image caption:

ਇਮਰਾਨ ਹਾਸ਼ਮੀ ਨੇ ਸੋਸ਼ਲ ਮੀਡੀਆ 'ਤੇ ਕਿਹਾ, ''ਨਕਲ 'ਚ ਹੀ ਅਕਲ ਹੈ''

ਮੁੰਬਈ : ਬਾਲੀਵੁੱਡ ਐਕਟਰ ਇਮਰਾਨ ਹਾਸ਼ਮੀ ਜਲਦੀ ਹੀ ਆਪਣੀ ਨਵੀਂ ਫਿਲਮ 'ਚੀਟ ਇੰਡੀਆ' ਲੈ ਕੇ ਆ ਰਹੇ ਹਨ। ਇਸ ਫਿਲਮ ਨਾਲ ਇਮਰਾਨ ਨੇ ਭਾਰਤੀ ਸਿੱਖਿਆ ਪ੍ਰਣਾਲੀ 'ਤੇ ਤਿੱਖਾ ਨਿਸ਼ਾਨਾ ਕੱਸਦੇ ਦਿਖਾਈ ਦੇਣਗੇ। ਉਹ ਇਸ ਸਮੇਂ ਫਿਲਮ ਦੀ ਸ਼ੂਟਿੰਗ 'ਚ ਰੁੱਝੇ ਹੋਏ ਹਨ। 'ਚੀਟ ਇੰਡੀਆ' ਦੀ ਸ਼ੂਟਿੰਗ ਦੇ ਨਾਲ ਹੀ ਇਮਰਾਨ ਨੇ ਫਿਲਮ ਦਾ ਟੀਜ਼ਰ ਪੋਸਟਰ ਵੀ ਸ਼ੇਅਰ ਕਰ ਦਿੱਤਾ ਹੈ, ਜਿਸ ਦੇ ਟਾਈਟਲ ਨਾਲ ਉਨ੍ਹਾਂ ਨੇ ਲੋਕਾਂ ਕੋਲੋਂ ਸਵਾਲ ਪੁੱਛਦਿਆਂ ਕਿਹਾ, ''ਨਕਲ 'ਚ ਹੀ ਅਕਲ ਹੈ।

ਕੀ ਤੁਸੀਂ ਇਸ ਨਾਲ ਸਹਿਮਤ ਹੋ?'' ਜਵਾਬ ਜਾਣਨ ਲਈ ਸਾਡੇ ਨਾਲ ਬਣੇ ਰਹੋ।'' ਦੱਸ ਦੇਈਏ ਕਿ ਇਹ ਫਿਲਮ ਇਮਰਾਨ ਹਾਸ਼ਮੀ ਦੇ ਪ੍ਰੋਡਕਸ਼ਨ ਦੀ ਪਹਿਲੀ ਫਿਲਮ ਵੀ ਹੈ। ਇਮਰਾਨ ਹਾਸ਼ਮੀ ਨੇ ਟਵਿਟਰ 'ਤੇ ਫਿਲਮ ਦੀਆਂ ਕੁਝ ਝਲਕੀਆਂ ਸ਼ੇਅਰ ਕੀਤੀਆਂ ਹਨ।

ਤਸਵੀਰ ਨਾ ਇਮਰਾਨ ਦੀ 'ਚੀਟ ਇੰਡੀਆ' 25 ਜਨਵਰੀ ਨੂੰ ਰਿਲੀਜ਼ ਹੋ ਰਹੀ ਹੈ। ਇਸੇ ਦਿਨ ਰਿਤਿਕ ਰੋਸ਼ਨ ਦੀ ਫਿਲਮ 'ਸੁਪਰ 30' ਵੀ ਆ ਰਹੀ ਹੈ। ਦੋਵੇਂ ਫਿਲਮਾਂ ਸਿੱਖਿਆ ਦੀ ਕਹਾਣੀ 'ਤੇ ਅਧਾਰਿਤ ਹਨ। ਇਸ ਕਾਰਨ ਆਲੋਚਕਾਂ ਦਾ ਮੰਨਣਾ ਹੈ ਕਿ ਫਿਲਮਾਂ 'ਚ ਜ਼ਬਰਦਸਤ ਟੱਕਰ ਹੋਣ ਵਾਲੀ ਹੈ।