image caption:

ਕਰਜ਼ਾ ਨਾ ਮੋੜਨ ਕਰਕੇ ਬੈਂਕ ਨੇ ਸੀਲ ਕੀਤਾ ਗੁਰੂ ਗੋਬਿੰਦ ਸਿੰਘ ਸਟੇਡੀਅਮ

ਜਲੰਧਰ: ਇੰਪਰੂਵਮੈਂਟ ਟਰੱਸਟ ਜਲੰਧਰ ਨੇ ਬੈਂਕਾਂ ਦਾ ਕਰੀਬ 150 ਕਰੋੜ ਰੁਪਏ ਦਾ ਕਰਜ਼ਾ ਮੋੜਨਾ ਹੈ। ਇਕੱਲੇ ਪੰਜਾਬ ਨੈਸ਼ਨਲ ਬੈਂਕ ਦਾ ਟਰੱਸਟ ਵੱਲ 111 ਕਰੋੜ ਰੁਪਏ ਦਾ ਕਰਜ਼ਾ ਪਿਆ ਹੈ। ਮਾਮਲਾ ਅਦਾਲਤ ਵਿੱਚ ਵਿਚਾਰ ਅਧੀਨ ਹੈ। ਟਰੱਸਟ ਬੈਂਕ ਦਾ ਕਰਜ਼ਾ ਵਾਪਸ ਕਰਨ ਲਈ ਅਸਮਰਥ ਹੈ। ਇਸ ਲਈ ਬੈਂਕ ਨੇ ਮੰਗਲਵਾਰ ਨੂੰ ਗੁਰੂ ਗੋਬਿੰਦ ਸਿੰਘ ਸਟੇਡੀਅਮ ਨੂੰ ਸੀਲ ਕਰ ਦਿੱਤਾ ਗਿਆ। ਟਰੱਸਟ ਦੀ ਮਾਲੀ ਹਾਲਤ ਇੰਨੀ ਖਰਾਬ ਹੋ ਗਈ ਹੈ ਕਿ ਉਸ ਕੋਲੋਂ ਬੈਂਕਾਂ ਤੋਂ ਲਿਆ ਕਰਜ਼ਾ ਮੋੜਨ ਲਈ ਵੀ ਪੈਸੇ ਨਹੀਂ।

ਸਟੇਡੀਅਮ ਸੀਲ ਕਰਨ ਬਾਅਦ ਜੇਕਰ ਹੁਣ ਵੀ ਇੰਪਰੂਵਮੈਂਟ ਟਰੱਸਟ ਕਰਜ਼ਾ ਨਾ ਮੋੜ ਸਕਿਆ ਤਾਂ ਇਸ ਨੂੰ ਨੀਲਾਮ ਕਰਨ ਦੀ ਕਾਰਵਾਈ ਕੀਤੀ ਜਾ ਸਕਦੀ ਹੈ। ਬੈਂਕ ਨੇ ਪਹਿਲਾਂ ਹੀ ਇਸ ਨੂੰ ਸੀਲ ਕਰ ਦੇਣਾ ਸੀ ਪਰ 15 ਅਗਸਤ ਦੇ ਸਮਾਮਗ ਦੇ ਮੱਦੇਨਜ਼ਰ ਸੀਲ ਦੀ ਕਾਰਵਾਈ ਨੂੰ ਅੱਗੇ ਪਾ ਦਿੱਤਾ ਗਿਆ ਸੀ।

ਦੱਸਿਆ ਜਾਂਦਾ ਹੈ ਕਿ ਇੰਪਰੂਵਮੈਂਟ ਟਰੱਸਟ ਦੀ 400 ਕਰੋੜ ਦੀ ਜਾਇਦਾਦ ਬੈਂਕਾਂ ਕੋਲ ਗਹਿਣੇ ਪਈ ਹੈ। ਇਨ੍ਹਾਂ ਵਿੱਚ ਗੋਬਿੰਦ ਸਿੰਘ ਸਟੇਡੀਅਮ ਸਭ ਤੋਂ ਜ਼ਿਆਦਾ ਕੀਮਤੀ ਹੈ। ਇਸ ਤੋਂ ਇਲਾਵਾ ਵੀ ਜਲੰਧਰ ਇੰਪਰੂਵਮੈਂਟ ਟਰੱਸਟ ਨੇ ਆਪਣੀਆਂ ਕਈ ਜਾਇਦਾਦਾਂ ਬੈਂਕ ਕੋਲ ਗਹਿਣੇ ਪਾਈਆਂ ਹੋਈਆਂ ਹਨ।