image caption:

ਅਥਲੈਟਿਕਸ 'ਚ ਭਾਰਤ ਦਾ ਸ਼ਾਨਦਾਰ ਪ੍ਰਦਰਸ਼ਨ, 19 ਤਗਮਿਆਂ ਨਾਲ ਤੀਜਾ ਸਥਾਨ

ਜਕਾਰਤਾ : ਕੱਲ੍ਹ ਅਥਲੈਟਿਕਸ ਦੇ ਇਵੈਂਟਸ ਦਾ ਆਖਰੀ ਦਿਨ ਸੀ। ਇਕੱਲੇ ਅਥਲੈਟਿਕਸ ਵਿੱਚ ਭਾਰਤ 7 ਗੋਲਡ, 10 ਸਿਲਵਰ ਤੇ 2 ਬਰੌਂਜ਼ ਮੈਡਲ ਹਾਸਲ ਕਰਕੇ ਤੀਜੇ ਸਥਾਨ &rsquoਤੇ ਰਿਹਾ। ਚੀਨ (12, 12, 9) ਤੇ ਬਹਿਰੀਨ (12, 6, 7) ਭਾਰਤ ਤੋਂ ਅੱਗੇ ਰਹੇ। ਪਿਛਲੀ ਵਾਰ ਦੇ ਮੁਕਾਬਲੇ ਭਾਰਤ ਨੇ ਇਸ ਵਾਰ ਕਿਤੇ ਵੱਧ ਮੈਡਲ ਜਿੱਤੇ। ਇੰਚੀਅਨ ਵਿੱਚ 2014 ਦੇ ਏਸ਼ਿਆਡ ਵਿੱਚ ਭਾਰਤ ਨੂੰ 13 ਤਗਮੇ (2 ਗੋਲਡ, 4 ਸਿਲਵਰ, 7 ਬਰੌਂਜ਼) ਹਾਸਲ ਹੋਏ ਸਨ, ਪਰ ਇਸ ਵਾਰ ਅਥਲੈਟਿਕਸ ਵਿੱਚ ਮੈਡਲਾਂ ਦੀ ਗਿਣਤੀ 19 ਤਕ ਪਹੁੰਚ ਗਈ।
 
ਜ਼ਿਲ੍ਹਾ ਮੋਗਾ ਦੇ ਪਿੰਡ ਖੋਸਾ ਪਾਂਡੋ ਦੇ 23 ਸਾਲਾ ਤਜਿੰਦਰਪਾਲ ਸਿੰਘ ਤੂਰ ਨੇ ਭਾਰਤ ਨੂੰ ਖੇਡਾਂ ਦਾ 7ਵਾਂ ਗੋਲਡ ਮੈਡਲ ਹਾਸਲ ਕਰਵਾਇਆ। ਉਸ ਨੇ ਸ਼ੌਟ-ਪੁੱਟ ਇਵੈਂਟ ਵਿੱਚ ਨਵਾਂ ਰਿਕਾਰਡ ਕਾਇਮ ਕਰਦਿਆਂ 20.75m ਦੀ ਥਰੋਅ ਲਾ ਕੇ ਸੋਨ ਤਗਮਾ ਹਾਸਲ ਕੀਤਾ।

ਜੈਵਲਿਨ ਥਰੋਅ ਵਿੱਚ ਹਰਿਆਣਾ ਦੇ ਪਾਨੀਪਤ ਦੇ ਰਹਿਣ ਵਾਲੇ ਨੀਰਜ ਚੋਪੜਾ ਨੇ ਇਤਿਹਾਸਕ ਪ੍ਰਦਰਸ਼ਨ ਕਰਦਿਆਂ ਏਸ਼ਿਆਡ ਦਾ ਸੋਨ ਤਗਮਾ ਹਾਸਲ ਕੀਤਾ। ਖੇਡਾਂ ਦੀ ਓਪਨਿੰਗ ਸੈਰੇਮਨੀ ਦੌਰਾਨ ਭਾਰਤੀ ਕੰਟੀਜੈਂਟ ਦੇ ਫਲੈਗ ਬੀਅਰਰ ਰਹੇ ਨੀਰਜ ਨੇ ਨਵਾਂ ਰਾਸ਼ਟਰੀ ਰਿਕਾਰਡ ਵੀ ਕਾਇਮ ਕੀਤਾ। ਉਸ ਨੇ ਇੱਕੋ ਸਾਲ &rsquoਚ ਕਾਮਨਵੈਲਥ ਤੇ ਏਸ਼ੀਅਨ ਦੇ ਸੋਨ ਤਗਮੇ ਜਿੱਤਣ ਵਾਲਾ ਭਾਰਤ ਦਾ ਦੂਜਾ ਅਥਲੀਟ ਬਣ ਕੇ ਮਿਲਖਾ ਸਿੰਘ ਦੇ ਰਿਕਾਰਡ ਦੀ ਬਰਾਬਰੀ ਕਰ ਲਈ। ਇਸ ਤੋਂ ਪਹਿਲਾਂ ਇਹ ਕਮਾਲ ਸਿਰਫ ਮਿਲਖਾ ਸਿੰਘ ਨੇ ਕੀਤਾ ਸੀ।

