image caption:

ਛੇਤੀ ਹੀ ਨਵੇਂ ਕਾਮੇਡੀ ਸ਼ੋਅ ਵਿਚ ਵਾਪਸੀ ਕਰਨਗੇ ਕਾਮੇਡੀ ਕਿੰਗ

ਨਵੀਂ ਦਿੱਲੀ : ਕਾਮੇਡੀਅਨ ਅਤੇ ਬਾਲੀਵੁਡ ਐਕਟਰ ਕਪਿਲ ਸ਼ਰਮਾ ਦੇ ਫੈਂਸ ਦੇ ਲਈ ਵਧੀਆ ਖ਼ਬਰ ਆ ਗਈ ਹੈ। ਟੈਲੀਵਿਜ਼ਨ ਦੀ ਦੁਨੀਆ ਦੇ ਕਾਮੇਡੀ ਕਿੰਗ ਦੇ ਨਾਂ ਤੋਂ ਮਸ਼ਹੂਰ ਕਪਿਲ ਸ਼ਰਮਾ ਛੇਤੀ ਹੀ ਕਾਮੇਡੀ ਸ਼ੋਅ ਦੇ ਨਾਲ ਟੀਵੀ 'ਤੇ ਦਸਤਕ ਦੇ ਸਕਦੇ ਹਨ। ਕਪਿਲ ਸ਼ਰਮਾ ਨਾਲ ਜੁੜੀ ਖ਼ਬਰਾਂ ਆ ਰਹੀਆਂ ਹਨ ਕਿ ਉਹ ਅਕਤੂਬਰ ਵਿਚ ਟੀਵੀ 'ਤੇ ਨਵੇਂ ਸ਼ੋਅ ਦੇ ਨਾਲ ਧਮਾਕੇਦਾਰ ਵਾਪਸੀ ਕਰ ਸਕਦੇ ਹਨ। ਰਿਪੋਰਟ ਮੁਤਾਬਕ, ਕਾਮੇਡੀ ਨਾਈਟਸ ਵਿਦ ਕਪਿਲ ਨੂੰ ਡਾਇਰੈਕਟ ਕਰਨ ਵਾਲੇ ਕੁਕਰੇਤੀ ਇਸ ਸ਼ੋਅ ਨੂੰ ਡਾਇਰੈਕਟ ਕਰ ਸਕਦੇ ਹਨ।

ਦੱਸਿਆ ਜਾ ਰਿਹਾ ਹੈ ਕਿ ਸ਼ੋਅ ਪੂਰੀ ਤਰ੍ਹਾਂ ਨਾਲ ਕਾਮੇਡੀ ਬੇਸਡ ਹੋਵੇਗਾ। ਕਪਿਲ ਸ਼ਰਮਾ ਕਾਫੀ ਲੰਬੇ ਸਮੇਂ ਤੋਂ ਖਰਾਬ ਸਿਹਤ ਕਾਰਨ ਟੈਲੀਵਿਜ਼ਨ ਤੋਂ ਦੂਰੀ ਬਣਾਏ ਹੋਏ ਹਨ। ਲੇਕਿਨ ਹੁਣ ਵਾਪਸੀ ਦੇ ਲਈ ਤਿਆਰੀ ਕਰ ਰਹੇ ਹਨ।  ਰਿਪੋਰਟ ਮੁਤਾਬਕ ਉਹ ਅਕਤੂਬਰ ਤੱਕ ਪੂਰੀ ਤਰ੍ਹਾਂ ਫਿਟ ਹੋ ਜਾਣਗੇ ਅਤੇ ਕਾਮੇਡੀ ਦੀ ਦੁਨੀਆ ਵਿਚ ਦਰਸ਼ਕਾਂ ਨੂੰ ਹਸਾਉਣ ਦੇ ਲਈ ਮੁੜ ਤੋਂ ਪਰਤਣਗੇ। ਇਸ ਤੋਂ ਇਲਾਵਾ ਕਪਿਲ ਸ਼ਰਮਾ ਅਪਣੀ ਫ਼ਿਲਮ ਦੀ ਰਿਲੀਜ਼ ਦੀ ਤਿਆਰੀਆਂ ਵਿਚ ਵੀ ਲੱਗੇ ਹੋਏ ਹਨ। ਕਪਿਲ ਦੀ ਸਿਹਤ ਕਾਰਨ ਇਸ ਵਿਚ ਵੀ ਦੇਰੀ ਹੋ ਗਈ ਸੀ।

ਫ਼ਿਲਮ ਵੀ ਅਕਤੂਬਰ ਵਿਚ ਰਿਲੀਜ਼ ਹੋ ਸਕਦੀ ਹੈ। ਫ਼ਿਲਮ ਦੀ ਸ਼ੂਟਿੰਗ ਪੰਜਾਬ ਵਿਚ ਕੀਤੀ ਗਈ ਹੈ। ਦਰਸ਼ਕਾਂ ਦਾ ਚਹੇਤਾ ਕਾਮੇਡੀ ਸ਼ੋਅ ਦ ਕਪਿਲ ਸ਼ਰਮਾ ਸ਼ੋਅ ਪਿਛਲੇ ਸਾਲ ਕਪਿਲ ਸ਼ਰਮਾ ਅਤੇ ਕਾਮੇਡੀਅਨ ਸੁਨੀਲ ਗਰੋਵਰ ਦੇ ਵਿਚ ਝਗੜੇ ਤੋਂ ਬਾਅਦ ਆਫ਼ ਏਅਰ ਹੋ ਗਿਆ ਸੀ।  ਪਰ ਹੁਣ ਇਸ ਨਵੇਂ ਕਾਮੇਡੀ ਸ਼ੋਅ ਦੀ ਖ਼ਬਰ ਮਿਲਣ ਨਾਲ ਉਨ੍ਹਾਂ ਦੇ ਚਾਹੁਣ ਵਾਲੇ ਖੁਸ਼ ਹੋ ਜਾਣਗੇ।