image caption:

ਪ੍ਰਿਯੰਕਾ ਨਾਲ ਮੰਗਣੀ ਦੀਆਂ ਖ਼ਬਰਾਂ 'ਤੇ ਪਹਿਲੀ ਵਾਰ ਨਿੱਕ ਨੇ ਚੁੱਪੀ ਤੋੜੀ

ਨਵੀਂ ਦਿੱਲੀ-  ਬਾਲੀਵੁਡ ਦੀ ਦੇਸੀ ਗਰਲ ਇਨ੍ਹਾਂ ਦਿਨਾਂ ਅਮਰੀਕੀ ਗਾਇਕ ਨਿਕ ਜੋਨਸ ਨੂੰ ਡੇਟ ਕਰ ਰਹੀ ਹੈ। ਦੋਵਾਂ ਦੇ ਰਿਸ਼ਤੇ ਦੀ ਚਰਚਾ ਖ਼ਬਰਾਂ ਦੇ ਬਾਜ਼ਾਰ ਵਿਚ ਗਰਮ ਹੈ। ਤੁਹਾਨੂੰ ਦੱਸ ਦੇਈਏ ਕਿ ਪ੍ਰਿੰਯਕਾ ਚੋਪੜਾ ਬੇਸ਼ਕ ਹੀ ਨਿਕ ਦੇ ਨਾਲ ਅਪਣੇ ਰਿਸ਼ਤੇ 'ਤੇ ਮੀਡੀਆ ਦੇ ਸਾਹਮਣੇ ਚੁੱਪ ਵੱਟ ਰਹੀ ਹੋਵੇ ਪ੍ਰੰਤੂ ਉਨ੍ਹਾਂ ਦੇ ਰਿਸ਼ਤੇ ਨੂੰ ਲੈ ਕੇ ਨਿਕ ਜੋਨਸ ਨੇ ਹੈਰਾਨੀਜਨਕ ਖੁਲਾਸਾ ਕੀਤਾ ਹੈ।
ਨਿਕ ਜੋਨਸ ਨੇ ਹਾਲ ਹੀ ਵਿਚ ਪ੍ਰਿਯੰਕਾ ਚੋਪੜਾ ਦੇ ਨਾਲ ਅਪਣੇ ਰਿਸ਼ਤੇ ਨੂੰ ਲੈ ਕੇ ਪਹਿਲੀ ਵਾਰ ਚੁੱਪੀ ਤੋੜੀ ਹੈ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਜਦ ਇਕ ਪੱਤਰਕਾਰ ਨੇ ਉਨ੍ਹਾਂ ਪ੍ਰਿਯੰਕਾ ਚੋਪੜਾ ਦੇ ਨਾਲ ਮੰਗਣ ਦੀ ਵਧਾਈ ਦਿੱਤੀ ਤਾਂ ਉਨ੍ਹਾਂ ਨੇ ਕਿਹਾ ਧੰਨਵਾਦ। ਉਨ੍ਹਾਂ ਦੇ ਇਸ  ਰਿਐਕਸ਼ਨ ਨੇ ਇਸ ਰਿਸ਼ਤੇ ਨੂੰ ਲੈ ਕੇ ਵੱਡਾ ਖੁਲਾਸਾ ਕੀਤਾ ਹੈ। ਇਹੀ ਨਹੀਂ ਨਿਕ ਨੇ ਕਿਹਾ ਕਿ ਉਹ ਛੇਤੀ ਹੀ ਇਕ ਪਰਿਵਾਰ ਸ਼ੁਰੂ ਕਰਨਾ ਚਾਹੁੰਦੇ ਹਨ।
ਖ਼ਬਰਾਂ ਦੀ ਮੰਨੀਏ ਤਾਂ ਦੋਵਾਂ ਨੂੰ ਲੈ ਕੇ ਪਿਛਲੇ ਕਾਫੀ ਸਮੇਂ ਤੋਂ ਚਰਚਾ ਜ਼ੋਰਾਂ 'ਤੇ ਹੈ। ਇਹੀ ਨਹੀਂ ਦੋਵਾਂ ਦੀ ਤਸਵੀਰਾਂ ਨਾਲ ਸੋਸ਼ਲ ਮੀਡੀਆ  ਭਰਿਆ ਹੋਇਆ ਹੈ। ਕਦੇ ਦੋਵਾਂ ਨੂੰ ਡਿਨਰ ਡੇਟ 'ਤੇ ਦੇਖਿਆ ਜਾਂਦਾ ਹੈ ਤੇ ਕਦੇ ਕਵਾਲਿਟੀ ਟਾਈਮ ਸਪੈਂਡ ਕਰਦੇ ਹੋਏ। ਵਾਇਰਲ ਹੋ ਰਹੀ ਇਨ੍ਹਾਂ ਤਸਵੀਰਾਂ ਤੋਂ ਤਾਂ ਸਾਫ ਹੈ ਕਿ ਦੋਵੇਂ ਰਿਲੇਸ਼ਨਸ਼ਿਪ ਵਿਚ ਹਨ। ਹਾਲ ਹੀ ਵਿਚ ਮੁੰਬਈ ਆਈ ਪ੍ਰਿਯੰਕਾ ਚੋਪੜਾ ਦਾ Îਇਕ ਵੀਡੀਓ ਵੀ ਸਾਹਮਣੇ ਆਇਆ ਸੀ। ਜਿਸ ਵਿਚ ਉਹ ਅਪਣੇ ਹੱਥ ਦੀ ਰਿੰਗ ਨੂੰ ਜੀਂਸ ਵਿਚ ਰਖਦੇ ਹੋਏ ਨਜ਼ਰ ਆ ਰਹੀ ਹੈ।
ਗੌਰਤਲਬ ਹੈ ਕਿ ਪ੍ਰਿਯੰਕਾ ਚੋਪੜਾ ਅਤੇ Îਨਿਕ ਦੇ ਰਿਲੇਸ਼ਨ ਦੀ ਖ਼ਬਰਾਂ ਤਦ ਸਾਹਮਣੇ ਆਈਆਂ ਜਦ ਉਹ ਪਿਛਲੇ ਸਾਲ ਮੇਟ ਵਾਲਾ ਈਵੇਂਟ ਵਿਚ ਇਕੱਠੇ ਨਜ਼ਰ ਆਏ ਸਨ। ਉਸ ਤੋਂ ਬਾਅਦ ਦੋਵਾਂ ਨੂੰ ਕਈ ਮੌਕਿਆਂ 'ਤੇ ਇਕੱਠੇ ਦੇਖਿਆ ਗਿਆ ਹੈ। ਜਿਸ ਤੋਂ ਬਾਅਦ ਉਨ੍ਹਾਂ ਦੇ ਰਿਸ਼ਤੇ ਦੀ ਖ਼ਬਰਾਂ ਹੋਰ ਵੀ ਜ਼ਿਆਦਾ ਸੁਰਖੀਆਂ ਬਟੋਰਨ ਲੱਗੀਆਂ।