image caption:

ਨੌਜਵਾਨ 'ਤੇ ਗੁੰਡਿਆਂ ਨੇ ਸਾਰੀ ਰਾਤ ਢਾਹਿਆ ਕਹਿਰ

ਧਰਮਸ਼ਾਲਾ: ਪਾਲਮਪੁਰ ਦੇ ਬਨੂਰੀ ਪਿੰਡ 'ਚ ਨੌਜਵਾਨ ਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ। ਇਹ ਨੌਜਵਾਨ ਪਹਿਲਾਂ ਤੋਂ ਹੀ ਮਾਰ-ਕੁੱਟ ਕਰਨ ਵਾਲੇ ਗੁੰਡਾ ਅਨਸਰਾਂ ਦਾ ਜਾਣਕਾਰ ਰਿਹਾ ਹੈ। ਕੱਲ੍ਹ ਦੇਰ ਰਾਤ ਕਰੀਬ 10 ਵਜੇ ਉਸ ਨੂੰ ਘਰੋਂ ਜ਼ਬਰੀ ਚੁੱਕ ਕੇ ਪਾਲਮਪੁਰ 'ਚ ਕਮਰੇ 'ਚ ਬੰਦ ਕਰਕੇ ਨੌਜਵਾਨ ਨੂੰ ਮਾਰਿਆ ਕੁੱਟਿਆ। ਇੰਨਾ ਹੀ ਨਹੀਂ ਉਸ ਦੇ ਕੱਪੜੇ ਲੁਹਾ ਕੇ ਉਸ ਤੋਂ ਟੱਟੀ-ਪਿਸ਼ਾਬ ਸਾਫ ਕਰਵਾਇਆ ਤੇ ਓਹੀ ਹੱਥ ਮੁੜ ਉਸ ਦੇ ਸਿਰ 'ਤੇ ਰਖਵਾਏ। ਗੁੰਡਿਆਂ ਦੀ ਦਰਿੰਦਗੀ ਇੱਥੇ ਹੀ ਖ਼ਤਮ ਨਹੀਂ ਹੋਈ, ਉਨ੍ਹਾਂ ਨੇ ਨੌਜਵਾਨ ਦੇ ਗੁਪਤ ਅੰਗ ਨਾਲ ਰੱਸੀ ਬੰਨ੍ਹ ਕੇ ਉਸ ਤੋਂ ਦਰਵਾਜ਼ਾ ਖੁੱਲ੍ਹਵਾਇਆ ਤੇ ਹੀਟਰ 'ਤੇ ਪਿਸ਼ਾਬ ਕਰਨ ਲਈ ਕਿਹਾ।

ਪੀੜਤ ਨੌਜਵਾਨ ਨੇ ਉਨ੍ਹਾਂ ਦੇ ਪੈਰੀਂ ਡਿੱਗ ਕੇ ਆਪਣੀ ਜਾਨ ਬਚਾਈ। ਪੂਰੀ ਰਾਤ ਨੌਜਵਾਨ ਨਾਲ ਉਨ੍ਹਾਂ ਬੁਰਾ ਵਤੀਰਾ ਕੀਤਾ ਤੇ ਬਕਾਇਦਾ ਇਸ ਦਾ ਵੀਡੀਓ ਬਣਾ ਕੇ ਵਾਇਰਲ ਵੀ ਕੀਤਾ।

ਪੀੜਤ ਨੌਜਵਾਨ ਨੇ ਇਨਸਾਫ ਦੀ ਮੰਗ ਕਰਦਿਆਂ ਕਿਹਾ ਕਿ ਮੈਨੂੰ ਇਨ੍ਹਾਂ ਗੁੰਡਾਂ ਅਨਸਰਾਂ ਤੋਂ ਜਾਨ ਦਾ ਖਤਰਾ ਹੈ। ਓਧਰ ਐਸਪੀ ਕਾਂਗੜਾ ਨੇ ਇਸ ਮਾਮਲੇ 'ਤੇ ਕਿਹਾ ਕਿ ਪੀੜਤ ਨੌਜਵਾਨ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕਰ ਲਿਆ ਹੈ ਤੇ ਜਲਦ ਹੀ ਮੁਲਜ਼ਮਾਂ ਦੀ ਗ੍ਰਿਫਤਾਰੀ ਕੀਤੀ ਜਾਵੇਗੀ।