image caption:

ਰਿਤਿਕ ਰੋਸ਼ਨ ਖਿਲਾਫ ਧੋਖਾਧੜੀ ਦਾ ਮਾਮਲਾ ਦਰਜ

ਮੁੰਬਈ: ਬਾਲੀਵੁੱਡ ਦੇ ਮਾਚੋਮੈਨ ਰਿਤਿਕ ਰੋਸ਼ਨ ਕਾਨੂੰਨੀ ਮੁਸ਼ਕਲਾਂ &lsquoਚ ਫਸਦੇ ਨਜ਼ਰ ਆ ਰਹੇ ਹਨ। ਮਾਮਲਾ ਰਿਤਿਕ ਦੇ ਬ੍ਰਾਂਡ HRX ਨਾਲ ਜੁੜਿਆ ਹੈ ਜਿਸ ਬਾਰੇ ਖ਼ਬਰਾਂ ਨੇ ਕਿ ਰਿਤਿਕ ਤੇ ਅੱਠ ਹੋਰ ਲੋਕਾਂ ਖਿਲਾਫ ਚੇਨਈ &lsquoਚ ਸ਼ਿਕਾਇਤ ਦਰਜ ਕਰਵਾਈ ਗਈ ਹੈ। ਖ਼ਬਰਾਂ ਨੇ ਕਿ ਇਹ ਸ਼ਿਕਾਇਤ ਮੁਰਲੀਧਰਨ ਨਾਂ ਦੇ ਬੰਦੇ ਨੇ ਦਰਜ ਕਰਵਾਈ ਹੈ। ਉਸ ਦਾ ਕਹਿਣਾ ਹੈ ਕਿ ਉਸ ਨੂੰ ਐਕਟਰ ਦੇ ਬ੍ਰਾਂਡ ਦਾ ਸਟਾਕਿਸਟ ਬਣਾਇਆ ਗਿਆ ਸੀ, ਜਿਸ ਨੂੰ ਰਿਤਿਕ ਨੇ 2014 &lsquoਚ ਲਾਂਚ ਕੀਤਾ ਸੀ।

ਮੁਰਲੀਧਰਨ ਨੇ ਪੁਲਿਸ ਨੂੰ ਦੱਸਿਆ ਹੈ ਕਿ ਰਿਤਿਕ ਤੇ ਹੋਰ ਲੋਕਾਂ ਨੇ ਮਿਲ ਕੇ ਉਸ ਨੂੰ ਧੋਖਾ ਦਿੱਤਾ ਹੈ। ਇਸ ਕਰਕੇ ਉਸ ਨੂੰ 21 ਲੱਖ ਦਾ ਨੁਕਸਾਨ ਹੋਇਆ ਹੈ। ਮੁਰਲੀ ਦਾ ਕਹਿਣਾ ਹੈ ਕਿ ਲਗਾਤਾਰ ਘੱਟ ਸਪਲਾਈ ਕਰਕੇ ਉਸ ਨੂੰ ਘਾਟਾ ਹੋਇਆ ਹੈ। ਸ਼ਿਕਾਇਤਕਰਤਾ ਨੇ ਇਹ ਵੀ ਕਿਹਾ ਕਿ ਰਿਤਿਕ ਦੀ ਫਰਮ ਨੇ ਉਸ ਨੂੰ ਨਿਯਮਿਤ ਤੌਰ &lsquoਤੇ ਉਤਪਾਦਾਂ ਦੀ ਸਪਲਾਈ ਨਹੀਂ ਕੀਤੀ ਜਿਸ ਕਾਰਨ ਉਸ ਦੇ ਕਈ ਪ੍ਰੋਡਕਸ ਵਿਕ ਹੀ ਨਹੀਂ ਪਾਏ।

ਮੁਰਲੀ ਨੇ ਆਪਣੀ ਸ਼ਿਕਾਇਤ &lsquoਚ ਕਿਹਾ ਕਿ ਜਦੋਂ ਉਨ੍ਹਾਂ ਨੇ ਬਚੇ ਹੋਏ ਪ੍ਰੋਡਕਟਸ ਨੂੰ ਵਾਪਸ ਕਰਨਾ ਚਾਹਿਆ ਤਾਂ ਮੁਲਜ਼ਮਾਂ ਨੇ ਉਸ ਦੇ ਪੈਸੇ ਵਾਪਸ ਨਹੀਂ ਕੀਤੇ। ਇਸ ਸ਼ਿਕਾਇਤ ਦੇ ਅਧਾਰ &lsquoਤੇ ਪੁਲਿਸ ਨੇ ਰਿਤਿਕ ਨਾਲ ਅੱਠ ਹੋਰ ਲੋਕਾਂ ਖਿਲਾਫ ਧਾਰਾ 420 ਦਾ ਮੁਕਦਮਾ ਦਰਜ ਕਰ ਲਿਆ ਹੈ।

ਰਿਤਿਕ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਹ 2017 ਤੋਂ ਬਾਅਦ ਜਲਦੀ ਹੀ ਵਿਕਾਸ ਬਹਿਲ ਦੀ ਫ਼ਿਲਮ &lsquoਸੁਪਰ 30&rsquo &lsquoਚ ਨਜ਼ਰ ਆਉਣਗੇ। ਇਸ ਤੋਂ ਇਲਾਵਾ ਰਿਤਿਕ ਸਿਧਾਰਥ ਆਨੰਦ ਦੀ ਐਕਸ਼ਨ ਫ਼ਿਲਮ ਦੀ ਸ਼ੂਟਿੰਗ ਵੀ ਸ਼ੁਰੂ ਕਰਨ ਜਾ ਰਹੇ ਹਨ, ਇਸ &lsquoਚ ਉਨ੍ਹਾਂ ਦੇ ਨਾਲ ਟਾਈਗਰ ਸ਼ਰੌਫ ਵੀ ਨਜ਼ਰ ਆਉਣਗੇ।