image caption:

ਭਾਰਤੀ ਰੈਸਲਰ ਵਿਨੇਸ਼ ਫੋਗਾਟ ਨੇ ਸੋਮਵੀਰ ਰਾਠੀ ਨਾਲ ਕੀਤੀ ਮੰਗਣੀ

ਨਵੀਂ ਦਿੱਲੀ  : ਏਸ਼ੀਅਨ ਖੇਡਾਂ ਤੋਂ ਗੋਲਡ ਲੈ ਕੇ ਭਾਰਤ ਪਰਤੀ ਰੈਸਲਰ ਵਿਨੇਸ਼ ਫੋਗਾਟ ਨੇ ਨੇ ਸੋਮਵੀਰ ਰਾਠੀ ਨਾਲ ਮੰਗਣੀ ਕਰ ਲਈ। ਵਿਨੇਸ਼ ਮਹਿਲਾਵਾਂ ਦੇ 50 ਕਿਲੋਗ੍ਰਾਮ ਵਰਗ ਦੇ ਖਿਤਾਬੀ ਮੁਕਾਬਲੇ ਵਿਚ ਜਾਪਾਨ ਦੀ ਯੁਕੀ ਇਰੀ ਨੂੰ ਇਕਤਰਫਾ ਮੁਕਾਬਲੇ ਵਿਚ 6-2 ਨਾਲ ਹਰਾ ਕੇ  ਏਸ਼ੀਆਈ ਖੇਡਾਂ ਵਿਚ ਗੋਲਡ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਭਲਵਾਨ ਬਣੀ ਸੀ। ਇੰਡੋਨੇਸ਼ੀਆ ਤੋਂ ਭਾਰਤ ਪਰਤਣ ਤੋਂ ਬਾਅਦ ਵਿਨੇਸ਼ ਫੋਗਾਟ ਨੇ ਸ਼ਨਿੱਚਰਵਾਰ ਰਾਤ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਹੀ ਸੋਮਵੀਰ ਨੂੰ ਅੰਗੂਠੀ ਪਹਿਨਾ ਕੇ ਮੰਗਣੀ ਕਰ ਲਈ।
ਰਾਤ ਕਰੀਬ ਦਸ ਵਜੇ ਵਿਨੇਸ਼ ਹਵਾਈ ਅੱਡੇ ਤੋਂ ਜਦ ਬਾਹਰੀ ਨਿਕਲੀ ਤਾਂ ਉਥੇ ਉਨ੍ਹਾਂ ਦੇ ਪਿੰਡ ਤੋਂ ਕਾਫੀ ਗਿਣਤੀ ਵਿਚ ਲੋਕ ਉਨ੍ਹਾਂ ਦੇ ਸਵਾਗਤ ਦੇ ਲਈ ਪੁੱਜੇ ਸਨ ਜਿਨ੍ਹਾਂ ਨੇ ਫੁੱਲਾਂ ਦੀ ਵਰਖਾ ਕਰਕੇ ਉਨ੍ਹਾਂ ਦਾ ਸਵਾਗਤ ਕੀਤਾ।
ਹਵਾਈ ਅੱਡੇ ਦੇ ਬਾਹਰ ਪਾਰਕਿੰਗ ਖੇਤਰ ਦੇ ਕੋਲ ਵਿਨੇਸ਼ ਅਤੇ ਸੋਮਵੀਰ ਦੀ ਮੰਗਣੀ ਦੀ ਰਸਮ ਨਿਭਾਈ ਗਈ। ਸ਼ਨਿੱਚਰਵਾਰ ਨੂੰ ਹੀ ਵਿਨੇਸ਼ ਦਾ ਜਨਮ ਦਿਨ ਵੀ ਸੀ ਅਤੇ ਉਨ੍ਹਾਂ ਨੇ ਇਸ ਮੌਕੇ 'ਤੇ ਹਵਾਈ ਅੱਡੇ 'ਤੇ ਹੀ ਕੇਕ ਕੱਟਿਆ। ਚਰਖੀ ਦਾਦਰੀ ਦੇ ਬਲਾਲੀ ਦੀ 24 ਸਾਲ ਦੀ ਵਿਨੇਸ਼ ਅਤੇ ਸੋਨੀਪਤ ਦੇ ਖਰਖੌਦਾ ਦੇ ਸੋਮਵੀਰ ਨੇ Îਇਕ ਦੁਜੇ ਨੂੰ ਮੁੰਦਰੀ ਪਹਿਨਾਈ। ਇਸ ਦੌਰਾਨ ਵਿਨੇਸ਼ ਦੀ ਮਾਂ ਅਤੇ ਸੋਮਵਾਰ ਦੇ ਘਰ ਵਾਲੇ ਵੀ ਮੌਜੂਦ ਸਨ। ਵਿਨੇਸ਼ ਨੇ ਮੰਗਣੀ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਅਸੀਂ ਛੇਤੀ ਹੀ ਵਿਆਹ ਕਰਾਂਗੇ। ਵਿਨੇਸ਼ ਦੇ ਤਾਏ ਮਹਾਬੀਰ ਫੋਗਾਟ ਨੇ ਇਸ ਮੌਕੇ 'ਤੇ ਕਿਹਾ, ਬੱਚੇ ਸਮਝਦਾਰ ਹੋ ਗਏ ਹਨ ਅਤੇ ਅਸੀਂ ਸਹਿਮਤੀ ਨਾਲ ਇਨ੍ਹਾਂ ਦੀ ਮੰਗਣੀ ਕਰਨ ਦਾ ਫ਼ੈਸਲਾ ਕੀਤਾ।''