image caption:

ਹੁਣ ਮੌਨੀ ਰਾਏ ਤੇ ਹਿਨਾ ਖ਼ਾਨ 'ਚ ਛਿੜੀ ਜੰਗ !

ਮੁੰਬਈ: ਟੀਵੀ ਐਕਟਰਸ ਮੌਨੀ ਰਾਏ ਇਨ੍ਹੀਂ ਦਿਨੀਂ ਆਪਣੀ ਜ਼ਿੰਦਗੀ ਦੇ ਵਧੀਆ ਦੌਰ ਵਿੱਚੋਂ ਲੰਘ ਰਹੀ ਹੈ। ਉਸ ਨੇ ਆਪਣੀ ਪਹਿਲੀ ਹੀ ਫ਼ਿਲਮ ਨਾਲ 100 ਕਰੋੜ ਦੀ ਕਮਾਈ ਕਰ ਸਭ ਨੂੰ ਹੈਰਾਨ ਕੀਤਾ ਹੈ। ਇਸ ਦੇ ਨਾਲ ਹੀ ਮੌਨੀ ਕੋਲ ਕਈ ਫ਼ਿਲਮਾਂ ਹਨ ਜਿਨ੍ਹਾਂ ਤੋਂ ਚੰਗੀ ਕਮਾਈ ਦੀ ਉਮੀਦ ਹੈ। ਇਸ ਦੇ ਨਾਲ ਹੀ ਟੀਵੀ ਦੀ ਇੱਕ ਲਾਡਲੀ ਬਹੂ ਹਿਨਾ ਖ਼ਾਨ ਵੀ ਕਾਮਯਾਬੀ ਦੀਆਂ ਪੌੜੀਆਂ ਚ੍ਹੜਦੀ ਨਜ਼ਰ ਆ ਰਹੀ ਹੈ। ਹਿਨਾ ਟੀਵੀ ਸੀਰੀਅਲ ''ਯੇ ਰਿਸ਼ਤਾ ਕਿਆ ਕਹਿਲਾਤਾ ਹੈ?'' ਤੋਂ ਕਾਫੀ ਫੇਮਸ ਹੋਈ ਸੀ ਜਿਸ ਤੋਂ ਬਾਅਦ ਉਸ ਦੀ ਪ੍ਰਸਿਧੀ ''ਚ ਵਾਧਾ ਕੀਤਾ ਬਿੱਗ ਬੌਸ ਨੇ।
ਹੁਣ ਹਿਨਾ ਏਕਤਾ ਕਪੂਰ ਦੇ ਸੀਰੀਅਲ ''ਕਸੌਟੀ ਜਿੰਦਗੀ ਕੀ'' ''ਚ ਕਮੋਲੀਕਾ ਦਾ ਕਿਰਦਾਰ ਨਿਭਾਉਂਦੀ ਨਜ਼ਰ ਆਵੇਗੀ ਜਿਸ ਦੀ ਸ਼ੂਟਿੰਗ ਅਕਤੂਬਰ ''ਚ ਸ਼ੁਰੂ ਹੋਣੀ ਹੈ। ਇਸ ਸ਼ੋਅ ਲਈ ਹਿਨਾ ਖ਼ਾਨ ਨੂੰ ਸਾਰੇ ਸਟਾਰਸ ਤੋਂ ਵੱਧ ਫੀਸ ਦਿੱਤੀ ਜਾ ਰਹੀ ਹੈ ਜੋ 2.5 ਲੱਖ ਰੁਪਏ ਹੈ। ਇਸ ਨੂੰ ਮੌਨੀ ਰਾਏ ਨੇ ਕਾਫੀ ਸੀਰੀਅਸ ਲੈ ਲਿਆ ਹੈ। ਖ਼ਬਰਾਂ ਨੇ ਕੀ ਹਾਲ ਹੀ ''ਚ ਮੌਨੀ ਨੂੰ ਇੱਕ ਵੈੱਬ ਸੀਰੀਜ਼ ਵੀ ਆਫਰ ਹੋਈ ਜਿਸ ''ਚ ਉਸ ਨੂੰ ਹਿਨਾ ਖ਼ਾਨ ਤੋਂ ਘੱਟ ਫੀਸ ਮਿਲ ਰਹੀ ਸੀ।
ਮੌਨੀ ਨੂੰ ਇਹ ਗੱਲ ਸਹੀ ਨਹੀਂ ਲੱਗੀ ਤੇ ਆਪਣੀ ਫ਼ਿਲਮ ''ਗੋਲਡ'' ਦੇ ਹਿੱਟ ਹੋਣ ਮਗਰੋਂ ਉਸ ਨੇ ਆਪਣੀ ਫੀਸ ਹਰ ਐਪੀਸੋਡ ਦੀ 3 ਲੱਖ ਦੀ ਡਿਮਾਂਡ ਕੀਤੀ ਹੈ ਪਰ ਮੌਨੀ ਨੂੰ ਇਸ ਪ੍ਰੋਜੈਕਟ ਤੋਂ ਹੱਥ ਧੋਣਾ ਪਿਆ ਕਿਉਂਕਿ ਮੇਕਰਸ ਉਸ ਦੀ ਇਸ ਡਿਮਾਂਡ ਨੂੰ ਪੂਰਾ ਨਹੀਂ ਕਰ ਪਾ ਰਹੇ। ਮੌਨੀ ਦੇ ਇਸ ਬਿਆਨ ਤੋਂ ਬਾਅਦ ਲੱਗ ਰਿਹਾ ਹੈ ਕਿ ਟੀਵੀ ਦੀ ਦੁਨੀਆ ''ਚ ਵੀ ਹੁਣ ਪ੍ਰਾਈਜ਼ ਵਾਰ ਸ਼ੁਰੂ ਹੋ ਗਿਆ ਹੈ।
ਟੀਵੀ ਦੀ ਦੁਨੀਆ ਤੋਂ ਐਕਟਿੰਗ ਸ਼ੁਰੂ ਕਰਨ ਵਾਲੀ ਮੌਨੀ ਨੇ ਤਾਂ ਫ਼ਿਲਮਾਂ ਦੀ ਸ਼ੁਰੂਆਤ ਕਰ ਲਈ ਹੈ। ਹੁਣ ਸ਼ਾਹਿਦ ਹੀ ਉਹ ਟੀਵੀ ਦੀ ਦੁਨੀਆ ''ਚ ਵਾਪਸੀ ਕਰਨਾ ਚਾਹੇ ਪਰ ਹੁਣ ਸਭ ਨੂੰ ਹਿਨਾ ਦਾ ਵੀ ਬਾਲੀਵੁੱਡ ''ਚ ਐਂਟਰੀ ਕਰਨ ਦੀ ਬੇਸਬਰੀ ਦੇ ਨਾਲ ਇੰਤਜ਼ਾਰ ਹੈ। ਉਂਝ ਮੌਨੀ ਕੋਲ ਫ਼ਿਲਮਾਂ ਦੀ ਲੰਬੀ ਲਾਈਨ ਵੀ ਹੈ ਤਾਂ ਸ਼ਾਹਿਦ ਹੋ ਸਕਦਾ ਹੈ ਕਿ ਆਪਣੇ ਬਿਜ਼ੀ ਸ਼ੈਡਿਊਲ ਕਾਰਨ ਮੌਨੀ ਟੀਵੀ ''ਚ ਕੰਮ ਨਾ ਕਰਨਾ ਚਾਹੇ।