image caption:

ਏਸ਼ੀਅਨ ਗੇਮਜ਼: ਹੀਨਾ ਸਿੱਧੂ ਨੇ ਭਾਰਤ ਨੂੰ ਦਵਾਇਆ ਕਾਂਸੀ ਦਾ ਤਗਮਾ

 ਭਾਰਤ ਦੀ ਤਜਰਬੇਕਾਰ ਨਿਸ਼ਾਨੇਬਾਜ਼ ਹੀਨਾ ਸਿੱਧੂ ਨੇ ਏਸ਼ੀਆਈ ਖੇਡਾਂ ਦੀ ਮਹਿਲਾ 10 ਮੀਟਰ ਏਅਰ ਰਾਈਫਲ ਮੁਕਾਬਲੇ ਵਿੱਚ ਕਾਂਸੀ ਦਾ ਮੈਡਲ ਹਾਸਲ ਕੀਤਾ। ਜਦੋਂ ਕਿ ਨੌਜਵਾਨ ਨਿਸ਼ਾਨੇਬਾਜ਼ ਮਨੂੰ ਭਾਕਰ ਨੂੰ ਇੱਕ ਵਾਰ ਫਿਰ ਨਿਰਾਸ਼ਾ ਹੱਥ ਲੱਗੀ ਅਤੇ ਉਹ ਪੰਜਵੇਂ ਸਥਾਨ ਉੱਤੇ ਰਹੀ। ਮੁਕਾਬਲੇ ਵਿੱਚ ਜਦੋਂ ਸਿਰਫ ਤਿੰਨ ਨਿਸ਼ਾਨੇਬਾਜ਼ ਬਚੇ ਸਨ ਉਦੋਂ ਹੀਨਾ ਲਗਭਗ ਪਰਫੈਕਟ 10. 8 ਦਾ ਨਿਸ਼ਾਨਾ ਲਗਾਉਣ ਵਿੱਚ ਸਫਲ ਰਹੀ ਪਰ ਅਗਲੇ ਨਿਸ਼ਾਨੇ ਵਿੱਚ ਉਹ 9. 6 ਅੰਕ ਹੀ ਹਾਸਿਲ ਕਰ ਸਕੀ ਅਤੇ ਉਨ੍ਹਾਂ ਨੂੰ ਕਾਂਸੀ ਦਾ ਮੈਡਲ ਹਾਸਿਲ ਹੋਇਆ।

ਹੀਨਾ ਅਤੇ ਗੋਲਡ ਮੈਡਲ ਜੇਤੂ ਦੇ ਵਿੱਚ ਸਿਰਫ 0. 1 ਅੰਕ ਦਾ ਫ਼ਾਸਲਾ ਸੀ। ਉਨ੍ਹਾਂ ਨੇ ਫਾਈਨਲ ਵਿੱਚ 219. 3 ਅੰਕ ਬਣਾਏ। ਕਵਾਲੀਫਿਕੇਸ਼ਨ ਦੌਰ ਵਿੱਚ ਹੀਨਾ ਇੱਕ ਸਮਾਂ 13ਵੇਂ ਅਤੇ 17ਵੇਂ ਸਥਾਨ ਉੱਤੇ ਸੀ। ਰਾਸ਼ਟਰਮੰਡਲ ਖੇਡਾਂ ਦੀ ਗੋਲਡ ਮੈਡਲ ਜੇਤੂ 16 ਸਾਲ ਦੀ ਮਨੂੰ ਲਈ ਇੱਕ ਹੋਰ ਨਿਰਾਸ਼ਾਜਨਕ ਦਿਨ ਰਿਹਾ। ਉਹ 176. 2 ਅੰਕ ਦੇ ਨਾਲ ਪੰਜਵੇਂ ਸਥਾਨ ਉੱਤੇ ਰਹਿੰਦੇ ਹੋਏ ਫਾਈਨਲ ਤੋਂ ਬਾਹਰ ਹੋਈ।

