image caption:

ਸਿੱਧੂ ਨੇ PAK ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਦਿੱਤਾ ਇਹ ਤੋਹਫ਼ਾ …

 ਕ੍ਰਿਕੇਟ ਤੋਂ ਰਾਜਨੀਤੀ &lsquoਚ ਆਏ ਨਵਜੋਤ ਸਿੰਘ ਸਿੱਧੂ ਆਪਣੇ ਦੋਸਤ ਅਤੇ ਪਾਕਿਸਤਾਨ ਦੇ ਪ੍ਰਧਾਨਮੰਤਰੀ ਬਣਨ ਜਾ ਰਹੇ ਇਮਰਾਨ ਖਾਨ ਦੇ ਸਹੁੰ ਚੁੱਕ ਸਮਾਗਮ &lsquoਚ ਹਿੱਸਾ ਲੈਣ ਸ਼ੁੱਕਰਵਾਰ ਨੂੰ ਲਾਹੌਰ ਪਹੁੰਚ ਗਏ।ਸਮਾਗਮ &lsquoਚ ਸਿੱਧੂ ਨੇ ਨੀਲਾ ਸੂਟ ਅਤੇ ਗੁਲਾਬੀ ਪੱਗ ਪਾਈ ਵਾਹਗਾ ਸਰਹੱਦ ਦੇ ਜਰੀਏ ਲਾਹੌਰ ਪੁੱਜੇ ਜਿੱਥੋਂ ਉਹ ਇਸਲਾਮਾਬਾਦ ਜਾਣਗੇ। ਸਹੁੰ ਚੁੱਕ ਸਮਾਗਮ ਇਸਲਾਮਾਬਾਦ &lsquoਚ ਹੋਣਾ ਹੈ।

ਸਿੱਧੂ ਨੇ ਪਾਕਿਸਤਾਨ ਦੇ ਲੋਕਤੰਤਰ &lsquoਚ ਚੋਣਾਂ ਤੋਂ ਬਾਅਦ ਆਏ ਬਦਲਾਅ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਇਮਰਾਨ ਨੂੰ ਦੋਨਾਂ ਦੇਸ਼ਾਂ &lsquoਚ ਅਮਨ ਦੀ ਬਹਾਲੀ ਦੀ ਪਹਿਲ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਉਹ ਭਾਰਤ ਦੇ ਸਦਭਾਵਨਾ ਦੂਤ ਦੇ ਰੂਪ &lsquoਚ ਮੁਹੱਬਤ ਦਾ ਪੈਗਾਮ ਲੈ ਕੇ ਪਾਕਿਸਤਾਨ ਆਏ ਹਨ । ਉਨ੍ਹਾਂ ਨੇ ਕਿਹਾ , &lsquoਮੈਂ ਇੱਥੇ ਰਾਜਨੇਤਾ ਦੇ ਰੂਪ &lsquoਚ ਨਹੀਂ ਸਗੋਂ ਦੋਸਤ ਦੇ ਰੂਪ ਵਿੱਚ ਆਇਆ ਹਾਂ&hellip ਮੈਂ ਇੱਥੇ ਆਪਣੇ ਦੋਸਤ ( ਇਮਰਾਨ ) ਦੀ ਖੁਸ਼ੀ ਵਿੱਚ ਸ਼ਰੀਕ ਹੋਣ ਆਇਆ ਹਾਂ । 

ਕ੍ਰਿਕਟਰ ਤੋਂ ਰਾਜਨੇਤਾ ਬਣੇ ਸਿੱਧੂ ਨੇ ਕਿਹਾ , &lsquoਹਿੰਦੁਸਤਾਨ ਜੀਵੇ , ਪਾਕਿਸਤਾਨ ਜੀਵੇ । ਉਨ੍ਹਾਂ ਨੇ ਕਿਹਾ ਕਿ ਸਾਬਕਾ ਪ੍ਰਧਾਨਮੰਤਰੀ ਅਟਲ ਬਿਹਾਰੀ ਵਾਜਪਾਈ ਵੀ ਦੋਨਾਂ ਦੇਸ਼ਾਂ ਦੇ &lsquoਚ ਅਮਨ ਦੀ ਗੱਲ ਕਰਦੇ ਸਨ ।ਦੱਸ ਦੇਈਏ ਕਿ ਵਿਰੋਧੀ ਦਲਾਂ ਨੇ ਸਿੱਧੂ &lsquoਤੇ ਅਟਲ ਬਿਹਾਰੀ ਦਾ ਵਾਜਪਾਈ ਦਾ ਅੰਤਮ ਸਸਕਾਰ ਛੱਡ ਇਮਰਾਨ ਦੇ ਸਹੁੰ ਕਬੂਲ ਲਈ ਪਾਕਿਸਤਾਨ ਜਾਣ &lsquoਤੇ ਸਵਾਲ ਵੀ ਚੁੱਕੇ ਗਏ ਹਨ।

