image caption:

ਆਮਿਰ ਸਤਿਆਮੇਵ ਜਯਤੇ ਨਾਲ ਟੀਵੀ ‘ਤੇ ਫਿਰ ਕਰ ਰਹੇ ਵਾਪਸੀ

ਮੁੰਬਈ : ਹਾਲ ਹੀ &lsquoਚ ਸਲਮਾਨ ਖ਼ਾਨ ਨੇ ਸੋਨੀ ਟੀਵੀ &lsquoਤੇ &lsquoਦਸ ਕਾ ਦਮ&rsquo ਸ਼ੋਅ &lsquoਚ ਨੌਂ ਸਾਲ ਬਾਅਦ ਵਾਪਸੀ ਕੀਤੀ ਹੈ ਇਸ ਦੇ ਨਾਲ ਹੀ ਖ਼ਬਰਾਂ ਨੇ ਕਿ ਇਸ ਸਾਲ ਦੇ ਆਖਿਰ &lsquoਚ ਸ਼ਾਹਰੁਖ ਖ਼ਾਨ &lsquoਟੇਡ ਟਾਕ ਇੰਡੀਆ&rsquo ਦੇ ਦੂਜੇ ਸੀਜ਼ਨ ਨਾਲ ਵਾਪਸੀ ਕਰ ਰਹੇ ਹਨ। ਜੇਕਰ ਇਹ ਦੋਵੇਂ ਖ਼ਾਨ ਟੀਵੀ &lsquoਤੇ ਪਰਤੇ ਹਨ ਤਾਂ ਅਜਿਹੇ &lsquoਚ ਬਾਲੀਵੁੱਡ ਦੇ ਪਰਫੈਕਸ਼ਨਿਸਟ ਆਮਿਰ ਖ਼ਾਨ ਕਿਵੇਂ ਪਿੱਛੇ ਰਹਿ ਸਕਦੇ ਹਨ। ਆਮਿਰ ਖ਼ਾਨ ਆਪਣੇ ਫੇਮਸ ਸ਼ੋਅ &lsquoਸਤਿਆਮੇਵ ਜਯਤੇ&rsquo ਦੇ ਤੀਜੇ ਸੀਜ਼ਨ ਦੇ ਨਾਲ ਟੀਵੀ &lsquoਤੇ ਵਾਪਸੀ ਕਰਨ ਦੀ ਤਿਆਰੀ ਕਰ ਰਹੇ ਹਨ।

ਆਮਿਰ ਦਾ ਇਹ ਸ਼ੋਅ 2012 &lsquoਚ ਸ਼ੁਰੂ ਹੋਇਆ ਸੀ, ਜਿਸ &lsquoਚ ਸਮਾਜਕ ਮੁੱਦਿਆਂ ਉੱਪਰ ਵਿਸਥਾਤਰ ਰਿਪੋਰਟ ਤੇ ਬਹਿਸ ਕੀਤੀ ਜਾਂਦੀ ਸੀ ਅਤੇ ਲੋਕਾਂ ਨੂੰ ਸਮਾਜਕ ਬੁਰਾਈਆਂ ਪ੍ਰਤੀ ਜਾਗਰੂਕ ਕੀਤਾ ਜਾਂਦਾ ਰਿਹਾ ਹੈ। ਇਸ ਸ਼ੋਅ ਦੇ ਪਹਿਲੇ ਸੀਜ਼ਨ &lsquoਚ 15 ਐਪੀਸੋਡ ਦਿਖਾਏ ਗਏ ਸੀ। ਜਦੋਂ ਕਿ ਦੂਜੇ ਦੂਜੇ ਸੀਜਨ &lsquoਚ ਇਸ ਸ਼ੋਅ ਨੂੰ ਦੋ ਹਿੱਸਿਆਂ ''ਚ ਵੰਡਿਆ ਗਿਆ ਸੀ। 2014 ਦੇ ਮਾਰਚ ਦੇ ਸੀਜ਼ਨ ''ਚ ਪੰਜ ਐਪੀਸੋਡ ਸੀ ਅਤੇ ਇਸੇ ਸਾਲ ਅਕਤੂਬਰ &lsquoਚ ਆਏ ਇਸ ਸ਼ੋਅ ਦੇ 6 ਐਪੀਸੋਡ ਆਨ-ਏਅਰ ਕੀਤੇ ਗਏ ਸੀ। ਇਸ ਤੋਂ ਬਾਅਦ ਆਮਿਰ ਆਪਣੀਆਂ ਫ਼ਿਲਮਾਂ &lsquoਚ ਕੁਝ ਜ਼ਿਆਦਾ ਹੀ ਰੁੱਝ ਗਏ।

ਇਸ ਮੀਡੀਆ ਪੋਰਟਲ &lsquoਚ ਛਪੀ ਖ਼ਬਰ ਮੁਤਾਬਕ ਆਮਿਰ ਖ਼ਾਨ 2019 ਮਾਰਚ ਤਕ ਟੀਵੀ &lsquoਤੇ ਵਾਪਸੀ ਕਰ ਸਕਦੇ ਹਨ। ਫਿਲਹਾਲ ਆਮਿਰ ਖ਼ਾਨ ਆਪਣੀ ਫ਼ਿਲਮ &lsquoਠੱਗਸ ਆਫ ਹਿੰਦੁਸਤਾਨ&rsquo ਦੀਵਾਲੀ &lsquoਤੇ ਰਿਲੀਜ਼ ਕਰਨ ਜਾ ਰਹੇ ਹਨ ਅਤੇ ਉਨ੍ਹਾਂ ਦਾ ਧਿਆਨ ਇਸ ਫ਼ਿਲਮ ਦੇ ਪ੍ਰੋਮੋਸ਼ਨ &lsquoਤੇ ਧਿਆਨ ਦੇ ਰਹੇ ਹਨ।