image caption:

ਕਪੂਰ ਖਾਨਦਾਰ ਦੀ ਨੂੰਹ ਬਣੇਗੀ ਭੱਟ ਪਰਿਵਾਰ ਦੀ ਧੀ

ਮੁੰਬਈ : ਆਲਿਆ ਭੱਟ ਤੇ ਰਣਵੀਰ ਕਪੂਰ ਦੇ ਪਿਆਰ ਦੇ ਚਰਚੇ ਬਾਲੀਵੁੱਡ &lsquoਚ ਆਮ ਹਨ। ਇਸ ਕਿਊਟ ਕੱਪਲ ਨੂੰ ਇਨ੍ਹਾਂ ਦੇ ਫੈਨਸ ਰਾਲਿਆ ਨਾਂ ਨਾਲ ਬੁਲਾ ਰਹੇ ਹਨ। ਦੋਵਾਂ ਦੀ ਨੇੜਤਾ ਹਾਲ ਹੀ ਵਿੱਚ ਸ਼ੂਟ ਹੋ ਰਹੀ ਫ਼ਿਲਮ &lsquoਬ੍ਰਮਾਸਤਰ&rsquo ਦੇ ਸੈੱਟ &lsquoਤੇ ਵਧੀ ਸੀ। ਇਸ ਤੋਂ ਪਹਿਲਾਂ ਆਲਿਆ ਦਾ ਨਾਂ ਸਿਧਾਰਥ ਮਲਹੋਤਰਾ ਨਾਲ ਜੋੜਿਆ ਜਾ ਰਿਹਾ ਸੀ। ਇਸ ਫ਼ਿਲਮ ਵਿੱਚ ਦੋਵੇਂ ਪਹਿਲੀ ਵਾਰ ਸਕਰੀਨ ਸ਼ੇਅਰ ਕਰ ਰਹੇ ਹਨ। ਫ਼ਿਲਮ ਦੀ ਸ਼ੂਟਿੰਗ ਵੀ ਤੇਜ਼ੀ ਨਾਲ ਹੋ ਰਹੀ ਹੈ।

ਹੁਣ ਖ਼ਬਰ ਹੈ ਕਿ ਇਸ ਫ਼ਿਲਮ ਦੀ ਸ਼ੂਟਿੰਗ ਤੋਂ ਬਾਅਦ ਦੋਵੇਂ ਪਰਿਵਾਰ ਡਿਨਰ &lsquoਤੇ ਮੁਲਾਕਾਤ ਕਰ ਸਕਦੀਆਂ ਹਨ। ਇਸ ਤੋਂ ਪਹਿਲਾਂ ਦੋਵੇਂ ਸਟਾਰ ਅਕਸਰ ਹੀ ਇੱਕ-ਦੂਜੇ ਨਾਲ ਨਜ਼ਰ ਆਉਂਦੇ ਹਨ। ਇੱਕ ਦੂਜੇ ਦੀ ਤਾਰੀਫ ਕਰਦੇ ਵੀ ਨਹੀਂ ਥੱਕਦੇ। ਇੰਨਾ ਹੀ ਨਹੀਂ ਆਲਿਆ-ਰਣਬੀਰ ਤਾਂ ਮੀਡੀਆ ਅੱਗੇ ਕਹਿ ਚੁੱਕੇ ਹਨ ਕਿ ਉਹ ਜਲਦੀ ਵਿਆਹ ਕਰਨਾ ਚਾਹੁੰਦੇ ਹਨ ਪਰ ਉਨ੍ਹਾਂ ਨੇ ਕਦੇ ਇੱਕ ਦੂਜੇ ਦਾ ਨਾਂ ਨਹੀਂ ਲਿਆ।

ਕੁਝ ਸਮਾਂ ਪਹਿਲਾਂ ਹੀ ਰਣਬੀਰ ਕਪੂਰ, ਮਹੇਸ਼ ਭੱਟ ਤੇ ਆਲਿਆ ਨਾਲ ਅੱਧੀ ਰਾਤ ਭੱਟ ਹਾਊਸ &lsquoਚ ਨਜ਼ਰ ਆਏ ਸੀ। ਦੋਵਾਂ ਦੇ ਪਰਿਵਾਰ ਵੀ ਇੱਕ ਦੂਜੇ ਨਾਲ ਚੰਗਾ ਸਮਾਂ ਬਿਤਾਉਂਦੀ ਹੈ। ਰਣਬੀਰ-ਆਲਿਆ ਦੀਆਂ ਤਸਵੀਰਾਂ ਵੀ ਅਕਸਰ ਹੀ ਸੋਸ਼ਲ ਮੀਡੀਆ &lsquoਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ।

ਆਲ਼ਿਆ ਦੀ ਮਾਂ ਸੋਨੀ ਰਾਜਦਾਨ ਨੇ ਰਣਬੀਰ ਕਪੂਰ ਦੀ ਕਾਫੀ ਵੱਡੀ ਫੈਨ ਹੈ। ਉਸ ਨੇ ਰਣਬੀਰ ਦੀ &lsquoਸੰਜੂ&rsquo ਫ਼ਿਲਮ ਦੇਖੀ ਤੇ ਉਹ ਵੀ ਰਣਬੀਰ ਦੀ ਮੌਮ ਨੀਤੂ ਕਪੂਰ ਦੇ ਨਾਲ। &lsquoਸੰਜੂ&rsquo ਦੇਖ ਸੋਨੀ ਨੇ ਰਣਬੀਰ ਦੀ ਜੰਮ ਕੇ ਤਾਰੀਫ ਕੀਤੀ ਸੀ। ਕਪੂਰ-ਭੱਟ ਪਰਿਵਾਰ ਆਪਸ &lsquoਚ ਜਲਦੀ ਹੀ ਮਿਲਣ ਵਾਲੇ ਹਨ।