image caption:

ਸਲਮਾਨ ਖ਼ਾਨ ਦੇ ਜੀਜੇ ਦਾ ਕੱਟਿਆ ਗਿਆ ਚਲਾਨ

ਮੁੰਬਈ: ਸਲਮਾਨ ਖ਼ਾਨ ਦੇ ਜੀਜਾ ਆਯੁਸ਼ ਸ਼ਰਮਾ ਇਨ੍ਹੀਂ ਦਿਨੀਂ ਆਪਣੀ ਪਹਿਲੀ ਬਾਲੀਵੁੱਡ ਫ਼ਿਲਮ &lsquoਲਵਰਾਤਰੀ&rsquo ਦੇ ਪ੍ਰਮੋਸ਼ਨ &lsquoਚ ਰੁੱਝੇ ਹੋਏ ਹਨ। ਹਾਲ ਹੀ &lsquoਚ ਆਯੁਸ਼ ਆਪਣੀ ਫ਼ਿਲਮ ਦਾ ਪ੍ਰੋਮੋਸ਼ਨ ਕਰਨ ਆਪਣੀ ਫ਼ਿਲਮ ਦੀ ਐਕਟਰਸ ਦੇ ਨਾਲ ਗੁਜਰਾਤ ਦੇ ਵਡੋਦਰਾ &lsquoਚ ਪਹੁੰਚੇ, ਜਿੱਥੇ ਜਨਾਬ ਨੇ ਸਕੂਟੀ &lsquoਤੇ ਕੀਤਾ ਆਪਣੀ ਫ਼ਿਲਮ ਨੂੰ ਪ੍ਰਮੋਟ। ਪਰ ਇਸੇ ਨਾਲ ਹੀ ਉਹ ਇੱਕ ਗ਼ਲਤੀ ਵੀ ਕਰ ਗਿਆ ਜਿਸ ਕਾਰਨ ਉਨ੍ਹਾਂ ਦਾ ਚਲਾਨ ਹੋ ਗਿਆ।
ਜੀ ਹਾਂ, ਆਯੁਸ਼ ਵਡੋਦਰਾ ਦੀ ਸੜਕਾਂ &lsquoਤੇ ਬਿਨਾ ਹੈਲਮੇਟ ਦੇ ਸਕੂਟੀ ਚਲਾਉਂਦੇ ਨਜ਼ਰ ਆਏ। ਆਯੁਸ਼-ਵਰੀਨਾ ਦੋਵਾਂ ਨੇ ਕਰੀਬ 5 ਵਜੇ ਏਅਰਪੋਰਟ ਤੋਂ ਲੈ ਕੇ ਸੁਰਸਾਗਰ ਤਕ ਸਕੂਟੀ ਚਲਾਈ। ਇਸ ਸਮੇਂ ਉਨ੍ਹਾਂ ਦੇ ਨਾਲ ਹਜ਼ਾਰਾਂ ਫੈਨਸ ਵੀ ਸੜਕਾਂ &lsquoਤੇ ਬਿਨਾ ਹੈਲਮੇਟ ਦੇ ਹੀ ਨਜ਼ਰ ਆਏ। ਲਗਦਾ ਹੈ ਆਯੁਸ਼ ਭੁੱਲ ਗਏ ਕਿ ਇੱਕ ਸਟਾਰ ਹੋਣ ਦੇ ਨਾਲ ਹੀ ਉਨ੍ਹਾਂ ਦੀਆਂ ਜ਼ਿੰਮੇਵਾਰੀਆਂ ਵੀ ਵੱਧ ਜਾਂਦੀਆਂ ਹਨ। ਇਸ ਤਰ੍ਹਾਂ ਨਿਯਮ ਤੋੜਣ ਦਾ ਉਨ੍ਹਾਂ ਦੇ ਫੈਨਸ ਕੋਲ ਵੀ ਗ਼ਲਤ ਮੈਸੇਜ ਜਾਂਦਾ ਹੈ।
ਬਿਨਾ ਹੈਲਮੇਟ ਦੇ ਸਕੂਟੀ ਚਲਾਉਣ ਦੀਆਂ ਉਨ੍ਹਾਂ ਦੀਆਂ ਤਸਵੀਰਾਂ ਇੰਟਰਨੈਟ &lsquoਤੇ ਖ਼ੂਬ ਵਾਇਰਲ ਹੋਇਆ ਅਤੇ ਜਦੋਂ ਪੁਲਿਸ ਨੇ ਦੇਖਿਆ ਤਾਂ ਦੋਵਾਂ ਸਟਾਰਸ ਦਾ ਚਲਾਨ ਕੱਟਣ ਲਈ ਉਨ੍ਹਾਂ ਦੇ ਹੋਟਲ &lsquoਚ ਹੀ ਪਹੁੰਚ ਗਈ। ਅਸੀਸਟੈਂਟ ਕਮਿਸ਼ਨਰ ਆਫ ਪੁਲਿਸ (ਟ੍ਰੈਫਿਕ) ਅਮਿਤਾ ਵਨਾਨੀ ਨੇ ਦੱਸਿਆ, &lsquoਅਸੀਂ ਪੁਲਿਸ ਅਫਸਰਾਂ ਨੂੰ ਦੋਵਾਂ ਐਕਟਰਸ ਦੇ ਹੋਟਲ &lsquoਚ ਭੇਜ ਕੇ ਉਨ੍ਹਾਂ ਦਾ ਚਲਾਨ ਕੱਟਣ ਨੂੰ ਕਿਹਾ। ਉਹ ਸੈਲੀਬ੍ਰੈਟੀ ਹਨ ਅਤੇ ਉਨ੍ਹਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਟ੍ਰੈਫਿਕ ਨਿਯਮਾਂ ਦੀ ਪਾਲਨਾ ਕਰਨ ਅਤੇ ਲੋਕਾਂ ਨੂੰ ਜਾਗਰੂਕ ਕਰਨ।&rsquo ਆਯੁਸ਼ ਦੀ &lsquoਲਵਰਾਤਰੀ&rsquo ਅਭਿਰਾਜ ਮੀਨਾਵਾਲਾ ਨੇ ਡਾਇਰੈਕਟ ਕੀਤੀ ਹੈ ਅਤੇ ਫ਼ਿਲਮ 5 ਅਕਤੂਬਰ ਨੂੰ ਰਿਲੀਜ਼ ਹੋ ਰਹੀ ਹੈ।