image caption:

'ਖਾਲਸਾ ਏਡ' ਨਾਲ ਸੇਵਾ ਕਰ ਰਣਦੀਪ ਹੁੱਡਾ ਖੁਸ਼

ਚੰਡੀਗੜ੍ਹ : ਕੇਰਲਾ ਵਿੱਚ ਕੁਦਰਤੀ ਆਫਤ ਦੇ ਮਾਰੇ ਲੋਕਾਂ ਲਈ ਖਾਲਸਾ ਏਡ ਨਾਂ ਦੀ ਸੰਸਥਾ ਫਰਿਸਤਾ ਬਣ ਕੇ ਬਹੁੜੀ। ਖਾਲਸਾ ਏਡ ਦੇ ਵਲੰਟੀਅਰਾਂ ਨੇ ਕੇਰਲਾ ਵਿੱਚ ਜਾ ਕੇ ਲੋਕਾਂ ਦੀ ਕਾਫੀ ਮਦਦ ਕੀਤੀ। ਸੰਸਥਾ ਨਾਲ ਅਦਾਕਾਰ ਰਣਦੀਪ ਹੁੱਡਾ ਨੇ ਵੀ ਕੰਮ ਕੀਤਾ ਹੈ। ਰਣਦੀਪ ਖਾਲਸਾ ਏਡ ਨਾਲ ਕੰਮ ਕਰਕੇ ਕਾਫੀ ਖੁਸ਼ ਹੈ।

ਖਾਲਸਾ ਏਡ ਨਾਲ ਰਾਹਤ ਕਾਰਜਾਂ ਵਿੱਚ ਹਿੱਸਾ ਲੈਣ ਦਾ ਤਜਰਬਾ ਸਾਝਾਂ ਕਰਦਿਆਂ ਰਣਬੀਰ ਹੁੱਡਾ ਨੇ ਦੱਸਿਆ ਕਿ ਕੇਰਲਾ ਵਾਸੀਆਂ ਦਾ ਹੌਸਲਾ ਕਾਬਿਲੇ ਤਾਰੀਫ ਹੈ। ਖਾਣੇ ਤੋਂ ਜ਼ਿਆਦਾ ਕੇਰਲਾ ਵਿੱਚ ਲੋਕ ਪੀਣ ਵਾਲੇ ਪਾਣੀ ਦੀ ਸਮੱਸਿਆ ਨਾਲ ਜੂਝ ਰਹੇ ਹਨ। ਇਸ ਦੇ ਨਾਲ-ਨਾਲ ਉਨ੍ਹਾਂ ਨੂੰ ਜੀਉਣ ਲਈ ਮੁੱਢਲੀਆਂ ਚੀਜ਼ਾਂ ਦੀ ਵੀ ਲੋੜ ਹੈ। ਪਾਣੀ ਜ਼ਿਆਦਾ ਹੋਣ ਕਰਕੇ ਉੱਥੇ ਮੱਛਰਦਾਨੀਆਂ ਤੇ ਦਵਾਈਆਂ ਦੀ ਵੀ ਕਾਫੀ ਜ਼ਿਆਦਾ ਲੋੜ ਹੈ।

ਉਨ੍ਹਾਂ ਦੱਸਿਆ ਕਿ ਕੇਰਲਾ ਵਿੱਚ ਰਾਹਤ ਕਾਰਜ ਜਾਰੀ ਹਨ। ਕੁਝ ਲੋਕ ਕੈਂਪਾਂ ਵਿੱਚ ਹਨ ਤੇ ਕੁਝ ਨੇ ਆਪਣੇ ਘਰਾਂ ਨੂੰ ਜਾਣਾ ਸ਼ੁਰੂ ਕਰ ਦਿੱਤਾ ਹੈ ਪਰ ਇੱਥੇ ਸਭ ਕੁਝ ਖਤਮ ਨਹੀਂ ਹੈ। ਮੁੜ ਵਸੇਬੇ ਲਈ ਕੇਰਲਾ ਨੂੰ ਕਾਫੀ ਸਮਾਂ ਲੱਗੇਗਾ।

ਦਰਅਸਲ ਹੜ੍ਹਾਂ ਨੇ ਕੇਰਲ ਵਿੱਚ ਭਾਰੀ ਤਬਾਹੀ ਮਚਾਈ ਹੈ। ਹੜ੍ਹ ਕਾਰਨ ਸੈਂਕੜੇ ਲੋਕਾਂ ਦੀ ਮੌਤ ਹੋ ਗਈ ਤੇ ਲੱਖਾਂ ਲੋਕ ਬੇਘਰ ਹੋਏ ਹਨ ਜਿਨ੍ਹਾਂ ਨੂੰ ਹੁਣ ਖਾਣਾ, ਛੱਤ, ਦਵਾਈਆਂ, ਪਖ਼ਾਨਾ ਤੇ ਹੋਰ ਮੁੱਢਲੀਆਂ ਲੋੜਾਂ ਦੀ ਦਰਕਾਰ ਹੈ। ਅਜਿਹੀ ਦੁੱਖ ਦੀ ਘੜੀ ਵਿੱਚ ਸਾਰਾ ਦੇਸ਼ ਕੇਰਲਾ ਦੇ ਨਾਲ ਖੜ੍ਹਾ ਹੈ। ਕੇਰਲਾ ਨੂੰ ਮੁੜ ਲੀਹ &rsquoਤੇ ਲੈ ਕੇ ਆਉਣ ਲਈ ਕਈ ਲੋਕਾਂ ਨੇ ਸਰਦੀ-ਬਣਦੀ ਮਦਦ ਕੀਤੀ ਹੈ।

ਬਾਲੀਵੁੱਡ ਸਿਤਾਰੇ ਵੀ ਕੇਰਲਾ ਹੜ੍ਹ ਪੀੜਤਾਂ ਦੀ ਮਦਦ ਲਈ ਪਿੱਛੇ ਨਹੀਂ ਰਹੇ। ਉਨ੍ਹਾਂ ਵੀ ਦਿਲ ਖੋਲ੍ਹ ਕੇ ਪੈਸਿਆਂ ਨਾਲ ਕੇਰਲਾ ਵਾਸੀਆਂ ਦੀ ਮਦਦ ਕੀਤੀ ਹੈ। ਇਨ੍ਹਾਂ ਸਾਰਿਆਂ ਵਿੱਚੋਂ ਇਕੱਲਾ ਫਿਲਮੀ ਸਿਤਾਰਾ ਰਣਦੀਪ ਹੁੱਡਾ ਹੈ ਜਿਸ ਨੇ ਜਨਮ ਦਿਨ ਮੌਕੇ ਖ਼ੁਦ ਕੇਰਲਾ ਜਾਣ ਦਾ ਉਪਰਾਲਾ ਕੀਤਾ ਤੇ ਰਾਹਤ ਕਾਰਜਾਂ ਵਿੱਚ ਜੁਟੀ ਜਥੇਬੰਦੀ ਖੇਲਸਾ ਏਡ ਦਾ ਵਲੰਟੀਅਰ ਬਣ ਕੇ ਕੇਰਲਾ ਹੜ੍ਹ ਪੀੜਤਾਂ ਦੀ ਮਦਦ ਕੀਤੀ। ਇਸ ਮੌਕੇ ਉਸ ਨੇ ਆਪਣੇ ਹੱਥਾਂ ਨਾਲ ਖੁਦ ਪੀੜਤਾਂ ਨੂੰ ਭੋਜਨ ਛਕਾਇਆ।