image caption:

15 ਸਾਲ ਪਹਿਲਾਂ ਕਿਹਾ ਸੀ ਕਿ ਨਸ਼ੇ ਤੇ ਬੰਦੂਕ 'ਤੇ ਗਾਣੇ ਨਾ ਬਣਾਓ : ਸਰਦੂਲ ਸਿਕੰਦਰ

ਚੰਡੀਗੜ੍ਹ : ਕਿਸੇ ਦੇਸ਼ ਦਾ ਮਾਹੌਲ ਸਮਝਣਾ ਚਾਹੁੰਦੇ ਹੋ ਤਾਂ ਉਸ ਦੇਸ਼ ਦੇ ਗਾਣੇ ਸੁਣ ਲਵੋ, ਪਤਾ ਚਲ ਜਾਵੇਗਾ। ਅੱਜਕਲ੍ਹ ਜ਼ਿਆਦਾਤਰ ਆਰਟਿਸਟ ਅਤੇ ਮਿਊਜ਼ਿਕ ਕੰਪਨੀਆਂ ਪੈਸੇ ਨੂੰ ਧਿਆਨ ਵਿਚ ਰਖਦੇ ਹੋਏ ਗਾਣੇ ਬਣਾ ਰਹੇ ਹਨ। ਇਸ ਲਈ ਪੰਜਾਬ ਵਿਚ ਵੀ ਮਾਹੌਲ ਬਿਗੜ ਰਿਹਾ ਹੈ। ਪੰਜਾਬ ਦੇ ਮਿਊਜ਼ਿਕ ਨੂੰ ਲੈ ਕੇ ਇਹ ਕੁਝ ਕਿਹਾ  ਗਾਇਕ ਸਰਦੂਲ ਸਿਕੰਦਰ ਨੇ।  ਉਨ੍ਹਾਂ ਕਿਹਾ ਕਿ ਹੁਣ ਮੇਰੇ ਕੋਲ ਕੋਈ ਪ੍ਰੋਡਕਸ਼ਨ ਹਾਊਸ ਨਹੀਂ ਆਉਂਦਾ। ਆਉਣਗੇ ਵੀ ਕਿਉਂ ਮੈਂ ਉਨ੍ਹਾਂ ਦੀ ਸ਼ਰਤਾਂ 'ਤੇ ਕੰਮ ਨਹੀਂ ਕਰਦਾ। ਇੰਨੇ ਸਾਲਾਂ ਵਿਚ ਮੈਂ ਨਾਂ ਅਤੇ ਇੱਜ਼ਤ ਕਮਾਈ ਹੈ। ਮੈਂ ਮਰਜ਼ੀ ਨਾਲ ਅਪਣੇ ਪਸੰਦ ਦੇ ਗੀਤ ਗਾਵਾਂਗਾ।  ਕਿਉਂਕਿ ਕੁਝ ਲੋਕ ਹੁੰਦੇ ਹਨ, ਜੋ ਚਲਦੇ ਹਨ ਜ਼ਮਾਨੇ ਦੇ ਨਾਲ, ਲੇਕਿਨ  ਕੁਝ ਉਹ ਵੀ ਹੁੰਦੇ ਹਨ ਜੋ ਜ਼ਮਾਨੇ ਨੂੰ ਬਦਲਦੇ ਹਨ। ਅੱਜਕਲ੍ਹ ਲੋਕ ਲੱਚਰ ਗਾਇਕੀ 'ਤੇ ਰੌਲਾ ਪਾ ਰਹੇ ਹਨ। ਹੁਣ ਜੋ ਗੀਤ ਬੰਦੂਕ, ਸ਼ਰਾਬ ਨੂੰ ਪ੍ਰਮੋਟ ਕਰਨਗੇ ਉਨ੍ਹਾਂ ਦੇ ਲਈ ਐਫਆਈਆਰ ਦੀ ਤਜਵੀਜ਼ ਬਣਾ ਦਿੱਤੀ ਗਈ ਹੈ।  ਇਹ ਗੱਲ ਤਾਂ ਮੈਂ ਅਤੇ ਹਰਭਜਨ ਮਾਨ ਨੇ 15 ਸਾਲ ਪਹਿਲਾਂ ਹੀ ਕਹੀ ਸੀ ਪਰ ਤਦ ਕਿਸੇ ਨੇ ਸਾਡੀ ਨਹੀਂ ਸੁਣੀ। ਮੈਂ ਖੁਦ ਪੰਜਾਬ ਦੇ ਦੋਵੇਂ ਮੁੱਖ ਮੰਤਰੀਆਂ ਨਾਲ ਇਸ ਬਾਰੇ ਗੱਲ ਕੀਤੀ ਸੀ। ਤਦ ਉਨ੍ਹਾਂ ਨੇ ਵੋਟਾਂ ਦੇ ਬਾਰੇ ਵਿਚ ਸੋਚਿਆ। ਅੱਜ ਵੀ ਹਰ ਰੋਜ਼ਾਨਾ ਦਸ ਨੌਜਵਾਨ ਨਸ਼ੇ  ਨਾਲ ਮਰ ਰਹੇ ਹਨ। ਅੱਜਕਲ੍ਹ ਦੇ ਟਰੈਂਡ ਨੂੰ ਲੈ ਕੇ ਸਰਦੂਲ ਸਿਕੰਦਰ ਨੇ ਕਿਹਾ ਕਿ ਇਕ ਹੋਰ ਟਰੈਂਡ ਸ਼ੁਰੂ ਹੋ ਗਿਆ ਹੈ। ਮੈਨੂੰ ਹਰ ਹਫ਼ਤੇ ਕਈ ਗਾਇਕਾਂ ਦੇ ਫ਼ੋਨ ਅਤੇ ਮੈਸੇਜ ਆਉਂਦੇ ਹਨ ਕਿ ਗਾਣਾ ਸ਼ੇਅਰ ਕਰ ਦਿਓ।  ਮੈਂ ਇਹੀ ਕਹਿੰਦਾ ਹਾਂ ਕਿ ਗਾਣਾ ਚੰਗਾ ਹੋਵੇਗਾ ਤਾਂ ਖੁਦ ਹੀ ਹਿਟ ਹੋ ਜਾਵੇਗਾ। ਖਰਾਬ ਹੋਵੇਗਾ ਤਾਂ ਮੈਂ ਕਿਉਂ ਸ਼ੇਅਰ ਕਰਾਂ?