ਲਾਹੌਰ ਪਹੁੰਚਕੇ ਸਿੱਧੂ ਨੇ ਕਿਹਾ ਕਿ ਜੇਕਰ ਗੁਆਂਢੀ ਦੇ ਘਰ ਵਿੱਚ ਅੱਗ ਲੱਗੀ ਹੋਵੇ ਤਾਂ ਮੁਸੀਬਤ ਸਾਡੇ ਤੇ ਵੀ ਆਵੇਗੀ। ਇਮਰਾਨ ਦੇ ਬਾਰੇ ਉਨ੍ਹਾਂ ਨੇ ਕਿਹਾ , &lsquoਮੈਂ ਉਸਨੂੰ ਆਪਣੀ ਕਮਜੋਰੀ ਨੂੰ ਆਪਣੀ ਤਾਕਤ ਬਣਾਉਂਦੇ ਵੇਖਿਆ ਹੈ, ਮੈਂ ਦੁਆ ਕਰਦਾ ਹਾਂ ਕਿ ਇਮਰਾਨ ਆਪਣੇ ਦੇਸ਼ ਲਈ ਬਖ਼ਤਾਵਰੀ ਬਣੇ ।&rsquoਜਦੋ ਇਹ ਪੁੱਛਿਆ ਗਿਆ ਕਿ ਤੁਸੀਂ ਆਪਣੇ ਦੋਸਤ ਪਾਕਿਸਤਾਨ ਦੇ ਸਾਬਕਾ ਕ੍ਰਿਕੇਟ ਕਪਤਾਨ ਲਈ ਕੀ ਤੋਹਫਾ ਲਿਆਏ ਹੋ ? ਤਾਂ ਉਨ੍ਹਾਂ ਨੇ ਕਿਹਾ , &lsquoਮੈਂ ਖਾਨ ਸਾਹਿਬ ਲਈ ਕਸ਼ਮੀਰੀ ਸ਼ਾਲ ਲਿਆਇਆ ਹਾਂ ।&rsquo ਇਸ ਤੋਂ ਪਹਿਲਾਂ ਸਾਬਕਾ ਕਪਤਾਨ ਸੁਨੀਲ ਗਾਵਸਕਰ ਨੂੰ ਵੀ ਇਸ ਸਮਾਗਮ &lsquoਚ ਬੁਲਾਇਆ ਗਿਆ ਸੀ ਪਰ ਉਨ੍ਹਾਂ ਨੇ ਨਿਜੀ ਕਾਰਨਾ ਕਰਕੇ ਇਹ ਸੱਦਾ ਠੁਕਰਾ ਦਿੱਤਾ ਸੀ।

ਸੁਨੀਲ ਗਾਵਸਕਰ ਨੇ ਦੱਸਿਆ ਕਿ ਆਪਣੀ ਕਮੈਂਟਰੀ ਦੀ ਰੁੱਝੇਵੇਂ ਦੀ ਵਜ੍ਹਾ ਨਾਲ ਇਸ ਸਹੁੰ ਚੁੱਕ ਸਮਾਗਮ &lsquoਚ ਸ਼ਾਮਿਲ ਨਹੀਂ ਹੋ ਸਕਦਾ । ਹਾਲਾਂਕਿ ਉਨ੍ਹਾਂ ਨੇ ਭਵਿੱਖ &lsquoਚ ਉਨ੍ਹਾਂ ਨੂੰ ਮੁਲਾਕਾਤ ਦੀ ਉਂਮੀਦ ਜਤਾਈ। ਇਮਰਾਨ ਖਾਨ ਨੇ 1983 ਵਿੱਚ ਵਰਲਡ ਕਪ ਜਿੱਤਣ ਵਾਲੀ ਭਾਰਤੀ ਕ੍ਰਿਕੇਟ ਟੀਮ ਦੇ ਕਪਤਾਨ ਕਪਿਲ ਦੇਵ ਅਤੇ ਸਿੱਧੂ ਨੂੰ ਵੀ ਸੱਦਾ ਦਿੱਤਾ ਸੀ।