image caption:

ਪ੍ਰਿਅੰਕਾ ਕਿਉਂ ਲੁਕਾ ਰਹੀ ਮੰਗਣੀ ਵਾਲਾ ਛੱਲਾ !

ਮੁੰਬਈ: ਬਾਲੀੱਵੁਡ ਦੀ ਦੇਸੀ ਗਰਲ ਪ੍ਰਿਅੰਕਾ ਚੋਪੜਾ ਨਿੱਕ ਜੋਨਸ ਨਾਲ ਆਪਣੇ ਰਿਸ਼ਤੇ ਨੂੰ ਲੈ ਕੇ ਆਏ ਦਿਨ ਸੁਰਖੀਆਂ &lsquoਚ ਰਹਿੰਦੀ ਹੈ। ਪ੍ਰਿਅੰਕਾ ਤੇ ਨਿੱਕ ਦੀ ਮੰਗਣੀ ਦੀ ਖ਼ਬਰ ਨੇ ਤਾਂ ਸਭ ਨੂੰ ਹੈਰਾਨ ਹੀ ਕਰ ਦਿੱਤਾ ਸੀ। ਹੁਣ ਖ਼ਬਰਾਂ ਨੇ ਕਿ ਦੋਵੇਂ ਸਟਾਰਸ ਇਸੇ ਸਾਲ ਅਕਤੂਬਰ &lsquoਚ ਵਿਆਹ ਵੀ ਕਰ ਰਹੇ ਹਨ। ਇਸ ਕਰਕੇ ਪੀਸੀ ਨੇ ਪੂਰੇ ਟਾਈਮ &lsquoਤੇ ਸਲਮਾਨ ਦੀ ਫ਼ਿਲਮ &lsquoਭਾਰਤ&rsquo ਕਰਨ ਤੋਂ ਇਨਕਾਰ ਕਰ ਦਿੱਤਾ।
ਉਂਝ ਪ੍ਰਿਅੰਕਾ ਇੱਕ ਵਾਰ ਪਹਿਲਾ ਵੀ ਆਪਣੀ ਮੰਗਣੀ ਵਾਲੇ ਛੱਲੇ ਨੂੰ ਲੋਕਾਂ ਤੋਂ ਲੁਕਾਉਂਦੀ ਨਜ਼ਰ ਆਈ ਹੈ। ਹੁਣ ਫੇਰ ਪੀਸੀ ਨੇ ਅਜਿਹਾ ਹੀ ਕੀਤਾ। ਬੀਤੇ ਦਿਨ ਪ੍ਰਿਅੰਕਾ ਦਿੱਲੀ &lsquoਚ ਇੱਕ ਇਵੈਂਟ &lsquoਚ ਹਿੱਸਾ ਲੈਣ ਪਹੁੰਚੀ ਜਿੱਥੇ ਉਸ ਨੇ ਰਿਪੋਟਰਾਂ ਦੇ ਫੋਟੋ ਕਲਿੱਕ ਕਰਨ ਤੋਂ ਪਹਿਲਾਂ ਹੀ ਆਪਣੀ ਅੰਗੂਠੀ ਉਤਾਰ ਕੇ ਜੇਬ &lsquoਚ ਰੱਖ ਲਈ। ਇਸ ਦੀ ਵੀਡੀਓ ਫੇਰ ਵੀ ਸੋਸ਼ਲ ਮੀਡੀਆ &lsquoਤੇ ਵਾਇਰਲ ਹੋ ਰਹੀ ਹੈ।
ਪ੍ਰਿਅੰਕਾ ਦਿੱਲੀ ਏਅਰਪੋਰਟ &lsquoਤੇ ਬਲੈਕ ਸ਼ਰਟ ਤੇ ਡੈਨਿਮ ਪੈਂਟ &lsquoਚ ਨਜ਼ਰ ਆਈ। ਉਂਝ ਦੇਸੀ ਗਰਲ ਆਪਣੀ ਰਿੰਗ ਕਿਉਂ ਲੁਕਾ ਰਹੀ ਹੈ ਇਹ ਤਾਂ ਉਹੀ ਜਾਣੇ ਪਰ ਪੀਸੀ ਨੇ ਸਲਮਾਨ ਖ਼ਾਨ ਦੀ ਫ਼ਿਲਮ ਤੋਂ ਬਾਅਦ ਭੰਸਾਲੀ ਦੀ ਫ਼ਿਲਮ ਕਰਨ ਤੋਂ ਵੀ ਇਨਕਾਰ ਕਰ ਦਿੱਤਾ ਹੈ। ਪੀਸੀ ਫਰਹਾਨ ਅਖ਼ਤਰ ਨਾਲ &lsquoਦ ਸਕਾਈ ਇਜ਼ ਪਿੰਕ&rsquo &lsquoਚ ਜ਼ਰੂਰ ਨਜ਼ਰ ਆਵੇਗੀ।