ਪੁਰਸ਼ਾਂ ਦੀ 800m ਦੌੜ &rsquoਚ ਮਨਜੀਤ ਸਿੰਘ ਨੇ ਗੋਲਡ ਤੇ ਸਿਲਵਰ ਮੈਡਲ ਭਾਰਤ ਦੇ ਖਾਤੇ ਵਿੱਚ ਪਾਏ। ਉਸ ਨੇ ਇੱਕ ਮਿੰਟ 46.15 ਸੈਕਿੰਟਾਂ ਦੇ ਸਮੇਂ ਨਾਲ ਗੋਲਡ ਮੈਡਲ ਹਾਸਲ ਕੀਤਾ। ਮਨਜੀਤ ਸਿੰਘ ਪੁਰਸ਼ਾਂ ਦੀ 1500m ਦੌੜ &rsquoਚ ਚੌਥੇ ਸਥਾਨ &rsquoਤੇ ਰਿਹਾ।

ਏਸ਼ੀਅਨ ਖੇਡਾਂ &rsquoਚ ਅੰਮ੍ਰਿਤਸਰ ਦੇ ਅਰਪਿੰਦਰ ਸਿੰਘ ਨੇ ਪੁਰਸ਼ਾਂ ਦੇ ਟ੍ਰਿਪਲ ਜੰਪ &rsquoਚ 16.77 ਮੀਟਰ ਦੀ ਛਾਲ ਮਾਰ ਕੇ ਸੋਨੇ ਦਾ ਤਗ਼ਮਾ ਹਾਸਲ ਕੀਤਾ। ਏਸ਼ੀਅਨ ਖੇਡਾਂ ਦੇ ਇਤਿਹਾਸ &rsquoਚ ਟ੍ਰਿਪਲ ਜੰਪ ਈਵੈਂਟ ਵਿੱਚ ਭਾਰਤ ਨੂੰ 48 ਸਾਲ ਬਾਅਦ ਇਹ ਕਾਮਯਾਬੀ ਹਾਸਲ ਹੋਈ। ਇਸ ਤੋਂ ਪਹਿਲਾਂ 1970 &rsquoਚ ਮੁਹਿੰਦਰ ਸਿੰਘ ਗਿੱਲ ਨੇ ਸੋਨ ਤਗ਼ਮਾ ਜਿੱਤਿਆ ਸੀ।

ਮਹਿਲਾ ਅਥਲੀਟ ਸਵਪਨਾ ਬਰਮਨ ਨੇ ਹੈਪਟਾਥਲੋਨ &rsquoਚ 6,026 ਅੰਕ ਹਾਸਲ ਕਰ ਕੇ ਸੋਨ ਤਗ਼ਮਾ ਜਿੱਤਿਆ। ਸਵਪਨਾ ਹੈਟਪਾਥਲੋਨ ਵਿੱਚ ਸੋਨ ਤਗ਼ਮਾ ਜਿੱਤਣ ਵਾਲੀ ਪਹਿਲੀ ਭਾਰਤੀ ਅਥਲੀਟ ਹੈ। ਜਿਨਸਨ ਜੌਨਸਨ ਨੇ 1500 ਮੀਟਰ ਦੌੜ ਵਿੱਚ 3 ਮਿੰਟ 44.72 ਸਕਿੰਟਾਂ ਵਿੱਚ 1500 ਮੀਟਰ ਦੀ ਦੌੜ ਪੂਰੀ ਕਰ ਕੇ ਸੋਨ ਤਗ਼ਮਾ ਜਿੱਤਿਆ। ਉਸ ਨੇ 800m ਈਵੈਂਟ ਵਿੱਚ ਵੀ ਚਾਂਦੀ ਦਾ ਤਗ਼ਮਾ ਹਾਸਲ ਕੀਤਾ।

