image caption:

ਰਾਜਕੁਮਾਰ ਦੀ ‘ਮੇਡ ਇਨ ਚਾਈਨਾ’ ‘ਚ ਬੋਮਨ ਦੀ ਐਂਟਰੀ

ਮੁੰਬਈ: ਰਾਜਕੁਮਾਰ ਰਾਓ ਅਜਿਹੇ ਐਕਟਰ ਬਣ ਗਏ ਹਨ ਜਿਨ੍ਹਾ ਨਾਲ ਅੱਜ ਹਰ ਕੋਈ ਕੰਮ ਕਰਨ ਦੀ ਇਛਾ ਰੱਖਦਾ ਹੈ। ਰਾਜਕੁਮਾਰ ਦੀ ਫ਼ਿਲਮ &lsquoਫੰਨੇ ਖ਼ਾਂ&rsquo ਜਿਸ &lsquoਚ ਉਹ ਅਨਿਲ ਕਪੂਰ ਅਤੇ ਐਸ਼ਵਰਿਆ ਰਾਏ ਨਾਲ ਨਜ਼ਰ ਆਉਣਗੇ। &lsquoਫੰਨੇ ਖ਼ਾਂ&rsquo 15 ਅਗਸਤ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸਦੇ ਨਾਲ ਹੀ ਰਾਜਕੁਮਾਰ ਦੀ ਸ਼ਰਧਾ ਕਪੂਰ ਨਾਲ ਫ਼ਿਲਮ &lsquoਇਸਤਰੀ&rsquo ਵੀ ਰਿਲੀਜ਼ ਹੋਣ ਵਾਲੀ ਹੈ।ਰਾਜਕੁਮਾਰ ਅਗਲੀ ਫ਼ਿਲਮ ਕਰ ਰਹੇ ਨੇ ਮੌਨੀ ਰਾਏ ਨਾਲ, ਹੁਣ ਇਸ ਫ਼ਿਲਮ &lsquoਚ ਐਂਟਰੀ ਹੋ ਗਈ ਹੈ ਬੋਮਨ ਇਰਾਨੀ ਦੀ। ਬੋਮਨ ਇਸ ਫ਼ਿਲਮ &lsquoਚ ਇੱਕ ਡਾਕਟਰ ਦਾ ਰੋਲ ਪਲੇਅ ਕਰਨਗੇ। ਇਸ ਤੋਂ ਪਹਿਲਾਂ ਵੀ ਬੋਮਨ ਮੁੰਨਾ ਭਾਈ ਫ਼ਿਲਮ &lsquoਚ ਡਾਕਟਰ ਦਾ ਰੋਲ ਕਰ ਚੁੱਕੇ ਹਨ।
ਫ਼ਿਲਮ ਨੂੰ ਮਿਖਿਲ ਮੌਸਾਲੇ ਡਾਇਰੈਕਟ ਕਰ ਰਹੇ ਹਨ ਜਦੋਂ ਕਿ ਇਸ ਦੀ ਪ੍ਰੋਡਕਸ਼ਨ ਦੀ ਕਮਾਨ ਸਾਂਭੀ ਹੈ ਦਿਨੇਸ਼ ਵਿਜਨ ਨੇ। ਫ਼ਿਲਮ &lsquoਚ ਬੋਮਨ ਦੀ ਐਂਟਰੀ ਤੋਂ ਬਾਅਦ ਇਸ ਫ਼ਿਲਮ ਲਈ ਫੈਨਸ ਦਾ ਕ੍ਰੇਜ਼ ਵਧ ਰਿਹਾ ਹੈ। ਫ਼ਿਲਮ &lsquoਚ ਬੋਮਨ, ਮੌਨੀ ਅਤੇ ਰਾਜਕੁਮਾਰ ਦੀ ਤਿਕੜੀ ਕੀ ਧਮਾਲ ਕਰੇਗੀ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਜੇ ਰਾਜਕੁਮਾਰ ਰਾਓ ਦੀ ਗੱਲ ਕਰੀਏ ਤਾਂ &lsquoਫੰਨੇ ਖ਼ਾਂ&rsquo, &lsquoਇਸਤਰੀ&rsquo ਦੇ ਨਾਲ- ਨਾਲ ਉਹ ਕੰਗਨਾ ਰਨੌਤ ਦੀ ਫ਼ਿਲਮ &lsquoਮੈਂਟਲ ਹੈ ਕਿਆ?&rsquo &lsquoਚ ਵੀ ਨਜ਼ਰ ਆਉਣਗੇ। ਉੱਧਰ ਮੌਨੀ ਰਾਏ ਨੇ ਅਕਸ਼ੇ ਕੁਮਾਰ ਦੀ &lsquoਗੋਲਡ&rsquo ਨਾਲ ਆਪਣਾ ਬਾਲੀਵੁੱਡ ਕਰੀਅਰ ਸ਼ੁਰੂ ਕਰ ਲਿਆ ਹੈ। ਜਿਸ ਤੋਂ ਬਾਅਦ ਉਹ ਆਲਿਆ ਅਤੇ ਰਣਬੀਰ ਕਪੂਰ ਦੇ ਨਾਲ ਫ਼ਿਲਮ &lsquoਬ੍ਰਹਮਾਸਤਰ&rsquo &lsquoਚ ਵੀ ਨਜ਼ਰ ਆਵੇਗੀ। ਇਸਦੇ ਨਾਲ ਹੀ ਮੌਨੀ ਕੋਲ ਜਾਨ ਅਬ੍ਰਾਹਮ ਦੀ ਫ਼ਿਲਮ &lsquoਰਾਅ&rsquo ਵੀ ਹੈ।