image caption:

ਨੇਹਾ ਧੂਪੀਆ ਨੇ ਸ਼ੇਅਰ ਕੀਤੀ ਬੇਬੀ ਬੰਪ ਨਾਲ ਤਸਵੀਰ, 4 ਮਹੀਨੇ ਪਹਿਲਾਂ ਹੋਇਆ ਸੀ ਵਿਆਹ

 ਇਸ ਸਾਲ ਮਈ ਵਿੱਚ ਨੇਹਾ ਧੂਪੀਆ ਨੇ ਅੰਗਦ ਬੇਦੀ ਦੇ ਨਾਲ ਵਿਆਹ ਕੀਤਾ ਸੀ। ਹੁਣ ਉਨ੍ਹਾਂ ਨੇ ਇੰਸਟਾਗ੍ਰਾਮ &lsquoਤੇ ਬੇਬੀ ਬੰਪ ਦੇ ਨਾਲ ਤਸਵੀਰਾਂ ਸ਼ੇਅਰ ਕਰ ਅਪਣੇ ਫੈਨਸ਼ ਨੂੰ ਖੁਸ਼ਖਬਰੀ ਦਿੱਤੀ ਹੈ।ਵਿਆਹ ਦੇ ਸਮੇਂ ਤੋਂ ਹੀ ਅਜਿਹੀ ਖਬਰਾਂ ਆ ਰਹੀਆਂ ਸਨ। ਹੁਣ ਨੇਹਾ ਨੇ ਇੰਸਟਾਗ੍ਰਾਮ ਤੇ ਆਪਣੀ ਤਿੰਨ ਤਸਵੀਰਾਂ ਸ਼ੇਅਰ ਕਰ ਐਲਾਨ ਕਰ ਦਿੱਤਾ ਹੈ ਕਿ ਉਹ ਪ੍ਰੈਗਨੈਂਟ ਹਨ। ਤਸਵੀਰਾਂ ਵਿੱਚ ਨੇਹਾ ਦਾ ਬੇਬੀ ਬੰਪ ਦਿਖਾਈ ਦੇ ਰਿਹਾ ਹੈ।ਅੰਗਦ ਅਤੇ ਨੇਹਾ ਦੇ ਚਹਿਰੇ ਤੇ ਘਰ ਆਉਣ ਵਾਲੇ ਇਸ ਨਵੇਂ ਮਹਿਮਾਨ ਦੀ ਖੁਸ਼ੀ ਸਾਫ ਦੇਖੀ ਜਾ ਸਕਦੀ ਹੈ। ਨੇਹਾ ਨੇ ਆਪਣੇ ਵੈਰੀਫਾਈਡ ਅਕਾਊਂਟ ਤੋਂ ਇਹ ਤਸਵੀਰਾਂ ਸ਼ੇਅਰ ਕੀਤੀਆਂ ਹਨ। ਉਨ੍ਹਾਂ ਨੇ ਲਿਖਿਆ ਕਿ ਨਵੀਂ ਸ਼ੁਰੂਆਤ, ਸਤਿਨਾਮ ਵਾਹਿਗੁਰੂ।

ਦੱਸ ਦੇਈਏ ਕਿ 10 ਮਈ ਨੂੰ ਨੇਹਾ ਅਤੇ ਅੰਗਦ ਨੇ ਦਿੱਲੀ ਦੇ ਇੱਕ ਗੁਰੂਦੁਆਰੇ ਵਿੱਚ ਚੁਪਚਪੀਤੇ ਵਿਆਹ ਕਰ ਲਿਆ ਸੀ, ਕੇਵਲ ਕੁੱਝ ਕਰੀਬੀਆਂ ਨੂੰ ਛੱਡ ਕੇ ਇਸਦੀ ਕਿਸੇ ਨੂੰ ਬਿਲਕੁਲ ਵੀ ਇਸ ਦੀ ਭਣਕ ਤੱਕ ਨਹੀਂ ਲੱਗੀ।ਇਸ ਤੋਂ ਬਾਅਦ ਕਈ ਅਜਿਹੀਆਂ ਖਬਰਾਂ ਆਈਆਂ ਜਿਸ ਵਿੱਚ ਕਿਹਾ ਜਾਣ ਲੱਗਿਆ ਕਿ ਨੇਹਾ ਨੇ ਪ੍ਰੈਗਨੈਂਟ ਹੋਣ ਦੇ ਕਾਰਨ ਇਸ ਤਰ੍ਹਾਂ ਜਲਦਬਾਜੀ ਵਿੱਚ ਵਿਆਹ ਕੀਤਾ। ਹਾਲਾਂਕਿ ਨੇਹਾ ਅਤੇ ਅੰਗਦ ਨੇ ਇਸਦਾ ਖੰਡਨ ਕੀਤਾ ਸੀ।

