image caption:

9 ਸਾਲ ਦੀ ਬੱਚੀ ਨਾਲ ਗੁਆਂਢ ਦੇ ਵਿਅਕਤੀ ਨੇ ਕੀਤਾ ਬਲਾਤਕਾਰ

ਪਟਿਆਲਾ ਦੀ ਰੋਜ਼ ਕਲੋਨੀ ਵਿੱਚ 9 ਸਾਲ ਦੀ ਬੱਚੀ ਨਾਲ ਦੁਸ਼ਕਰਮ ਕੀਤਾ ਗਿਆ ਹੈ। ਜਾਣਕਾਰੀ ਮੁਤਾਬਿਕ ਗੁਆਂਢ ਵਿੱਚ ਰਹਿਣ ਵਾਲੇ ਇੱਕ ਵਿਅਕਤੀ ਨੇ ਹੀ ਬੱਚੀ ਨਾਲ ਬਲਾਤਕਾਰ ਕੀਤਾ ਹੈ। ਪੁਲਿਸ ਨੇ ਮਾਮਲਾ ਦਰਜ ਕਰ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੱਸ ਦੇਈਏ ਕਿ ਤਿੰਨ ਮਹੀਨੇ ਪਹਿਲਾਂ ਵੀ ਉਸ ਨੇ ਬੱਚੀ ਨਾਲ ਦੁਸ਼ਕਰਮ ਕੀਤਾ ਸੀ। ਹੁਣ ਉਸ ਨੇ ਦੁਬਾਰਾ ਉਸ ਨਾਲ ਕੁਕਰਮ ਕੀਤਾ ਤਾਂ ਬੱਚੀ ਨੇ ਆਪਣੇ ਪਰਿਵਾਰ ਨੂੰ ਇਸ ਬਾਰੇ ਦੱਸਿਆ। ਜਿਸ ਤੋਂ ਬਾਅਦ ਬੱਚੀ ਦੇ ਪਰਿਵਾਰ ਨੇ ਪੁਲਿਸ ਨੂੰ ਮਾਮਲੇ ਬਾਰੇ ਜਾਣਕਾਰੀ ਦਿੱਤੀ।

9 ਸਾਲ ਦੀ ਬੱਚੀ ਨੂੰ ਮੈਡੀਕਲ ਕਰਵਾਉਣ ਲਈ ਹਸਪਤਾਲ ਦਾਖਲ ਕੀਤਾ ਗਿਆ ਹੈ। ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਐਸਪੀ ਸਿਟੀ ਕੇਸਰ ਸਿੰਘ ਨੇ ਦੱਸਿਆ ਕਿ ਦੋਸ਼ੀ ਨੂੰ ਥਾਣਾ ਕੋਤਵਾਲੀ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਬੱਚੀ ਨਾਲ ਦੋ ਬਾਰ ਰੇਪ ਕਰਨ ਦੇ ਜੁਰਮ ਵਿੱਚ ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸਦੇ ਨਾਲ ਹੀ ਦੱਸ ਦੇਈਏ ਕਿ ਹਾਲ ਹੀ ਵਿੱਚ ਸਰਕਾਰੀ ਪ੍ਰਾਈਮਰੀ ਸਕੂਲ ਦੇ ਇਕ ਅਧਿਆਪਕ ਨੇ ਦੂਸਰੀ ਕਲਾਸ ਦੀ ਛੇ ਸਾਲ ਦੀ ਬੱਚੀ ਦੇ ਨਾਲ ਕਲਾਸ &lsquoਚ ਹੀ ਰੇਪ ਕਰਨ ਦੀ ਕੋਸ਼ਿਸ਼ ਕੀਤੀ ਸੀ। ਘਟਨਾ ਦੇ ਦੌਰਾਨ ਉਸਨੇ ਹੋਰ ਵੀ ਬੱਚਿਆਂ ਨੂੰ ਕੰਪਿਊਟਰ ਕਲਾਸ &lsquoਚ ਗੇਮ ਖੇਡਣ ਲਈ ਵਿਅਸਤ ਕਰ ਦਿੱਤਾ ਤਾਂ ਕਿ ਉਹਨਾਂ ਨੂੰ ਪਤਾ ਨਾ ਚੱਲ ਸਕੇ। ਖੁਲਾਸਾ ਤਦ ਹੋਇਆ ਜਦ ਬੱਚੀ ਨੇ ਮਾਂ ਨੂੰ ਪੇਟ ਦੇ ਦਰਦ ਹੋਣ ਦੀ ਸ਼ਿਕਾਇਤ ਕੀਤੀ।

