image caption:

ਸਾਊਦੀ ਅਰਬ ‘ਚ ਰਿਲੀਜ਼ ਹੋਣ ਵਾਲੀ ਪਹਿਲੀ ਫ਼ਿਲਮ ਬਣੀ ‘ਗੋਲਡ’

ਮੁੰਬਈ : 15 ਅਗਸਤ ਨੂੰ ਰਿਲੀਜ਼ ਹੋਈ ਅਕਸ਼ੇ ਕੁਮਾਰ ਦੀ ਫ਼ਿਲਮ &lsquoਗੋਲਡ&rsquo ਨੇ 100 ਕਰੋੜ ਤੋਂ ਵੀ ਜ਼ਿਆਦਾ ਦੀ ਕਮਾਈ ਕਰ ਲਈ ਹੈ। ਇਸ ਫ਼ਿਲਮ &lsquoਚ ਟੀਵੀ ਐਕਟਰਸ ਮੌਨੀ ਰਾਏ ਨੇ ਬਾਲੀਵੁੱਡ ਡੈਬਿਊ ਕੀਤਾ ਹੈ। ਫ਼ਿਲਮ &lsquoਚ ਮੌਨੀ ਦੀ ਐਕਟਿੰਗ ਦੀ ਵੀ ਖੂਬ ਤਾਰੀਫ ਹੋਈ ਹੈ। ਹੁਣ ਫ਼ਿਲਮ ਦੀ ਟੀਮ ਲਈ ਖਾਸ ਗੱਲ ਹੀ ਨਹੀਂ ਸਗੋਂ ਮਾਣ ਦਾ ਸਮਾਂ ਹੈ ਕਿ ਫ਼ਿਲਮ ਸਾਊਦੀ ਅਰਬ &lsquoਚ ਵੀ ਰਿਲੀਜ਼ ਹੋਣ ਜਾ ਰਹੀ ਹੈ। ਇਸ ਨਾਲ ਇਹ ਸਾਊਦੀ &lsquoਚ ਰਿਲੀਜ਼ ਹੋਣ ਵਾਲੀ ਪਹਿਲੀ ਫ਼ਿਲਮ ਹੈ। ਇਸ ਦੀ ਜਾਣਕਾਰੀ ਖੁਦ &lsquoਖਿਲਾੜੀ&rsquo ਕੁਮਾਰ ਅਕਸ਼ੇ ਨੇ ਸੋਸ਼ਲ ਮੀਡੀਆ ਟਵਿਟਰ &lsquoਤੇ ਦਿੱਤੀ ਹੈ।

ਅੱਕੀ-ਮੌਨੀ ਦੀ ਇਸ ਫ਼ਿਲਮ ਨੇ ਨਾ ਸਿਰਫ ਦੇਸ਼ &lsquoਚ ਸਗੋਂ ਵਿਦੇਸ਼ਾਂ &lsquoਚ ਵੀ ਆਪਣੀ ਬੱਲੇ-ਬੱਲੇ ਕਰਵਾਈ ਹੈ। ਇਸ ਦੇ ਨਾਲ ਹੀ ਅੱਕੀ ਦੀ ਇਹ 9ਵੀਂ ਫ਼ਿਲਮ ਹੈ ਜਿਸ ਨੇ 100 ਕਰੋੜ ਦੀ ਕਮਾਈ ਪਾਰ ਕੀਤੀ ਹੈ। ਇਸ ਤੋਂ ਪਹਿਲਾਂ ਅਕਸ਼ੇ ਕੁਮਾਰ, ਹਾਊਸਫੁਲ-3, ਏਅਰਲੀਫਟ, ਰੁਸਤਮ, ਜੌਲੀ ਐਲਐਲਬੀ-2, ਹਾਲੀਡੇਅ, ਟਾਇਲਟ: ਏਕ ਪ੍ਰੇਮ ਕਥਾ ਤੇ ਰਾਉਡੀ ਰਾਠੌਰ ਉਹ ਫ਼ਿਲਮਾਂ ਨੇ ਜਿਨ੍ਹਾਂ ਨੇ ਬੀਤੇ ਸਾਲਾਂ &lsquoਚ ਅੱਕੀ ਨੂੰ 100 ਕਰੋੜ ਦੀ ਕਮਾਈ ਕਰ ਬਲਾਕਬਸਟਰ ਫ਼ਿਲਮਾਂ ਦੇਣ ਵਾਲੀ ਮਸ਼ੀਨ ਦਾ ਹੱਕਦਾਰ ਬਣਾਇਆ ਹੈ।

&lsquoਗੋਲਡ&rsquo ਇੱਕ ਪੀਰੀਅਡ ਡ੍ਰਾਮਾ ਫ਼ਿਲਮ ਹੈ ਜਿਸ &lsquoਚ ਇਤਿਹਾਸ ਦੇ ਉਨ੍ਹਾਂ ਪੇਜਾਂ ਨੂੰ ਪਰਦੇ &lsquoਤੇ ਉਤਾਰਿਆ ਹੈ ਜਦੋਂ ਦੇਸ਼ ਦੀ ਆਜ਼ਾਦੀ ਤੋਂ ਬਾਅਦ ਭਾਰਤ ਨੇ ਹਾਕੀ &lsquoਚ ਗੋਲਡ ਜਿੱਤਿਆ ਸੀ। ਫ਼ਿਲਮ ਅਜੇ ਵੀ ਸਿਨੇਮਾਘਰਾਂ &lsquoਚ ਚਲ ਰਹੀ ਹੈ। ਅੱਗੇ ਹੋਰ ਕਿੰਨੇ ਰਿਕਾਰਡ ਬਣਾਏਗੀ ਇਹ ਦੇਖਣਾ ਬਾਕੀ ਹੈ।