image caption:

ਲਗਾਤਾਰ ਹਾਰਾਂ ਕਾਰਨ ਆਲੋਚਨਾ ਕਰਨ ਵਾਲਿਆਂ ਨੂੰ ਕੋਹਲੀ ਦਾ ਕਰਾਰਾ ਜਵਾਬ

ਲੰਡਨ : ਭਾਰਤ ਤੇ ਇੰਗਲੈਂਡ ਵਿਚਾਲੇ ਜਾਰੀ ਪੰਜ ਮੈਚਾਂ ਦੀ ਟੈਸਟ ਸੀਰੀਜ਼ ਵਿੱਚ ਭਾਰਤੀ ਟੀਮ 2-0 ਨਾਲ ਪੱਛੜ ਗਈ ਹੈ। ਪਰ ਅੱਜ ਤੋਂ ਸ਼ੁਰੂ ਹੋਣ ਵਾਲੇ ਤੀਜੇ ਟੈਸਟ ਮੈਚ ਵਿੱਚ ਟੀਮ ਇੰਡੀਆ ਲਈ ਵਾਪਸੀ ਦਾ ਚੰਗਾ ਮੌਕਾ ਹੈ। ਅਗਲੇ ਮੈਚ ਵਿੱਚ ਉਤਰਨ ਤੋਂ ਪਹਿਲਾਂ ਵਿਰਾਟ ਨੇ ਟੀਮ ਦੀ ਸਿਲੈਕਸ਼ਨ ਸਬੰਧੀ ਸਵਾਲ ਖੜੇ ਕਰਨ ਵਾਲੇ ਆਲੋਚਕਾਂ ਨੂੰ ਕਰਾਰਾ ਜਵਾਬ ਦਿੱਤਾ ਹੈ।

ਕਪਤਾਨ ਕੋਹਲੀ ਨੇ ਕਿਹਾ ਕਿ ਟੀਮ ਵਿੱਚ ਵਾਰ-ਵਾਰ ਬਦਲਾਅ ਕਰਨ ਨਾਲ ਖਿਡਾਰੀ ਅਸੁਰੱਖਿਅਤ ਮਹਿਸੂਸ ਕਰਨਗੇ ਤੇ ਅਜਿਹਾ ਕਰਨਾ ਵੀ ਅਜੀਬ ਲੱਗਦਾ ਹੈ। ਕੋਹਲੀ ਨੇ ਬਤੌਰ ਕਪਤਾਨ 37 ਟੈਸਟ ਵਿੱਚ 37 ਬਦਲਾਅ ਕੀਤੇ ਤੇ ਅੱਜ ਤੋਂ ਇਗਲੈਂਡ ਖਿਲਾਫ ਸ਼ੁਰੂ ਹੋ ਰਹੇ ਤੀਜੇ ਟੈਸਟ ਵਿੱਚ ਵੀ ਇਹ ਰੁਝਾਨ ਜਾਰੀ ਰਹਿਣ ਦੀ ਉਮੀਦ ਹੈ।

ਕੋਹਲੀ ਨੇ ਕਿਹਾ ਕਿ ਉਸ ਨੂੰ ਨਹੀਂ ਲੱਗਦਾ ਕਿ ਕੋਈ ਅਜਿਹਾ ਸੋਚਦਾ ਹੈ। ਇਹ ਸਭ ਗੱਲਾਂ ਬਾਹਰ ਹੀ ਕੀਤੀਆਂ ਜਾਂਦੀਆਂ ਹਨ ਤੇ ਲੋਕਾਂ ਨੂੰ ਮਨਘੜਤ ਕਹਾਣੀਆਂ ਬਣਾਉਣ ਦਾ ਸ਼ੌਕ ਹੈ। ਉਸ ਨੇ ਕਿਹਾ ਕਿ ਉਨ੍ਹਾਂ ਲਈ ਮੈਚ ਜਿੱਤਣਾ ਪਹਿਲੀ ਤਰਜੀਹ ਹੈ। ਉਹ ਇਹ ਨਹੀਂ ਸੋਚਦੇ ਕਿ ਕਿਸੇ ਦਾ ਕਰੀਅਰ ਦਾਅ &rsquoਤੇ ਲੱਗਾ ਹੈ ਜਾਂ ਉਸ ਦੇ ਭਵਿੱਖ ਦਾ ਕੀ ਹੋਏਗਾ? ਉਸ ਨੇ ਕਿਹਾ ਕਿ ਉਸ ਦਾ ਸਾਰਾ ਧਿਆਨ ਟੈਸਟ &rsquoਤੇ ਹੈ। ਉਹ ਕਿਸੇ ਦੇ ਕਰੀਅਰ ਬਾਰੇ ਨਹੀਂ ਸੋਚ ਰਹੇ।

ਵਿਰਾਟ ਨੇ ਕਿਹਾ ਕਿ ਇਹ ਲੋਕਾਂ ਦੀ ਸੋਚ ਹੈ। ਉਹ ਅਜਿਹਾ ਨਹੀਂ ਸੋਚਦਾ। ਲਿਹਾਜ਼ਾ ਉਹ ਆਪਣੇ ਖਿਡਾਰੀਆਂ ਨੂੰ ਇਹ ਨਹੀਂ ਕਹੇਗਾ ਕਿ ਉਨ੍ਹਾਂ ਦਾ ਕਰੀਅਰ ਦਾਅ &rsquoਤੇ ਲੱਗਾ ਹੈ। ਇਹ ਇੱਕ ਅਜੀਬ ਸੋਚ ਹੈ। ਉਸ ਨੇ ਕਿਹਾ ਕਿ ਜਦੋਂ ਕੋਈ ਚੰਗਾ ਨਹੀਂ ਖੇਡ ਪਾ ਰਿਹਾ ਤਾਂ ਉਹ ਕੁਝ ਹੋਰ ਸੋਚ ਹੀ ਨਹੀਂ ਸਕਦਾ। ਉਸ ਦੇ ਮਨ ਵਿੱਚ ਸਿਰਫ ਟੀਮ ਨੂੰ ਜਿਤਾਉਣ ਦਾ ਹੀ ਖਿਆਲ ਆਉਂਦਾ ਹੈ, ਇਸ ਦੇ ਇਲਾਵਾ ਕੁਝ ਨਹੀਂ। ਉਸ ਨੇ ਦੱਸਿਆ ਕਿ ਉਸ ਦੀ ਕਮਰ ਵਿੱਚ ਤਕਲੀਫ ਸੀ ਪਰ ਹੁਣ ਉਹ ਪੂਰੀ ਤਰ੍ਹਾਂ ਫਿੱਟ ਹੈ।