image caption:

ਮੋਦੀ ਨਹੀਂ ਉਨ੍ਹਾਂ ਦੀ ਵਿਚਾਰਧਾਰਾ ਦੇ ਵਿਰੋਧੀ ਕਮਲ ਹਾਸਨ

ਨਵੀਂ ਦਿੱਲੀ: ਦੱਖਣੀ ਭਾਰਤ ਦੇ ਸੁਪਰ ਸਟਾਰ ਅਦਾਕਾਰ ਕਮਲ ਹਾਸਨ ਦੀ ਫਿਲਮ 'ਵਿਸ਼ਵਰੂਪਮ-2' ਅੱਜ ਦੇਸ਼ ਭਰ 'ਚ ਰਿਲੀਜ਼ ਹੋ ਗਈ। ਅਦਾਕਾਰ ਤੋਂ ਨੇਤਾ ਬਣੇ ਕਮਲ ਹਾਸਨ ਨੇ ਹਾਲ ਹੀ 'ਚ ਆਪਣੀ ਪਾਰਟੀ 'ਮੱਕਲ ਨਿਧੀ ਮਇਮ' ਵੀ ਲਾਂਚ ਕੀਤੀ ਹੈ। ਹਾਸਨ 2019 ਲੋਕ ਸਭਾ ਚੋਣ ਲੜਨ ਦੀ ਤਿਆਰੀ 'ਚ ਹਨ। ਇਸ ਤੋਂ ਪਹਿਲਾਂ ਟੀਵੀ ਇੰਟਰਵਿਊ 'ਚ ਉਨ੍ਹਾਂ ਕਿਹਾ ਕਿ ਮੈਂ ਮੋਦੀ ਵਿਰੋਧੀ ਨਹੀਂ ਬਲਕਿ ਵਿਚਾਰਧਾਰਾ ਵਿਰੋਧੀ ਹਾਂ ਤੇ ਸਭ ਨੂੰ ਅਜਿਹਾ ਹੋਣਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਚਾਹੇ ਰਾਹੁਲ ਗਾਂਧੀ ਹੋਵੇ ਜਾਂ ਰਜਨੀਕਾਂਤ ਸਾਨੂੰ ਵਿਅਕਤੀਵਾਦ ਨਹੀਂ ਹੋਣਾ ਚਾਹੀਦਾ। ਉਨ੍ਹਾਂ ਕਿਹਾ ਕਿ ਮੋਦੀ ਵੀ ਇਨਸਾਨ ਹਨ। ਇਸ ਲਈ ਮੈਨੂੰ ਮੋਦੀ ਵਿਰੋਧੀ ਕਹਿਣ ਦੀ ਕੋਈ ਜ਼ਰੂਰਤ ਨਹੀਂ।

ਉਨ੍ਹਾਂ ਕਿਹਾ ਕਿ ਦੇਸ਼ ਦੀ ਰਾਜਨੀਤੀ ਨੂੰ ਇਸ ਗੱਲ ਤੋਂ ਬਾਹਰ ਆਉਣਾ ਚਾਹੀਦਾ ਹੈ ਕਿ ਇਸ ਪਾਰਟੀ ਨੂੰ ਖ਼ਤਮ ਕਰ ਦਿਆਂਗੇ, ਉਸ ਪਾਰਟੀ ਨੂੰ ਖ਼ਤਮ ਕਰ ਦਿਆਂਗੇ। ਸਾਡੀ ਪਹਿਲ ਗਰੀਬੀ ਮੁਕਤ ਦੇਸ਼ ਹੋਣਾ ਚਾਹੀਦਾ ਹੈ ਤੇ ਸਾਡੀ ਦੁਸ਼ਮਨ ਗਰੀਬੀ ਹੋਣੀ ਚਾਹੀਦੀ ਨਾ ਕਿ ਵਿਰੋਧੀ ਪਾਰਟੀ।

ਦੱਸ ਦੇਈਏ ਕਿ ਤਾਮਿਲਨਾਡੂ ਦੀ ਰਾਜਨੀਤੀ 'ਚ ਸੁਪਰ ਸਟਾਰ ਰਜਨੀਕਾਂਤ ਤੋਂ ਬਾਅਦ ਕਮਲ ਹਾਸਨ ਨੇ ਕਦਮ ਰੱਖਿਆ ਹੈ। ਇਸ ਤੋਂ ਪਹਿਲਾਂ ਤਾਮਿਲਨਾਡੂ 'ਚ ਸਾਬਕਾ ਮੁੱਖ ਮੰਤਰੀ ਐਮਜੀਆਰ ਤੇ ਜੈਲਲਿਤਾ ਨੇ ਵੀ ਸਿਨੇਮਾ ਤੋਂ ਹੀ ਰਾਜਨੀਤੀ 'ਚ ਸਿੱਕਾ ਜਮਾਇਆ ਸੀ।