image caption:

ਆਸਟ੍ਰੇਲੀਆ ਦੀ ਅਦਾਲਤ ਨੇ ਮਨਮੀਤ ਅਲੀਸ਼ੇਰ ਦੇ ਕਾਤਲ ਨੂੰ ਸੁਣਾਈ 10 ਸਾਲ ਦੀ ਕੈਦ

ਸੰਗਰੂਰ ਜ਼ਿਲ੍ਹੇ ਦੇ ਪਿੰਡ ਅਲੀਸ਼ੇਰ ਦੇ ਰਹਿਣ ਵਾਲਾ ਪੰਜਾਬੀ ਨੌਜਵਾਨ ਜਿਸ ਦਾ ਕਿ ਆਸਟ੍ਰੇਲੀਆ &lsquoਚ ਕਤਲ ਕਰ ਦਿੱਤਾ ਗਿਆ ਸੀ ਦੇ ਮਾਮਲੇ &lsquoਚ ਆਸਟ੍ਰੇਲੀਆਈ ਅਦਾਲਤ ਨੇ ਵੱਡਾ ਫੈਸਲਾ ਸੁਣਾਇਆ ਹੈ। ਅਦਾਲਤ ਨੇ ਮਨਮੀਤ ਅਲੀਸ਼ੇਰ ਦੇ ਕਾਤਲ ਐਨਥਨੀ ਓ ਡੋਨੋਹੀਊ ਨੂੰ 10 ਸਾਲ ਦੀ ਫੌਰੈਂਸਿਕ ਸਜ਼ਾ ਸੁਣਾਈ ਹੈ। ਤੁਹਾਨੂੰ ਦੱਸ ਦੇਈਏ ਕਿ ਐਨਥਨੀ ਨਾਂਅ ਦੇ ਦੋਸ਼ੀ ਨੇ ਮਨਮੀਤ &lsquoਤੇ ਤੇਜ਼ਾਬ ਪਾ ਦਿੱਤਾ ਸੀ, ਜਿਸ ਕਾਰਨ ਉਸ ਦੀ ਮੌਤ ਹੋ ਗਈ ਹੈ। ਅਦਾਲਤ ਨੇ ਦੋਸ਼ੀ ਨੂੰ ਮਨਮੀਤ ਦਾ ਕਤਲ ਕਰਨ ਅਤੇ 14 ਲੋਕਾਂ ਨੂੰ ਮਾਰਨ ਦੀ ਕੋਸ਼ਿਸ਼ ਕਰਨ &lsquoਤੇ ਇਹ ਸਜ਼ਾ ਸੁਣਾਈ ਹੈ।
ਤੁਹਾਨੂੰ ਦੱਸ ਦੇਈਏ ਕਿ 28 ਅਕਤੂਬਰ 2016 ਨੂੰ ਸ਼ਹਿਰ ਬ੍ਰਿਸਬੇਨ &lsquoਚ ਜਦੋਂ ਬੱਸ ਲੈ ਕੇ ਜਾ ਰਿਹਾ ਸੀ ਤਾਂ ਉਸ ਸਮੇਂ ਐਨਥਨੀ ਨਾਂਅ ਦੇ ਵਿਅਕਤੀ ਨੇ ਬੱਸ ਦੇ ਡਰਾਇਵਰ ਅਤੇ ਸਵਾਰੀਆਂ &lsquoਤੇ ਜਲਣਸੀਲ ਪਦਾਰਥ ਪਾ ਦਿੱਤਾ ਸੀ ਜਿਸ ਕਾਰਨ ਬੱਸ ਨੂੰ ਅੱਗ ਲੱਗ ਗਈ। ਜਿਸ ਕਾਰਨ ਮਨਮੀਤ ਦੀ ਮੌਤ ਹੋ ਗਈ। ਇਸ ਤੋਂ ਬਿਨਾਂ ਉੱਥੇ ਮੌਜੂਦ ਇੱਕ ਟੈਕਸੀ ਡਰਾਇਵਰ ਨੇ ਬੱਸ &lsquoਚ ਮੌਜੂਦ ਸਵਾਰੀਆਂ ਨੂੰ ਬੜੀ ਮੁਸ਼ਕਿਲ ਨਾਲ ਬਚਾਇਆ ਸੀ। ਉਸ ਸਮੇਂ ਬੱਸ &lsquoਚ ਛੇ ਸਵਾਰੀਆਂ ਮੌਜੂਦ ਸਨ।
ਮਨਮੀਤ ਅਲੀਸ਼ੇਰ ਆਸਟ੍ਰੇਲੀਆ &lsquoਚ ਬੱਸ ਡਰਾਇਵਰ ਸੀ। ਉਹ ਸੰਗਰੂਰ ਦੇ ਪਿੰਡ ਅਲੀਸ਼ੇਰ ਦਾ ਰਹਿਣ ਵਾਲਾ ਸੀ। ਇਸ ਤੋਂ ਬਿਨਾਂ ਮਨਮੀਤ ਅਲੀਸ਼ੇਰ ਇੱਕ ਵਧੀਆ ਗਾਇਕ ਵੀ ਸੀ ਅਤੇ ਉਹ ਆਪ ਗੀਤ ਵੀ ਲਿਖਦਾ ਸੀ। ਇਸ ਤੋਂ ਬਿਨਾ ਅਦਾਲਤ ਨੇ ਇਸ ਮਾਮਲੇ &lsquoਚ ਦੋਸ਼ੀ ਨੂੰ 10 ਸਾਲ ਦੀ ਫੌਰੈਂਸਿਕ ਸਜ਼ਾ ਸੁਣਾਈ ਹੈ। ਇਸ ਸਜ਼ਾ ਅਧੀਨ ਉਸ ਨੂੰ ਡਾਕਟਰਾਂ ਦੀ ਦੇਖਰੇਖ ਹੇਠ ਰੱਖਿਆ ਜਾਵੇਗਾ। ਕਿਉਕਿ ਦੋਸ਼ੀ ਐਨਥਨੀ ਦੀ ਦਿਮਾਗੀ ਹਾਲਤ ਠੀਕ ਨਹੀ ਹੈ, ਜਿਸ ਦੇ ਕਾਰਨ ਉਹ ਨੂੰ ਇਹ ਸਜ਼ਾ ਸੁਣਈ ਗਈ ਹੈ।