image caption:

ਪਤਨੀ ਦੇ ਇਲਜ਼ਾਮਾਂ ਤੋਂ ਮੁਹੰਮਦ ਸ਼ੰਮੀ ਨੂੰ ਅਦਾਲਤ ਨੇ ਦਿੱਤੀ ਵੱਡੀ ਰਾਹਤ

ਕੋਲਕਾਤਾ: ਕ੍ਰਿਕੇਟਰ ਮੁਹੰਮਦ ਸ਼ਮੀ ਨੂੰ ਕੋਲਕਾਤਾ ਦੀ ਹੇਠਲੀ ਅਦਾਲਤ ਤੋਂ ਵੱਡੀ ਰਾਹਤ ਮਿਲੀ ਹੈ। ਅਦਾਲਤ ਨੇ ਸ਼ੰਮੀ ਦੀ ਪਤਨੀ ਜਹਾਂ ਦੇ ਘਰੇਲੂ ਹਿੰਸਾ ਵਾਲੇ ਇਲਜ਼ਾਮ ਤੋਂ ਉਸ ਨੂੰ ਕਲੀਨ ਚਿੱਟ ਦੇ ਦਿੱਤੀ ਹੈ। ਇਸੇ ਸਾਲ ਮਾਰਚ ਵਿੱਚ ਹਸੀਨ ਨੇ ਸ਼ੰਮੀ 'ਤੇ ਘਰੇਲੂ ਹਿੰਸਾ ਤੇ ਵਿਆਹ ਤੋਂ ਬਾਅਦ ਦੂਜੀਆਂ ਔਰਤਾਂ ਨਾਲ ਸਬੰਧ ਰੱਖਣ ਦੀ ਸ਼ਿਕਾਇਤ ਦਰਜ ਕਰਵਾਈ ਸੀ।

ਹਸੀਨ ਜਹਾਂ ਨੇ ਸ਼ੰਮੀ ਦੀ ਹੋਰਨਾਂ ਔਰਤਾਂ ਨਾਲ ਵ੍ਹੱਟਸਐਪ ਤੇ ਫੇਸਬੁੱਕ ਮੈਸੰਜਰ ਚੈਟ ਦੇ ਸਕ੍ਰੀਨਸ਼ਾਟ ਆਪਣੇ ਫੇਸਬੁੱਕ 'ਤੇ ਸਾਂਝੇ ਕਰ ਦਿੱਤੇ ਸਨ। ਇੰਨਾ ਹੀ ਨਹੀਂ ਹਸੀਨ ਨੇ ਇਹ ਦਾਅਵਾ ਵੀ ਕੀਤਾ ਸੀ ਕਿ ਸ਼ੰਮੀ ਤੇ ਉਸ ਦੇ ਪਰਿਵਾਰ ਨੇ ਉਸ ਨੂੰ ਕਤਲ ਕਰਨ ਦੀ ਕੋਸ਼ਿਸ਼ ਵੀ ਕੀਤੀ ਹੋਈ ਸੀ। ਉਸ ਨੇ ਇਹ ਵੀ ਦੋਸ਼ ਲਾਏ ਸਨ ਕਿ ਉਸ ਦੇ ਸਹੁਰੇ ਪਰਿਵਾਰ ਦੇ ਹਰ ਮੈਂਬਰ ਨੇ ਉਸ 'ਤੇ ਜ਼ੁਲਮ ਕੀਤਾ।

ਹਾਲਾਂਕਿ, ਪਤਨੀ ਦੇ ਇਲਜ਼ਾਮਾਂ ਨੂੰ ਭਾਰਤੀ ਟੀਮ ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ੰਮੀ ਨੇ ਖਾਰਜ ਕਰ ਦਿੱਤਾ ਸੀ। ਉਦੋਂ ਉਨ੍ਹਾਂ ਕਿਹਾ ਸੀ ਕਿ ਇਹ ਜਿੰਨੀਆਂ ਵੀ ਖ਼ਬਰਾਂ ਉਨ੍ਹਾਂ ਦੀ ਜ਼ਿੰਦਗੀ ਬਾਰੇ ਵਿਖਾਈਆਂ ਜਾ ਰਹੀਆਂ ਹਨ, ਸਭ ਝੂਠ ਹੈ। ਉਸ ਨੇ ਕਿਹਾ ਸੀ ਕਿ ਇਹ ਉਸ ਨੂੰ ਬਦਨਾਮ ਕਰਨ ਤੇ ਉਸ ਦੀ ਖੇਡ ਨੂੰ ਵਿਗਾੜਨ ਦੀ ਸਾਜਿਸ਼ ਹੈ।