image caption:

ਸੰਨੀ ਦਿਉਲ ਫਿਰ ਵਿਖਾਉਣਗੇ ‘ਘਾਤਕ-2’ 'ਚ ਜਲਵਾ

ਮੁੰਬਈ : ਬਾਲੀਵੁੱਡ &lsquoਚ ਸੰਨੀ ਦਿਓਲ ਤੇ ਰਾਜਕੁਮਾਰ ਸੰਤੋਸ਼ੀ ਦੀ ਜੋੜੀ ਕਾਫੀ &lsquoਘਾਤਕ&rsquo ਰਹੀ ਹੈ। ਦੋਵਾਂ ਨੇ 90 ਦੇ ਦਹਾਕੇ ਵਿੱਚ ਕਈ ਹਿੱਟ ਫ਼ਿਲਮਾਂ ਕੀਤੀਆਂ ਹਨ। ਹੁਣ ਇਸ ਜੋੜੀ ਦੀ ਇੱਕ ਵਾਰ ਫਿਰ ਇਕੱਠੇ ਆਉਣ ਦੀਆਂ ਖ਼ਬਰਾਂ ਹਨ। ਦੋਵਾਂ ਨੇ 16 ਸਾਲ ਤੋਂ ਇਕੱਠੇ ਕੰਮ ਨਹੀਂ ਕੀਤਾ। ਹੁਣ ਦੋਵੇਂ &lsquoਘਾਤਕ-2&rsquo ਲੈ ਕੇ ਆਉਣ ਦੀ ਤਿਆਰੀ ਰਹੇ ਹਨ।

ਜੀ ਹਾਂ, ਦੋਵੇਂ ਮਿਲੇ ਕੇ &lsquoਘਾਤਕ&rsquo ਦਾ ਸੀਕੁਅਲ ਬਣਾਉਣਾ ਚਾਹੁੰਦੇ ਹਨ। ਇਸ &lsquoਤੇ ਦੋਵੇਂ ਕਾਫੀ ਗੱਲਬਾਤ ਵੀ ਕਰ ਰਹੇ ਹਨ। ਖ਼ਬਰਾਂ ਹਨ ਕਿ ਸੰਨੀ ਇਸ ਪਲਾਨ &lsquoਚ ਕ੍ਰਿਏਟਿਵਲੀ ਇਨਵੌਲਵ ਹਨ। ਉਨ੍ਹਾਂ ਨੂੰ ਦੂਜੇ ਪਾਰਟ ਲਈ ਚੰਗੀ ਕਹਾਣੀ ਵੀ ਮਿਲ ਗਈ ਹੈ। ਇਹ ਫ਼ਿਲਮ ਇੱਕ ਵਾਰ ਫਿਰ ਐਕਸ਼ਨ ਫ਼ਿਲਮ ਹੋਵੇਗੀ ਜਿਸ &lsquoਚ ਸੰਨੀ ਲੀਡ ਰੋਲ ਪਲੇਅ ਕਰਦੇ ਨਜ਼ਰ ਆਉਣਗੇ।

ਇਸ ਫ਼ਿਲਮ ਨੂੰ ਸਾਜਿਦ ਕੁਰੈਸ਼ੀ ਪ੍ਰੋਡਿਊਸ ਕਰਨ ਵਾਲੇ ਹਨ। ਇਸ ਤੋਂ ਇਲਾਵਾ ਸੰਨੀ ਦੋ ਹੋਰ ਫ਼ਿਲਮਾਂ &lsquoਤੇ ਕੰਮ ਕਰਨ ਦੀ ਵੀ ਸੋਚ ਰਹੇ ਹਨ। ਇਸ &lsquoਚ ਇੱਕ ਫ਼ਿਲਮ &lsquoਚ ਸੰਨੀ &lsquoਅਜ਼ਬ-ਗਜ਼ਬ ਕੀ ਪ੍ਰੇਮ ਕਹਾਣੀ&rsquo ਦੇ ਡਾਇਰੈਕਟਰ ਨਾਲ ਮਿਲ ਕੇ ਪੀਰੀਅਡ ਫ਼ਿਲਮ ਬਣਾਉਣ ਦੀ ਸੋਚ ਰਹੇ ਹਨ। ਇਸ ਦੇ ਨਾਲ ਦੂਜੀ ਫ਼ਿਲਮ ਵੀ ਸੰਨੀ, ਸੰਤੋਸ਼ੀ ਨਾਲ ਮਿਲ ਕੇ ਭਾਰਤ-ਪਾਕਿ ਵੰਡ &lsquoਤੇ ਬਣਾਉਣ ਦੀ ਸੋਚ ਰਹੇ ਹਨ ਪਰ ਇਨ੍ਹਾਂ ਫ਼ਿਲਮਾਂ ਤੋਂ ਪਹਿਲਾ ਉਹ ਘਾਤਕ-2 ਬਣਾਉਣ ਦੀ ਸੋਚ ਰਹੇ ਹਨ।