ਇਸ ਮੁਕਾਬਲੇ ਦਾ ਗੋਲਡ ਮੈਡਲ ਚੀਨ ਦੀ ਵਾਂਗ ਕਿਆਨ ਨੂੰ ਮਿਲਿਆ, ਜਿਨ੍ਹਾਂ ਨੇ 240. 3 ਅੰਕ ਬਣਾਏ, ਜੋ ਇਹਨਾਂ ਖੇਡਾਂ ਦਾ ਨਵਾਂ ਰਿਕਾਰਡ ਹੈ। ਦੱਖਣ ਕੋਰੀਆ ਕਿ ਕਿਮ ਮਿਨਜੁੰਗ ਨੇ 237. 6 ਅੰਕ ਦੇ ਨਾਲ ਸਿਲਵਰ ਮੈਡਲ ਹਾਸਿਲ ਕੀਤਾ। ਇਹ ਲਗਾਤਾਰ ਦੂਜਾ ਮੁਕਾਬਲਾ ਹੈ ਜਦੋਂ ਮਨੂੰ ਨੇ ਕਲਾਲੀਫਿਕੇਸ਼ਨ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਪਰ ਫਾਈਨਲ ਵਿੱਚ ਹਾਰ ਗਈ। ਹਰਿਆਣਾ ਦੀ ਇਸ ਖਿਡਾਰੀ ਨੇ 25 ਮੀਟਰ ਪਿਸਟਲ ਮੁਕਾਬਲੇ ਦੇ ਕਵਾਲੀਫਿਕੇਸ਼ਨ ਵਿੱਚ ਇਸ ਖੇਡਾਂ ਦਾ ਰਿਕਾਰਡ ਬਣਾਇਆ ਸੀ ਅਤੇ ਉਹ ਕਵਾਲੀਫਿਕੇਸ਼ਨ ਵਿੱਚ ਤੀਸਰੇ ਸਥਾਨ ਉੱਤੇ ਰਹੀ।

ਵਿਸ਼ਵ ਕੱਪ ਵਿੱਚ ਦੋ ਵਾਰ ਗੋਲਡ ਮੈਡਲ ਜਿੱਤਣ ਵਾਲੀ ਹੀਨਾ ਕਵਾਲੀਫਿਕੇਸ਼ਨ ਦੇ ਬਾਅਦ 571 ਅੰਕ ਦੇ ਨਾਲ ਸੱਤਵੇਂ ਸਥਾਨ, ਜਦੋਂ ਕਿ ਮਨੂੰ 574 ਅੰਕ ਦੇ ਨਾਲ ਤੀਸਰੇ ਸਥਾਨ ਉੱਤੇ ਸਨ। ਦੱਸ ਦਈਏ ਕਿ ਟੈਨਿਸ ਦੇ ਪੁਰਸ਼ ਡਬਲਸ ਮੁਕਾਬਲੇ ਵਿੱਚ ਭਾਰਤ ਨੂੰ ਗੋਲਡ ਮੈਡਲ ਮਿਲਿਆ ਹੈ। ਰੋਹਨ ਬੋਪੰਨਾ ਅਤੇ ਦਿਵਿਜ ਸ਼ਰਨ ਦੀ ਜੋੜੀ ਨੇ ਫਾਈਨਲ ਮੁਕਾਬਲੇ ਵਿੱਚ ਕਜ਼ਾਖਸਤਾਨ ਦੀ ਜੋੜੀ ਨੂੰ 6 &ndash 3, 6 &ndash 4 ਨਾਲ ਹਾਰ ਦਿੱਤਾ। ਇਸ ਤੋਂ ਪਹਿਲਾਂ ਭਾਰਤ ਦੀ ਅੰਕਿਤਾ ਰੈਨਾ ਨੇ ਸਿਗਲਸ ਮੁਕਾਬਲੇ ਵਿੱਚ ਬ੍ਰੋਨਜ਼ ਮੈਡਲ ਹਾਸਲ ਕੀਤਾ ਸੀ। ਭਾਰਤ ਨੂੰ ਛੇਵੇਂ ਦਿਨ ਮਿਲਣ ਵਾਲਾ ਇਹ ਦੂਜਾ ਗੋਲਡ ਮੈਡਲ ਹੈ। ਇਸ ਤੋਂ ਪਹਿਲਾਂ ਦੱਤੂ ਭੋਕਾਨਲ, ਓਮ ਪ੍ਰਕਾਸ਼, ਸਵਰਨ ਸਿੰਘ ਅਤੇ ਸੁਖਮੀਤ ਸਿੰਘ ਨੇ ਰੋਇੰਗ ਦੇ ਕਵਾਡਰਪਲ ਸਕਲਸ ਵਿੱਚ ਭਾਰਤ ਨੂੰ ਗੋਲਡ ਮੈਡਲ ਦਵਾਇਆ। ਭਾਰਤੀ ਟੀਮ ਨੇ ਫਾਈਨਲ ਵਿੱਚ 6 ਮਿੰਟ ਅਤੇ 17. 13 ਸਕਿੰਡ ਦਾ ਸਮਾਂ ਲੈ ਕੇ ਪਹਿਲਾ ਸਥਾਨ ਹਾਸਲ ਕੀਤਾ। ਇਸ ਮੁਕਾਬਲੇ ਦਾ ਸਿਲਵਰ ਮੈਡਲ ਇੰਡੋਨੇਸ਼ੀਆ ਅਤੇ ਕਾਂਸੀ ਦਾ ਮੈਡਲ ਥਾਈਲੈਂਡ ਨੇ ਜਿੱਤਿਆ।