ਮਾਂ ਦੇ ਪੁੱਛਣ &lsquoਤੇ ਬੱਚੀ ਨੇ ਦੱਸਿਆ, ਟੀਚਰ ਨੇ ਕਲਾਸ &lsquoਚ ਲੈ ਜਾ ਕਿ ਪਹਿਲਾਂ ਕੱਪੜੇ ਉਤਾਰੇ ਤੇ ਫਿਰ ਪਿਆਰ ਕਰਨ ਲੱਗਿਆ। ਪਰ ਦਰਦ ਹੋਣ &lsquoਤੇ ਮੈਂ ਰੋਣ ਲੱਗ ਗਈ ਤਾਂ ਉਹਨਾਂ ਨੇ ਛੱਡ ਦਿੱਤਾ। ਘਟਨਾ ਦੇ ਬਾਅਦ ਪਰਿਵਾਰ ਪਿੰਡ ਵਾਲਿਆਂ ਦੇ ਨਾਲ ਸਕੂਲ ਪੁੱਜੇ ਤੇ ਪ੍ਰਦਰਸ਼ਨ ਦੇ ਦੌਰਾਨ ਮੁਲਜ਼ਮ ਅਧਿਆਪਕ ਦਾ ਕੁਟਾਪਾ ਕੀਤਾ। ਸਰਪੰਚ ਨੇ ਸਕੂਲ &lsquoਚ ਟੀਚਰ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਤਾਂ ਬੀਪੀਈਓ ਜੋਗਿੰਦਰ ਸਿੰਘ ਸਕੂਲ ਪੁੱਜੇ। ਸਾਰੇ ਪੱਖਾਂ ਦੀ ਗੱਲ ਹੋਈ। ਜਿਸ ਤੋਂ ਬਾਅਦ ਪੰਚਾਇਤ ਨੇ ਮੁੜ ਇਕੱਠੇ ਹੋ ਕੇ ਸਿੱਖਿਆ ਵਿਭਾਗ ਨਾਲ ਮੁਲਜ਼ਮ ਟੀਚਰ ਨੂੰ ਸਸਪੈਂਡ ਕਰਨ ਦੀ ਮੰਗ ਕੀਤੀ ਸੀ। ਸਕੂਲ &lsquoਚ ਤਿੰਨ ਕਮਰੇ ਸਨ। ਇਕ ਕਮਰਾ ਆਫਿਸ ਦੇ ਲਈ ਤੇ ਦੋ ਕਮਰਿਆਂ &lsquoਚ ਪੰਜ ਕਲਾਸਾਂ ਲੱਗਦੀਆਂ ਸਨ।
ਮੁਲਜ਼ਮ ਸਤੀਸ਼ ਸਾਰੇ ਬੱਚਿਆਂ ਨੂੰ ਪੜ੍ਹਾ ਰਿਹਾ ਸੀ, ਦੂਸਰਾ ਕਮਰਾ ਖਾਲੀ ਸੀ, ਘਟਨਾ ਤੋਂ ਪਹਿਲਾਂ ਬਾਕੀ ਵਿਦਿਆਰਥੀਆਂ ਨੂੰ ਕੰਪਿਊਟਰ ਗੇਮ &lsquoਚ ਲਗਾ ਦਿੱਤਾ ਗਿਆ ਸੀ। ਸਕੂਲ ਹੇਡ ਰੋਸ਼ਨ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਮਾਰਚ &lsquoਚ ਉਕਤ ਟੀਚਰ ਵੱਲੋਂ ਬੱਚੀ ਨਾਲ ਰੇਪ ਦੀ ਕੋਸ਼ਿਸ਼ ਕੀਤੀ ਗਈ ਸੀ। ਇਹਨਾਂ ਤੋਂ ਬਾਅਦ ਕਹਿ ਸਕਦੇ ਹਾਂ ਕਿ ਬੱਚੀਆਂ ਨਾਲ ਇਸ ਤਰ੍ਹਾਂ ਦੇ ਮਾਮਲੇ ਵਧਦੇ ਜਾ ਰਹੇ ਹਨ। ਲੋੜ ਹੈ ਸਤਰਕ ਹੋਣ ਦੀ ਤਾਂ ਜੋ ਅਜਿਹੇ ਮਾਮਲੇ ਵਧਣ ਤੋਂ ਰੋਕ ਜਾ ਸਕਣ।