image caption:

ਰਣਵੀਰ ਸਿੰਘ ਦੇ ਕੱਪੜੇ ਪਾੜਣਗੇ ਉਸ ਦੇ ਦੋਸਤ

ਮੁੰਬਈ: ਦੀਪਿਕਾ ਤੇ ਰਣਵੀਰ ਦੇ ਵਿਆਹ ਦਾ ਫੈਨਸ ਨੂੰ ਬੇਸਬਰੀ ਨਾਲ ਇੰਤਜ਼ਾਰ ਹੈ। ਖ਼ਬਰਾਂ ਨੇ ਕਿ ਦੋਵੇਂ ਨਵੰਬਰ &lsquoਚ ਵਿਆਹ ਕਰ ਲੈਣਗੇ, ਪਰ ਅਜੇ ਤਕ ਇਸ ਬਾਰੇ ਦੋਵਾਂ ਵੱਲੋਂ ਕਿਸੇ ਵੀ ਤਰ੍ਹਾਂ ਦਾ ਕੋਈ ਐਲਾਨ ਨਹੀਂ ਕੀਤਾ ਗਿਆ। ਇਸ ਦੇ ਨਾਲ ਹੀ ਉਨ੍ਹਾਂ ਦੇ ਵਿਆਹ &lsquoਚ ਨਿਭਾਈ ਜਾਣ ਵਾਲੀ ਇੱਕ ਅਜੀਬ ਰਸਮ ਬਾਰੇ ਖ਼ਬਰ ਆਈ ਹੈ।
ਰਣਵੀਰ ਸਿੰਘ ਦਾ ਪੂਰਾ ਨਾਂ ਰਣਵੀਰ ਸਿੰਘ ਭਗਨਾਨੀ ਹੈ ਤੇ ਸਿੰਧੀ ਰਿਵਾਜਾਂ ਮੁਤਾਬਕ ਉਸ ਦੇ ਦੋਸਤ ਵਿਆਹ ਤੋਂ ਪਹਿਲਾਂ ਰਣਵੀਰ ਦੇ ਕੱਪੜੇ ਪਾੜਣਗੇ। ਇਹ ਸਿੰਧੀ ਸਮਾਜ ਦਾ ਰਿਵਾਜ ਹੈ ਜਿਸ ਨੂੰ ਸਾਂਧ ਕਹਿੰਦੇ ਹਨ। ਇਸ &lsquoਚ ਦੁਲ੍ਹੇ ਦੇ ਦੋਸਤ ਤੇ ਖਾਸ ਰਿਸ਼ਤੇਦਾਰ ਦੁਲ੍ਹੇ ਦੇ ਸਿਰ &lsquoਤੇ ਪਹਿਲਾਂ ਖੂਬ ਤੇਲ ਲਾਉਂਦੇ ਹਨ। ਇਸ ਦੇ ਨਾਲ ਹੀ ਉਸ ਨੂੰ ਸਿਰਫ ਸੱਜੇ ਪੈਰ &lsquoਚ ਜੁਤਾ ਪੁਆਇਆ ਜਾਂਦਾ ਹੈ।
ਜੁਤਾ ਪਾਉਣ ਤੋਂ ਬਾਅਦ ਉਹ ਜ਼ਮੀਨ &lsquoਤੇ ਰੱਖਿਆ ਘੜਾ ਪੈਰ ਨਾਲ ਭੰਨ੍ਹਦਾ ਹੈ ਜਿਸ ਤੋਂ ਬਾਅਦ ਉਸ ਦੇ ਦੋਸਤ ਦੁਲ੍ਹੇ ਦੇ ਕੱਪੜੇ ਪਾੜਦੇ ਹਨ। ਇਸ ਸਮੇਂ ਖੂਬ ਹੂਟਿੰਗ ਤੇ ਹੱਲਾ-ਗੁੱਲਾ ਹੁੰਦਾ ਹੈ। ਦੀਪਿਕਾ-ਰਣਵੀਰ ਦੇ ਵਿਆਹ ਤੋਂ ਪਹਿਲਾਂ ਦੀਪਿਕਾ ਦੇ ਘਰ ਵੀ ਖਾਸ ਨੰਦੀ ਦੀ ਪੂਜਾ ਕੀਤੀ ਜਾਣੀ ਹੈ।
ਖ਼ਬਰਾਂ ਨੇ ਕਿ ਦੀਪਿਕਾ-ਰਣਵੀਰ 20 ਨਵੰਬਰ ਨੂੰ ਇਟਲੀ &lsquoਚ ਵਿਆਹ ਕਰ ਰਹੇ ਹਨ। ਇਸ ਦੇ ਨਾਲ ਹੀ ਰਣਵੀਰ ਆਪਣੇ ਲੇਡੀ ਲਵ ਨਾਲ ਵਿਆਹ ਤੋਂ ਪਹਿਲਾ ਬੈਚਲਰ ਪਾਰਟੀ ਵੀ ਦੇ ਰਹੇ ਹਨ। ਇਸ ਲਈ ਰਣਵੀਰ ਨੇ ਓਕਲੈਂਡ &lsquoਚ ਵਿਆਹ ਤੋਂ ਦੋ ਦਿਨ ਪਹਿਲਾਂ ਖਾਸ ਇੰਤਜ਼ਾਮ ਕੀਤੇ ਹਨ।ਹਾਲ ਹੀ &lsquoਚ ਦੀਪਿਕਾ ਨੂੰ ਜਦੋਂ ਵਿਆਹ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਕਿਹਾ, &lsquoਤੁਹਾਨੂੰ ਜਲਦੀ ਹੀ ਪਤਾ ਲੱਗ ਜਾਵੇਗਾ&rsquo।