ਖੇਡਾਂ ਦੇ 12ਵੇਂ ਦਿਨ ਭਾਰਤੀ ਮੁਟਿਆਰਾਂ ਨੇ 4 ਗੁਣਾ 400 ਮੀਟਰ ਰਿਲੇਅ ਈਵੈਂਟ ਵਿੱਚ ਸੋਨ ਤਗ਼ਮਾ ਜਿੱਤਿਆ। ਹਿਮਾ ਦਾਸ, ਐਮਆਰ ਪੂਵੱਮਾ, ਸਰਿਤਾਬੇਨ ਗਾਇਕਵਾੜ ਤੇ ਵਿਸਮਾਇਆ ਦੀ ਚੌਕੜੀ ਨੇ 3 ਮਿੰਟ 28.72 ਸਕਿੰਟ ਵਿੱਚ ਦੌੜ ਪੂਰੀ ਕਰ ਕੇ ਭਾਰਤ ਲਈ ਸੋਨ ਤਗ਼ਮਾ ਜਿੱਤਿਆ।

ਅਥਲੈਟਿਕਸ ਵਿੱਚ ਹੀ 4 ਗੁਣਾ 400m ਮਿਕਸਡ ਟੀਮ ਦੌੜ ਵਿੱਚ ਵੀ ਭਾਰਤ ਨੂੰ ਚਾਂਦੀ ਦਾ ਤਗਮਾ ਹਾਸਲ ਹੋਇਆ। ਭਾਰਤ ਦੀ ਦਾਵੇਦਾਰੀ ਮੋਹੰਮਦ ਅਨਾਸ, ਰਾਜੀਵ ਅਰੋਕੀਆ, ਹਿਮਾ ਦਾਸ ਤੇ ਐਮਆਰ ਪੂਵਮਾ ਨੇ ਕੀਤੀ। ਭਾਰਤੀ ਮਿਕਸਡ ਟੀਮ ਨੇ ਚਾਂਦੀ ਦਾ ਤਗਮਾ ਆਪਣੇ ਨਾਂ ਕੀਤਾ।

ਭਾਰਤ ਦੀ ਹਿਮਾ ਦਾਸ ਨੇ 400m ਦੌੜ ਵਿਚ ਚਾਂਦੀ ਦਾ ਤਗਮਾ ਭਾਰਤ ਦੀ ਝੋਲੀ ਪਾਇਆ। ਹਿਮਾ ਦਾਸ ਨੇ ਨਾ ਸਿਰਫ ਸਿਲਵਰ ਮੈਡਲ ਜਿੱਤਿਆ, ਬਲਕਿ ਹਿਮਾ ਦਾਸ ਨੇ ਆਪਣਾ ਹੀ ਸਥਾਪਤ ਕੀਤਾ ਰਾਸ਼ਟਰੀ ਰਿਕਾਰਡ ਵੀ ਤੋੜ ਦਿੱਤਾ। ਇਸੇ ਸਾਲ ਦੌਰਾਨ ਹਿਮਾ ਦਾਸ ਨੇ ਤੀਜੀ ਵਾਰ ਆਪਣੇ ਰਾਸ਼ਟਰੀ ਰਿਕਾਰਡ ਵਿੱਚ ਬੇਹਤਰੀ ਕਰਕੇ ਵਿਖਾਈ ਹੈ।

ਪੁਰਸ਼ਾਂ ਦੀ 400m ਦੌੜ &rsquoਚ ਭਾਰਤ ਦੇ ਮੋਹੰਮਦ ਅਨਾਸ ਨੇ ਵੀ ਚਾਂਦੀ ਦਾ ਤਗ਼ਮਾ ਹਾਸਲ ਕੀਤਾ। ਮੁਹੰਮਦ ਅਨਾਸ ਨੇ 45.69 ਸਕਿੰਟਾਂ &rsquoਚ ਆਪਣੀ ਦੌੜ ਪੂਰੀ ਕੀਤੀ।

