image caption:

ਕੇਰਲ 'ਚ ਹੜ੍ਹ ਪੀੜਤਾਂ ਦੀ ਮਦਦ ਲਈ ਰੋਹਿਤ ਸ਼ੈੱਟੀ ਨੇ ਦਿੱਤੇ 21 ਲੱਖ

ਮੁੰਬਈ :  ਕੇਰਲ 'ਚ ਆਏ ਹੜ੍ਹ ਨੇ ਪੂਰੇ ਦੇਸ਼ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਤੇ ਹੜ੍ਹ ਪੀੜਤਾਂ ਦੀ ਬਦਤਰ ਹਾਲਤ 'ਤੇ ਸੋਚਣ 'ਤੇ ਮਜਬੂਰ ਕਰ ਦਿੱਤਾ ਹੈ। ਅਜਿਹੇ 'ਚ ਹੜ੍ਹ ਪੀੜਤਾਂ ਦੀ ਮਦਦ ਲਈ ਪੂਰਾ ਦੇਸ਼ ਮਦਦ ਲਈ ਅੱਗੇ ਆ ਰਿਹਾ ਹੈ, ਉੱਥੇ ਹੀ ਬਾਲੀਵੁੱਡ ਸੈਲੇਬਸ ਵਲੋਂ ਕਾਫੀ ਮਦਦ ਕੀਤੀ ਜਾ ਰਹੀ ਹੈ।

ਹਾਲ ਹੀ 'ਚ ਨਿਰਦੇਸ਼ਕ ਰੋਹਿਤ ਸ਼ੈੱਟੀ ਨੇ ਪ੍ਰਾਈਮ ਮਨਿਸਟਰਜ਼ ਰਿਲੀਫ ਫੰਡ 'ਚ 21 ਲੱਖ ਰੁਪਏ ਦਾਨ ਕੀਤੇ ਹਨ। ਸੂਤਰਾਂ ਮੁਤਾਬਕ ਰੋਹਿਤ ਸ਼ੈੱਟੀ ਪਿਛਲੇ ਕਈ ਸਾਲਾਂ ਤੋਂ ਲੜਕੀਆਂ ਦੀ ਸਿਖਿਆ ਅਤੇ ਕੈਂਸਰ ਦੇ ਮਰੀਜ਼ਾਂ ਦੀ ਮਦਦ ਕਰਦੇ ਆਏ ਹਨ। ਰੋਹਿਤ ਸ਼ੈੱਟੀ ਦਾ ਆਫਿਸ ਅਜਿਹੀਆਂ ਚੈਰੀਟੇਬਲ ਸੰਸਥਾਵਾਂ ਅਤੇ ਹਸਪਤਾਲ ਦੇ ਸੰਪਰਕ 'ਚ ਰਹਿੰਦਾ ਹੈ, ਜੋ ਗਰੀਬ ਲੋਕਾਂ ਦਾ ਇਲਾਜ ਕਰਵਾਉਂਦੇ ਹਨ।

ਦੱਸਣਯੋਗ ਹੈ ਕਿ ਰੋਹਿਤ ਸ਼ੈੱਟੀ ਬਾਲੀਵੁੱਡ ਦੇ ਦਿਗੱਜ ਨਿਰਦੇਸ਼ਕਾਂ 'ਚੋਂ ਇਕ ਹਨ। ਰੋਹਿਤ ਸ਼ੈੱਟੀ ਨੇ ਕਾਮੇਡੀ ਫਿਲਮ 'ਗੋਲਮਾਲ', 'ਸਿੰਘਮ' ਅਤੇ 'ਚੇਨਈ ਐਕਸਪ੍ਰੈਸ' ਅਤੇ 'ਦਿਲਵਾਲੇ' ਵਰਗੀਆਂ ਸੁਪਰਹਿੱਟ ਫਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਹਨ।