image caption:

ਸਲਮਾਨ ਖ਼ਾਨ ਨੇ ਸ਼ੇਅਰ ਕੀਤਾ ਅਪਣਾ ਫਿਟਨੈਸ ਵੀਡੀਓ, ਫਿਟਨੈਸ ਨੂੰ ਸਲਮਾਨ ਨੇ ਦੱਸਿਆ ਸਰੀਰ ਲਈ ਜ਼ਰੂਰੀ

 ਬਾਲੀਵੁਡ ਦੇ ਸੁਪਰ ਸਟਾਰ ਸਲਮਾਨ ਖਾਨ ਨੇ ਅਪਣਾ ਫਿਟਨੈਸ ਵੀਡੀਓ ਸ਼ੇਅਰ ਕੀਤਾ। ਗ੍ਰਹਿ ਰਾਜ ਮੰਤਰੀ ਕਿਰਨ ਰਿਜਿਜੂ ਨੇ ਉਨ੍ਹਾਂ ਨੂੰ ਫਿਟਨੈਸ ਚੈਲੇਂਜ ਲਈ ਨਾਮਜ਼ਦ ਕੀਤਾ ਸੀ। ਵੀਡੀਓ ਵਿਚ ਸਲਮਾਨ ਸਾਈਕਲ ਚਲਾਉਂਦੇ ਤੇ ਜਿਮ ਵਿਚ ਵਰਕ ਆਊਟ ਕਰਦੇ ਨਜ਼ਰ ਆ ਰਹੇ ਹਨ। ਵੀਡੀਓ ਦੇ ਅਖੀਰ ਵਿਚ ਅਦਾਕਾਰ ਨੇ 'ਹਮ ਫਿਟ ਤੋਂ ਇੰਡੀਆ ਫਿਟ' ਵੀ ਕਿਹਾ। ਫਿਟਨਸ ਅਭਿਆਨ ਨੂੰ ਬਿਹਤਰੀਨ ਦੱਸਦਿਆਂ ਉਨ੍ਹਾਂ ਲਿਖਿਆ, ਖੇਡ ਮੰਤਰੀ ਰਾਜਵਰਧਨ ਸਿੰਘ ਰਾਠੌੜ ਦਾ  ' ਹਮ ਫਿਟ ਤੋਂ ਇੰਡੀਆ ਫਿਟ' ਅਭਿਆਨ ਬੇਹੱਦ ਸ਼ਾਨਦਾਰ ਕਦਮ ਹੈ।  ਮੈਂ ਕਿਰਨ ਰਿਜਿਜੂ ਵਲੋਂ ਦਿੱਤਾ ਗਿਆ ਫਿਟਨਸ ਚੈਲੇਂਜ ਸਵੀਕਾਰ ਕਰਦਾ ਹਾਂ।  ਇਹ ਰਿਹਾ ਮੇਰਾ ਵੀਡੀਓ।' 'ਦਬੰਗ' ਅਦਾਕਾਰ ਫਿਲਹਾਲ ਮਾਲਟਾ ਵਿਚ ਅਪਣੀ ਆਉਣ ਵਾਲੀ ਫਿਲਮ ਭਾਰਤ ਦੀ ਸ਼ੂਟਿੰਗ ਕਰ ਰਹੇ ਹਨ। ਦੱਸਣਯੋਗ ਹੈ ਕਿ ਆਨਲਾਈਨ ਫਿਨਟਸ ਚੈਲੇਂਜ ਬੀਤੀ ਮਈ ਵਿਚ ਸ਼ੁਰੂ ਹੋਇਆ ਸੀ। ਉਦੋਂ ਤੋਂ ਹੁਣ ਤੱਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ, ਅਦਾਕਾਰਾ ਰਿਤਿਕ ਰੌਸ਼ਨ, ਬੈਡਮਿੰਟ ਖਿਡਾਰੀ ਸਾਇਨਾ ਨੇਹਵਾਲ, ਪੀਵੀ ਸੰਧੂ, ਦੀਪਿਕਾ ਪਾਦੁਕੋਣ ਤੇ ਅਨੁਸ਼ਕਾ ਸ਼ਰਮਾ ਆਦਿ ਅਪਣਾ ਫਿਟਨਸ ਵੀਡੀਓ ਪੋਸਟ ਕਰ ਚੁੱਕੇ ਹਨ।