ਭਾਰਤ ਦੀ ਸਪ੍ਰਿੰਟਰ ਦੁੱਤੀ ਚੰਦ ਨੇ ਅਥਲੈਟਿਕਸ ਦੇ 100m ਦੌੜ ਈਵੈਂਟ ਵਿੱਚ ਸਿਲਵਰ ਮੈਡਲ ਹਾਸਲ ਕੀਤਾ। ਦੁੱਤੀ ਚੰਦ ਨੇ 11.32 ਸਕਿੰਟਾਂ ਦੇ ਸਮੇਂ &rsquoਚ ਦੌੜ ਪੂਰੀ ਕੀਤੀ। ਇਸਤੋਂ ਅਲਾਵਾ ਦੁੱਤੀ ਚੰਦ ਨੇ ਭਾਰਤ ਲਈ 200m ਦੌੜ ਵਿੱਚ ਵੀ ਚਾਂਦੀ ਦਾ ਤਗਮਾ ਹਾਸਿਲ ਕੀਤਾ।

ਪੁਰਸ਼ਾਂ ਦੇ 400m ਹਰਡਲਸ ਈਵੈਂਟ ਵਿੱਚ ਭਾਰਤ ਦੇ ਧਰੁਨ ਅਈਆਸਾਮੀ ਨੇ ਚਾਂਦੀ ਦਾ ਤਗਮਾ ਜਿੱਤਿਆ। ਮਹਿਲਾਵਾਂ ਦੀ 3000m ਸਟੀਪਲਚੇਜ਼ ਵਿੱਚ ਭਾਰਤ ਦੀ ਸੁਧਾ ਸਿੰਘ ਨੇ 9.40.03 ਦਾ ਸਮਾਂ ਕਲਾਕ ਕਰਕੇ ਕਾਮਲ ਕੀਤਾ।

ਮਹਿਲਾਵਾਂ ਦੇ ਲਾਂਗ ਜੰਪ ਈਵੈਂਟ ਵਿੱਚ ਭਾਰਤ ਦੀ ਨੀਨਾ ਵਰਾਕਿਲ 6.51m ਦੀ ਛਾਲ ਲਾ ਕੇ ਚਾਂਦੀ ਦਾ ਤਗਮਾ ਜਿੱਤਣ ਵਿੱਚ ਕਾਮਯਾਬ ਰਹੀ। ਵਰਾਕਿਲ ਨੇ ਚਾਂਦੀ ਦਾ ਤਗਮਾ ਹਾਸਿਲ ਕੀਤਾ।

ਪੁਰਸ਼ਾਂ ਦੀ 4x400 ਮੀਟਰ ਰਿਲੇਅ ਦੌੜ ਵਿੱਚ ਭਾਰਤ ਨੂੰ ਚਾਂਦੀ ਦਾ ਤਗ਼ਮਾ ਹਾਸਲ ਹੋਇਆ ਹੈ। ਕੁਨਹੂ ਮੁਹੰਮਦ, ਧਰੁਣ ਆਇਆਸਾਮੀ, ਮੁਹੰਮਦ ਅਨਸ ਅਤੇ ਰਾਜੀਵ ਅਰੋਕੀਆ ਨੇ 3 ਮਿਨਟ 01.85 ਸੈਕੰਡ ਵਿੱਚ ਦੌੜ ਪੂਰੀ ਕਰਦਿਆਂ ਦੂਜਾ ਸਥਾਨ ਹਾਸਲ ਕੀਤਾ।

1500m ਦੌੜ ਦੇ ਮਹਿਲਾਵਾਂ ਦੇ ਇਵੈਂਟ ਵਿੱਚ ਚਿੱਤਰਾ ਉੱਨੀਕ੍ਰਿਸ਼ਨਨ ਨੇ ਕਾਂਸੇ ਦਾ ਤਗ਼ਮਾ ਜਿੱਤਿਆ। ਡਿਸਕਸ ਥ੍ਰੋਅ ਈਵੈਂਟ ਵਿੱਚ ਸੀਮਾ ਪੂਨੀਆ ਨੇ ਤੀਜਾ ਸਥਾਨ ਹਾਸਲ ਕਰਦਿਆਂ ਕਾਂਸੇ ਦੇ ਤਗ਼ਮਾ ਤੇ ਚੱਕਾ ਸਿੱਟਿਆ।