ਅੰਗਦ ਅਤੇ ਨੇਹਾ ਪਿਛਲੇ 15 ਸਾਲਾਂ ਤੋਂ ਇੱਕ ਦੂਜੇ ਨੂੰ ਜਾਣਦੇ ਹਨ । ਉਹ ਪਹਿਲਾਂ ਦੋਸਤ ਸਨ ਫਿਰ ਉਨ੍ਹਾਂ ਦਾ ਪਿਆਰ ਪਰਵਾਨ ਚੜਿਆ।ਇੱਕ ਇੰਟਰਵਿਊ ਵਿੱਚ ਅੰਗਦ ਨੇ ਦੱਸਿਆ ਕਿ ਜਦੋਂ ਮੈਂ ਵਿਆਹ ਦੇ ਬਾਰੇ ਵਿੱਚ ਮਾਪਿਆਂ ਨੂੰ ਦੱਸਣ ਗਿਆ ਤਾਂ ਉਨ੍ਹਾਂ ਨੇ ਕਿਹਾ &lsquo ਹੁਣ ਕਰੋ ਜਾਂ ਸਰਦੀਆਂ ਵਿੱਚ ਕਰੋ&rsquo ਗੱਲ ਤਾਂ ਇੱਕੋ ਹੀ ਹੈ। ਅਸੀਂ ਦੋਵੇਂ 4 ਦਿਨ ਲਈ ਫ੍ਰੀ ਸੀ ਇਸਲਈ ਸਾਡਾ ਵਿਆਹ ਜਲਦਬਾਜੀ ਵਿੱਚ ਹੋਇਆ।ਨੇਹਾ ਨੇ ਵੀ ਇੱਕ ਇੰਟਰਵਿਊ ਵਿੱਚ ਦੱਸਿਆ ਕਿ 4 ਸਾਲ ਪਹਿਲਾਂ ਅੰਗਦ ਨੇ ਵਿਆਹ ਦੇ ਲਈ ਆਫਰ ਕੀਤਾ ਸੀ

ਪਰ ਉਦੋਂ ਉਨ੍ਹਾਂ ਨੇ ਮਨ੍ਹਾਂ ਕਰ ਦਿੱਤਾ ਸੀ।ਉਨ੍ਹਾਂ ਦੇ ਵਿਆਹ ਦੀ ਖਬਰ ਮੁੰਬਈ ਵਿੱਚ ਕੇਵਲ ਮੁੰਬਈ ਵਿੱਚ ਕੇਵਲ ਕਰਨ ਜੌਹਰ ਨੂੰ ਸੀ। ਇਸ ਤੋਂ ਪਹਿਲਾਂ ਖਬਰ ਆਈ ਸੀ ਕਿ ਮਈ ਵਿੱਚ ਨੇਹਾ ਧੂਪੀਆ ਅਤੇ ਅੰਗਦ ਬੇਦੀ ਨੇ ਅਚਾਨਕ ਵਿਆਹ ਕਰਕੇ ਸਾਰਿਆ ਨੂੰ ਹੈਰਾਨ ਕਰ ਦਿੱਤਾ ਸੀ। ਉਸੀ ਸਮੇਂ ਤੋਂ ਨੇਹਾ ਧੂਪੀਆ ਦੇ ਪ੍ਰੈਗਨੈਂਟ ਹੋਣ ਦੀਆਂ ਖਬਰਾਂ ਆ ਰਹੀਆਂ ਹਨ ਪਰ ਇਹ ਅਫਵਾਹ ਸਾਬਤ ਹੋਈ।

ਹਾਲ ਹੀ ਵਿੱਚ ਇਹਨਾਂ ਚਰਚਾਵਾਂ ਉੱਤੇ ਅੰਗਦ ਬੇਦੀ ਨੇ ਖੁੱਲ੍ਹ ਕੇ ਜਵਾਬ ਦਿੱਤਾ ਹੈ। ਇੱਕ ਇੰਟਰਵਿਊ ਦੇ ਦੌਰਾਨ ਅੰਗਦ ਨੇ ਕਿਹਾ, ਸਾਨੂੰ ਲੱਗਦਾ ਹੈ ਕਿ ਜੇਕਰ ਤੁਹਾਨੂੰ ਇੱਕ ਪਲੇਟਫਾਰਮ ਦਿੱਤਾ ਜਾਂਦਾ ਹੈ ਕਿ ਤੁਸੀ ਕਿਸੇ ਨਾਲ ਵੀ ਇੰਟਰੈਕਟ ਕਰ ਸਕਦੇ ਹੋ ਤਾਂ ਇਸ ਦਾ ਗਲਤ ਇਸਤੇਮਾਲ ਨਹੀਂ ਹੋਣਾ ਚਾਹੀਦਾ ਹੈ। ਜੇਕਰ ਤੁਸੀ ਬੇਫਾਲਤੂ ਦੇ ਕਮੈਂਟਸ ਕਰੋਗੇ ਤਾਂ ਇੱਕ ਪਤੀ ਦੇ ਤੌਰ ਉੱਤੇ ਮੈਂ ਇਹ ਸਭ ਬਰਦਾਸ਼ ਨਹੀਂ ਕਰ ਸਕਦਾ। ਜੇਕਰ ਤੁਸੀ ਕੁਝ ਵਧੀਆ ਨਹੀਂ ਬੋਲ ਸਕਦੇ ਤਾਂ ਕੁੱਝ ਗੰਦਾ ਵੀ ਨਾ ਬੋਲੋ।