image caption:

ਤੀਜੇ ਟੈਸਟ 'ਚ ਭਾਰਤ ਨੇ ਇੰਗਲੈਂਡ ਨੂੰ ਹਰਾ ਕੇ ਜਿੱਤੀ ਮੈਚ ਫੀਸ ਲਾਈ ਕੇਰਲ ਹੜ੍ਹ ਪੀੜਤਾਂ ਦੇ ਲੇਖੇ

ਲੰਡਨ: ਭਾਰਤ ਨੇ ਇੰਗਲੈਂਡ ਵਿਰੁੱਧ ਟ੍ਰੇਂਟ ਬਰਿੱਜ ਮੈਦਾਨ 'ਤੇ ਖੇਡੇ ਗਏ ਤੀਜੇ ਟੈਸਟ ਮੈਚ ਵਿੱਚ ਮੇਜ਼ਬਾਨ ਟੀਮ ਨੂੰ 203 ਦੌੜਾਂ ਨਾਲ ਕਰਾਰੀ ਮਾਤ ਦਿੱਤੀ ਹੈ। ਇਸ ਸ਼ਾਨਦਾਰ ਜਿੱਤ ਨਾਲ ਭਾਰਤੀ ਟੀਮ ਨੇ ਪੰਜ ਟੈਸਟ ਮੈਚਾਂ ਦੀ ਲੜੀ ਵਿੱਚ ਬੇਮਿਸਾਲ ਵਾਪਸੀ ਕੀਤੀ ਹੈ।
ਭਾਰਤੀ ਟੀਮ ਨੇ ਨਾ ਸਿਰਫ ਮੈਚ ਜਿੱਤਿਆ, ਬਲਕਿ ਕਪਤਾਨ ਕੋਹਲੀ ਨੇ ਇਸ ਜਿੱਤ ਨੂੰ ਕੇਰਲ ਹੜ੍ਹ ਪੀੜਤਾਂ ਨੂੰ ਸਮਰਪਿਤ ਕਰ ਦਿੱਤਾ ਅਤੇ ਮੈਚ ਫੀਸ ਹੜ੍ਹ ਪੀੜਤਾਂ ਦੀ ਮਦਦ ਲਈ ਭੇਜਣ ਦਾ ਐਲਾਨ ਵੀ ਕੀਤਾ।
ਦੋ ਟੈਸਟ ਮੈਚ ਹਾਰਨ ਤੋਂ ਬਾਅਦ ਭਾਰਤੀ ਟੀਮ 'ਤੇ ਲੜੀ ਹਾਰਨ ਦਾ ਖ਼ਤਰਾ ਮੰਡਰਾ ਰਿਹਾ ਸੀ, ਪਰ ਟੀਮ ਮੈਚ ਦੇ ਪਹਿਲੇ ਦਿਨ ਤੋਂ ਹੀ ਮੇਜ਼ਬਾਨ ਟੀਮ 'ਤੇ ਹਾਵੀ ਰਹੀ। ਭਾਰਤੀ ਗੇਂਦਬਾਜ਼ਾਂ ਨੇ ਮੈਚ ਵਿੱਚ ਚੰਗੀ ਭੂਮਿਕਾ ਨਿਭਾਈ। ਪਹਿਲੀ ਪਾਰੀ ਵਿੱਚ ਹਾਰਦਿਕ ਪੰਡਿਆ ਅਤੇ ਦੂਜੀ ਪਾਰੀ ਵਿੱਚ ਜਸਪ੍ਰੀਤ ਬੁਮਰਾਹ ਨੇ ਇੰਗਲੈਂਡ ਦੀਆਂ ਪੰਜ ਵਿਕਟਾਂ ਝਟਕਾਈਆਂ।
ਉੱਧਰ, ਕੈਪਟਨ ਵਿਰਾਟ ਕੋਹਲੀ ਨੇ ਵੀ 103 ਦੌੜਾਂ ਨਾਲ ਆਪਣਾ 23ਵਾਂ ਟੈਸਟ ਸੈਂਕੜਾ ਪੂਰਾ ਕਰ ਲਿਆ। ਭਾਰਤ ਨੇ ਚੌਥੀ ਪਾਰੀ ਵਿੱਚ ਇੰਗਲੈਂਡ ਸਾਹਮਣੇ 521 ਦੌੜਾਂ ਦਾ ਵਿਸ਼ਾਲ ਟੀਚਾ ਰੱਖਿਆ, ਪਰ ਜਵਾਬ ਵਿੱਚ ਮੇਜ਼ਬਾਨ 317 ਦੌੜਾਂ ਹੀ ਬਣਾ ਸਕੀ। ਹਾਲਾਂਕਿ, ਭਾਰਤ ਹਾਲੇ ਵੀ ਲੜੀ ਵਿੱਚ 1-2 ਨਾਲ ਪਿੱਛੇ ਹੈ।