿਆ। ਇਸ ਘਟਨਾ ਤੋਂ ਬਾਅਦ ਓਸ਼ਿਵਰਾ ਪੁਲਿਸ ਸਟੇਸ਼ਨ ਵਿਚ ਸ਼ਿਕਾਇਤ ਦਰਜ ਕਰਵਾਈ ਗਈ ਹੈ। ਸੀਸੀਟੀਵੀ ਫੁਟੇਜ ਮੁਤਾਬਕ ਸ਼ਾਮ 3 ਤੋਂ 4 ਵਜੇ ਦੇ ਵਿਚ ਚੋਰੀ ਦੀ ਇਹ ਵਾਰਦਾਤ ਵਾਪਰੀ। ਇਸ ਲਈ ਮੀਕਾ ਦੇ ਘਰ ਕੰਮ ਕਰਨ ਵਾਲਿਆਂ ਤੋਂ ਇਲਾਵਾ ਉਸ ਦੌਰਾਨ ਉਨ੍ਹਾਂ ਦੇ ਘਰ ਆਉਣ ਜਾਣ ਵਾਲਿਆਂ  ਨਾਲ ਇਸ ਸਬੰਧ ਵਿਚ  ਪੁਛਗਿੱਛ ਜਾਰੀ ਹੈ। 27 ਸਾਲ ਦੇ ਅੰਕਿਤ ਵਾਸਨ ਨਾਂ ਦੇ ਵਿਅਕਤੀ 'ਤੇ ਸ਼ੱਕ ਜਤਾਇਆ ਜਾ ਰਿਹਾ ਹੈ, ਉਹ ਦਿੱਲੀ ਦੇ ਰਹਿਣ ਵਾਲੇ ਹਨ ਅਤੇ ਉਹ ਮੀਕਾ ਸਿੰਘ ਦੇ ਪ੍ਰਾਜੈਕਟ ਅਤੇ ਲਾਈਵ ਸ਼ੋਅ ਨੂੰ ਆਰਗੇਨਾਈਜ਼ ਕਰਨ ਦਾ ਕੰਮ ਕਰਦੇ ਸਨ। ਦੱਸਿਆ ਗਿਆ ਹੈ ਕਿ ਅੰਕਿਤ ਮੀਕਾ ਦੇ ਨਾਲ ਦਸ ਸਾਲ ਤੋਂ ਜ਼ਿਆਦਾ ਸਮੇਂ ਤੋਂ ਕੰਮ ਕਰ ਰਹੇ ਹਨ। ਓਸ਼ਿਵਰਾ ਪੁਲਿਸ ਸਟੇਸ਼ਨ ਦੇ ਪੁਲਿਸ ਅਧਿਕਾਰੀ ਨੇ ਉਨ੍ਹਾਂ ਦੇ ਮੈਨੇਜਰ ਨੇ ਉਨ੍ਹਾਂ ਜਾਣਕਾਰੀ ਦਿੱਤੀ ਕਿ ਚੋਰੀ ਦੀ ਘਟਨਾ ਦੇ ਬਾਅਦ ਤੋਂ ਅੰਕਿਤ ਦਾ ਕੋਈ ਅਤਾ ਪਤਾ ਨਹੀਂ ਮਿਲ ਰਿਹਾ ਹੈ। ਪੁਲਿਸ ਨੇ ਦੱਸਿਆ ਕਿ ਅੰਕਿਤ ਮੀਕਾ ਦੇ ਅੰਧੇਰੀ ਸਥਿਤ ਸਟੂਡੀਓ ਦੇ ਕੋਲ ਹੀ ਰਹਿੰਦਾ ਹੈ ਅਤੇ ਮੀਕਾ ਦੇ ਘਰ ਕਦੇ ਵੀ  ਆਉਂਦਾ ਜਾਂਦਾ ਹੈ ਜਿਸ ਦੇ ਲਈ ਉਨ੍ਹਾਂ ਕੋਈ ਰੋਕ ਟੋਕ ਨਹੀਂ ਸੀ। ਪੁਲਿਸ ਨੇ ਦੱਸਿਆ ਕਿ ਬਿਲਡਿੰਗ ਦੇ ਵਾਚਮੈਨ ਵੀ ਸ਼ੱਕੀ ਨਾਲ ਜਾਣੂ ਸਨ ਅਤੇ ਇਸ ਲਈ ਉਨ੍ਹਾਂ ਉਸ ਨਾਲ ਕਦੇ ਰੋਕ ਟੋਕ ਨਹੀਂ ਕੀਤੀ। ਓਸ਼ਿਵਰਾ ਪੁਲਿਸ ਸਟੇਸ਼ਨ ਦੇ ਸੀਨੀਅਰ ਇੰਸਪੈਕਟਰ ਨੇ ਦੱਸਿਆ ਕਿ ਅੰਕਿਤ ਦੇ ਖ਼ਿਲਾਫ਼ ਚੋਰੀ ਦਾ ਮਾਮਲਾ ਦਰਜ ਕੀਤਾ ਜਾ ਚੁੱਕਾ ਹੈ ਅਤੇ ਪੁਲਿਸ ਉਸ ਨੂੰ ਫੜਨ ਦੇ ਲਈ ਜੁਟੀ ਹੈ। ਹਾਲਾਂਕਿ ਇਸ ਮਾਮਲੇ ਵਿਚ ਮੀਕਾ ਵਲੋਂ ਹੁਣ ਤੱਕ ਕੋਈ ਕਮੈਂਟ ਨਹੀਂ ਮਿਲਿਆ ਹੈ।