image caption:

ਭਾਰਤੀ ਹਾਕੀ ਟੀਮ ਦਾ ਵੱਡਾ ਕਾਰਨਾਮਾ, ਕੀਤੇ 76 ਗੋਲ

ਜਕਾਰਤਾ : ਭਾਰਤੀ ਹਾਕੀ ਟੀਮ ਨੇ ਮੰਗਲਵਾਰ ਖੇਡੇ ਮੈਚ ਵਿੱਚ ਵੀ ਧਮਾਕੇਦਾਰ ਪ੍ਰਦਰਸ਼ਨ ਕੀਤਾ। ਆਖਰੀ ਪੂਲ ਮੈਚ ਵਿੱਚ ਸ਼੍ਰੀਲੰਕਾ ਦੀ ਟੀਮ ਭਾਰਤ ਦੀ ਹਮਲਾਵਰ ਖੇਡ ਦੀ ਸ਼ਿਕਾਰ ਬਣੀ। ਭਾਰਤ ਨੇ ਸ਼੍ਰੀਲੰਕਾ ਨੂੰ 20-0 ਨਾਲ ਦਰੜ ਦਿੱਤਾ। ਭਾਰਤ ਲਈ ਮੈਚ ਵਿਚ ਸਭ ਤੋਂ ਵੱਧ ਗੋਲ ਆਕਾਸ਼ਦੀਪ ਸਿੰਘ ਨੇ ਕੀਤੇ। ਪੂਲ ਸਟੇਜ ਵਿੱਚ ਖੇਡੇ 5 ਮੈਚਾਂ ਵਿੱਚ ਭਾਰਤੀ ਹਾਕੀ ਟੀਮ ਨੇ ਕੁਲ 76 ਗੋਲ ਕੀਤੇ ਹਨ

ਆਕਾਸ਼ਦੀਪ ਸਿੰਘ ਨੇ ਭਾਰਤ ਲਈ ਕੁਲ 6 ਗੋਲ ਕੀਤੇ। ਇਸਤੋਂ ਇਲਾਵਾ ਰੁਪਿੰਦਰਪਾਲ ਸਿੰਘ, ਹਰਮਨਪ੍ਰੀਤ ਸਿੰਘ ਤੇ ਮਨਦੀਪ ਸਿੰਘ ਨੇ 3-3 ਗੋਲ ਕੀਤੇ। ਇਸਦੇ ਨਾਲ ਹੀ ਭਾਰਤ ਨੇ ਆਪਣੇ ਪੂਲ ਸਟੇਜ ਦੇ ਮੈਚ ਪੂਰੇ ਕਰ ਲਏ ਹਨ।

ਪੂਲ ਸਟੇਜ ਵਿੱਚ ਖੇਡੇ 5 ਮੈਚਾਂ ਵਿੱਚ ਭਾਰਤੀ ਹਾਕੀ ਟੀਮ ਨੇ ਕੁਲ 76 ਗੋਲ ਕੀਤੇ ਹਨ। ਭਾਰਤ ਨੇ ਪੂਲ ਏ ਵਿੱਚ ਖੇਡੇ 5 ਦੇ 5 ਮੈਚ ਇੱਕ ਪਾਸੜ ਤਰੀਕੇ ਨਾਲ ਜਿੱਤੇ ਹਨ। ਭਾਰਤ ਖਿਲਾਫ ਸਿਰਫ ਕੋਰੀਆ ਦੀ ਟੀਮ ਹੀ ਗੋਲ ਕਰ ਸਕੀ।

ਪੂਲ ਸਟੇਜ ਦੇ ਚੌਥੇ ਮੈਚ ਵਿੱਚ ਕੋਰੀਆ ਨੇ ਭਾਰਤ ਦੇ 5 ਗੋਲਾਂ ਦੇ ਮੁਕਾਬਲੇ 3 ਗੋਲ ਕੀਤੇ ਸਨ। ਹੋਰ ਕੋਈ ਵੀ ਟੀਮ ਭਾਰਤ ਖਿਲਾਫ ਗੋਲ ਕਰਨ ਵਿੱਚ ਨਾਕਾਮ ਰਹੀ। ਹਾਕੀ ਵਿਚ ਭਾਰਤ ਨੇ ਪਹਿਲੇ ਮੈਚ ਵਿਚ ਇੰਡੋਨੇਸ਼ੀਆ ਨੂੰ 17-0 ਨਾਲ ਮਾਤ ਦਿੱਤੀ, ਫੇਰ ਹਾਂਗਕਾਂਗ ਨੂੰ 26-0 ਨਾਲ ਰਿਕਾਰਡ ਤੋੜ ਅੰਕੜੇ ਨਾਲ ਹਰਾਇਆ, ਜਾਪਾਨ ਨੂੰ 8-0 ਨਾਲ ਮਾਤ ਦਿੱਤੀ, ਕੋਰੀਆ ਖਿਲਾਫ ਭਾਰਤ 5-3 ਨਾਲ ਜੇਤੂ ਰਿਹਾ ਤੇ ਫੇਰ ਸ਼੍ਰੀਲੰਕਾ ਨੂੰ 20-0 ਨਾਲ ਦਰੜਿਆ।