image caption:

ਮਹਿਲਾ ਹਾਕੀ ਵਿਸ਼ਵ ਕੱਪ 'ਚ ਭਾਰਤ ਹੱਥ ਨਿਰਾਸ਼ਾ

ਲੰਡਨ: ਮਹਿਲਾ ਹਾਕੀ ਵਿਸ਼ਵ ਕੱਪ ਵਿੱਚ ਭਾਰਤੀ ਟੀਮ ਨੂੰ ਕੁਆਟਰਫਾਈਨਲ ਮੈਚ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ। ਆਇਰਲੈਂਡ ਤੋਂ ਕੁਆਟਰਫਾਈਨਲ ਹਾਰ ਕੇ ਭਾਰਤੀ ਟੀਮ ਟੂਰਨਾਮੈਂਟ ਦੀ ਖਿਤਾਬੀ ਦੌੜ ਤੋਂ ਬਾਹਰ ਹੋ ਗਈ ਹੈ। ਆਇਰਲੈਂਡ ਨੇ ਭਾਰਤੀ ਮਹਿਲਾ ਟੀਮ ਨੂੰ ਪੈਨਲਟੀ ਸ਼ੂਟ ਆਊਟ ਵਿੱਚ ਮਾਤ ਦਿੱਤੀ। ਰੈਗੂਲਰ ਟਾਈਮ ਵਿੱਚ ਮੈਚ 0-0 ਦੀ ਬਰਾਬਰੀ &rsquoਤੇ ਰਿਹਾ ਸੀ। ਪਰ ਇਸ ਤੋਂ ਬਾਅਦ ਪੈਨਲਟੀ ਸ਼ੂਟਆਊਟ ਵਿੱਚ ਮੈਚ ਦਾ ਫੈਸਲਾ ਹੋਇਆ।

ਭਾਰਤ ਵਾਸਤੇ ਕਪਤਾਨ ਰਾਣੀ ਰਾਮਪਾਲ, ਮੋਨਿਕਾ ਮਲਿਕ ਤੇ ਨਵਜੋਤ ਕੌਰ ਨੇ ਪੈਨਲਟੀ &rsquoਤੇ ਗੋਲ ਕਰਨ ਦਾ ਮੌਕਾ ਗਵਾ ਦਿੱਤਾ। ਸਿਰਫ ਰੀਨਾ ਖੋਖਰ ਹੀ ਗੋਲ ਕਰਨ &rsquoਚ ਕਾਮਯਾਬ ਹੋਈ। ਦੂਜੇ ਪਾਸੇ ਆਇਰਲੈਂਡ ਲਈ ਰੋਈਸਨ ਅਪਟਨ, ਐਲੀਸਨ ਮੀਕ ਤੇ ਕਲੋਅ ਵਾਟਕਿਨਸ ਨੇ ਪੈਨਲਟੀ ਨੂੰ ਗੋਲ ਵਿੱਚ ਤਬਦੀਲ ਕੀਤਾ।

ਇਸ ਜਿੱਤ ਨਾਲ ਆਇਰਲੈਂਡ ਨੇ ਸੈਮੀਫਾਈਨਲ ਵਿੱਚ ਐਂਟਰੀ ਕਰ ਲਈ। ਹੁਣ ਆਇਰਲੈਂਡ ਦੀ ਟੱਕਰ ਸਪੇਨ ਨਾਲ ਹੋਵੇਗੀ। ਦੂਜੇ ਸੈਮੀਫਾਈਨਲ ਵਿੱਚ ਨੀਦਰਲੈਂਡਸ ਤੇ ਆਸਟ੍ਰੇਲੀਆ ਦੀਆਂ ਟੀਮਾਂ ਵਿਚਾਲੇ ਮੁਕਾਬਲਾ ਹੋਏਗਾ।