image caption:

ਏਕਤਾ ਕਪੂਰ ਨੇ ਮੰਗੀ ਫੈਨਸ ਤੋਂ ਮੁਆਫੀ

ਮੁੰਬਈ : ਏਕਤਾ ਕਪੂਰ ਦਾ ਸ਼ੋਅ &lsquoਕਸੌਟੀ ਜਿੰਦਗੀ ਕੀ-2&rsquo ਜਲਦੀ ਹੀ ਆਨ-ਏਅਰ ਹੋਣ ਵਾਲਾ ਹੈ। ਇਸ ਸ਼ੋਅ ਲਈ ਜਿੰਨੇ ਮੇਕਰਸ ਖੁਸ਼ ਹਨ, ਉਸ ਤੋਂ ਕਿਤੇ ਜ਼ਿਆਦਾ ਸ਼ੋਅ ਨੂੰ ਦੇਖਣ ਲਈ ਫੈਨਸ ਬੇਕਰਾਰ ਹਨ। ਹਾਲ ਹੀ &lsquoਚ ਏਕਤਾ ਨੇ ਕਿਹਾ ਸੀ ਕਿ ਇਹ ਸ਼ੋਅ ਖੁਦ ਦੇ ਦਿਲ ਦੇ ਕਾਫੀ ਨੇੜੇ ਹੈ। ਇਸ ਲਈ ਏਕਤਾ ਨੇ ਆਪਣੇ ਸ਼ੋਅ ਦੇ ਪ੍ਰੋਮੋ ਦੇ ਰਿਲੀਜ਼ ਤੋਂ ਬਾਅਦ ਸਿਰਫ ਇਸ ਗੱਲ ਦਾ ਐਲਾਨ ਕੀਤਾ ਸੀ ਕਿ ਏਰਿਕਾ ਇਸ ਸ਼ੋਅ ਦੀ ਨਵੀਂ ਪ੍ਰੇਰਣਾ ਬਣੇਗੀ।

ਹੁਣ ਜਦੋਂ ਸ਼ੋਅ ਲਈ ਫੈਨਸ ਇੰਤਜ਼ਾਰ ਕਰ ਰਹੇ ਹਨ ਤਾਂ ਅਜਿਹੇ &lsquoਚ ਇਸ ਸ਼ੋਅ ਨਾਲ ਜੁੜੀ ਇੱਕ ਹੋਰ ਖ਼ਬਰ ਆਈ ਹੈ। ਜੀ ਹਾਂ, ਏਕਤਾ ਨੇ ਇਸ ਸੀਰੀਅਲ ਦਾ ਟਾਈਟਲ ਟ੍ਰੇਕ ਨੂੰ ਰੀ-ਕ੍ਰਿਏਟ ਕਰਨ ਵਾਲੇ ਸਿੰਗਰ ਸੁਪ੍ਰਿਆ ਦਾ ਵੀਡੀਓ ਸ਼ੇਅਰ ਕੀਤਾ ਹੈ। ਇਸ ਦੇ ਨਾਲ ਹੀ ਏਕਤਾ ਨੇ ਕੈਪਸ਼ਨ ਵੀ ਦਿੱਤਾ ਹੈ।

ਏਕਤਾ ਨੇ ਕੈਪਸ਼ਨ &lsquoਚ ਲਿਖਿਆ ਹੈ ਕਿ ਬਾਬੁਲ ਸੁਪ੍ਰਿਆ ਤੇ ਪ੍ਰਿਆ ਇਸ ਰੀ-ਕ੍ਰਿਏਸ਼ਨ ਲਈ ਤੁਹਾਡਾ ਧੰਨਵਾਦ। ਇਸੇ ਦੇ ਨਾਲ ਏਕਤਾ ਨਵੇਂ ਅਨੁਰਾਗ ਤੇ ਪ੍ਰੇਰਣਾ ਦੇ ਫੈਨਸ ਲਈ ਅੱਗੇ ਲਿਖਦੀ ਹੈ ਕਿ ਉਨ੍ਹਾਂ ਨੂੰ ਇੰਟਰੋਡਿਊਜ਼ ਕਰਨ &lsquoਚ ਹੋ ਰਹੀ ਦੇਰੀ ਕਾਰਨ ਮਾਫੀ। ਸਟਾਰ ਪਲੱਸ ਜਲਦੀ ਹੀ ਨਵਾਂ ਪ੍ਰੋਮੋ ਲੈ ਕੇ ਆ ਰਿਹਾ ਹੈ।