image caption:

ਅਮਰੀਕਾ 'ਚ 71 ਸਾਲਾ ਸਿੱਖ ਬਜ਼ੁਰਗ 'ਤੇ ਹਮਲਾ

 ਕੈਲੀਫੋਰਨੀਆ :  ਅਮਰੀਕਾ ਦੇ ਸੂਬੇ ਕੈਲੀਫੋਰਨੀਆ ਦੇ ਮੈਨਟਿਕਾ ਸ਼ਹਿਰ 'ਚ ਦੋ ਗੋਰਿਆਂ ਵੱਲੋਂ ਇਕ 71 ਸਾਲਾ ਬਜ਼ੁਰਗ ਨਾਲ ਕੁੱਟਮਾਰ ਦਾ ਵੀਡੀੳ ਸਾਹਮਣੇ ਆਇਆ ਹੈ।  ਅਮਰੀਕੀ ਸਮੇਂ ਮੁਤਾਬਕ ਸੋਮਵਾਰ ਸਵੇਰ 6 ਵਜੇ ਦੇ ਕਰੀਬ ਜਦੋਂ ਸਾਹਿਬ ਸਿੰਘ ਨਾਮੀ ਸਿੱਖ ਬਜ਼ੁਰਗ ਰੋਜ਼ਾਰਨਾ ਦੀ ਤਰ੍ਹਾਂ ਸੈਰ ਕਰ ਰਿਹਾ ਸੀ ਤਾਂ ਉਸ 'ਤੇ ਦੋ ਗੋਰਿਆਂ ਨੇ ਹਮਲਾ ਕਰ ਦਿੱਤਾ। ਵਿਡੀੳ ਦੇਖ ਇੰਝ ਲੱਗ ਰਿਹੇ ਜਿਵੇਂ ਉਹ ਸਿੱਖ ਬਜ਼ੁਰਗ ਕੋਲੋਂ ਕੁਝ ਲੁੱਟਣ ਦੀ ਮਨਸ਼ਾ ਨਾਲ ਆਏ ਹੋਣ।

    ਗੋਰਿਆਂ ਦੀ ਉਮਰ 20-21 ਸਾਲ ਦੇ ਆਸ-ਪਾਸ ਦੱਸੀ ਜਾ ਰਹੀ ਹੈ। ਦੋਹਾਂ 'ਚੋਂ ਇਕ ਕਾਲੀ ਹੁੱਡੀ ਪਹਿਨੇ ਗੋਰੇ ਨੇ ਬਜ਼ੁਰਗ ਦੇ ਢਿੱਡ ਵਿਚ ਲੱਤ ਮਾਰੀ ਤੇ ਬਜ਼ੁਰਗ ਨੂੰ ਜ਼ਮੀਨ 'ਤੇ ਸੁੱਟ ਦਿੱਤਾ। ਜਿਸਤੋਂ ਬਾਅਦ ਹਿੰਮਤ ਕਰਕੇ ਬਜ਼ੁਰਗ ਨੇ ਉਨ੍ਹਾਂ ਨਾਲ ਮੁਕਾਬਲਾ ਕਰਨ ਦੀ ਕੋਸ਼ਿਸ਼ ਕੀਤੀ ਪਰ ਗੋਰੇ ਨੇ ਫਿਰ ਤੋਂ ਬਜ਼ੁਰਗ ਦੇ ਢਿੱਡ ਵਿਚ ਲੱਤ ਜੜ ਦਿੱਤੀ ਅਤੇ ਉਨ੍ਹਾਂ ਨੂੰ ਜ਼ਮੀਨ 'ਤੇ ਸੁੱਟ ਦਿੱਤਾ।

    ਪਹਿਲਾਂ ਗੋਰੇ ਬਜ਼ੁਰਗ ਨੂੰ ਕੁੱਟ ਕੇ ਚਲੇ ਗਏ ਪਰ ਇੱਕ ਗੋਰਾ ਫਿਰ ਤੋਂ ਵਾਪਸ ਆਇਆ ਤੇ ਉਸਨੇ ਜ਼ਮੀਨ 'ਤੇ ਪਏ ਗੋਰੇ ਦੇ ਲੱਤਾਂ ਜੜ ਦਿੱਤੀਆਂ। ਮਿਲੀ ਜਾਣਕਾਰੀ ਮੁਤਾਬਕ ਬਜ਼ੁਰਗ ਦੇ ਅੰਦਰੂਨੀ ਸੱਟਾਂ ਲੱਗੀਆਂ ਹਨ ਅਤੇ ਉਨ੍ਹਾਂ ਨੂੰ ਕਾਫੀ ਦੇਰ ਬਾਅਦ ਹਸਪਤਾਲ ਵਿਚ ਭਰਤੀ ਕਰਾਇਆ ਗਿਆ।  ਅਮਰੀਕਾ ਵਿਚ ਸਿੱਖਾਂ 'ਤੇ ਹੁੰਦੇ ਹਮਲੇ ਦੀ ਇਹ ਪਹਿਲੀ ਘਟਨਾ ਨਹੀਂ ਹੈ ਸਗੋਂ ਪਹਿਲਾਂ ਵੀ ਕਦੀ ਨਸਲੀ ਵਿਤਕਰੇ ਤੇ ਕਦੀ ਲੁੱਟ ਦੇ ਮਾਮਲਿਆਂ 'ਚ ਸਿੱਖ ਭਾਈਚਾਰੇ ਨੂੰ ਨਿਸ਼ਾਨਾ ਬਣਾਇਆ ਜਾਂਦਾ ਰਿਹਾ ਹੈ। ਫਿਲਹਾਲ ਵੀਡੀੳ ਦੇ ਅਧਾਰ 'ਤੇ ਹਮਲਾਵਰਾਂ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ।